ਐਨ.ਆਰ.ਆਈ. ਸਭਾ ਚੋਣਾਂ - 03 ਜਨਵਰੀ ਤੱਕ ਫੋਟੋ ਪਛਾਣ ਪੱਤਰਾਂ ਦਾ ਕਰਵਾਇਆ ਜਾ ਸਕਦਾ ਨਵੀਨੀਕਰਨ

  • ਪੰਜ ਸਾਲ ਤੋਂ ਵੱਧ ਪੁਰਾਣੇ ਪਛਾਣ ਪੱਤਰ ਰੀਨੀਊ ਕਰਵਾਉਣੇ ਲਾਜ਼ਮੀ

ਲੁਧਿਆਣਾ, 01 ਜਨਵਰੀ : ਮੁੱਖ ਮੰਤਰੀ ਫੀਲਡ ਅਫ਼ਸਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਆਗਾਮੀ ਐਨ.ਆਰ.ਆਈ. ਸਭਾ ਚੋਣਾਂ ਦੇ ਮੱਦੇਨਜ਼ਰ ਚੋਣਾਂ ਲਈ ਫੋਟੋ ਪਛਾਣ ਪੱਤਰਾਂ ਦੇ ਨਵੀਨੀਕਰਨ ਦੀ ਮਿਤੀ ਵਿੱਚ 03 ਜਨਵਰੀ ਤੱਕ ਵਾਧਾ ਕੀਤਾ ਗਿਆ ਹੈ। ਉਨ੍ਹਾਂ ਐਨ.ਆਰ.ਆਈ. ਸਭਾ ਲੁਧਿਆਣਾ ਦੇ ਮੈਂਬਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਮੈਂਬਰ 03 ਜਨਵਰੀ, 2024 ਸ਼ਾਮ 05 ਵਜੇ ਤੱਕ ਆਪਣਾ ਆਇਡੈਂਟਿਟੀ ਕਾਰਡ ਰੀਨੀਊ ਕਰਵਾਉਣ ਲਈ ਆਪਣੀ ਨਵੀਂ ਫੋਟੇ ਸਮੇਤ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਈ.ਆਰ.ਓ. ਲੁਧਿਆਣਾ ਵਿਖੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਕਮਿਸ਼ਨਰ ਜਲੰਧਰ ਡਵੀਜ਼ਨ-ਕਮ-ਚੇਅਰਪਰਸਨ ਐਨ.ਆਰ.ਆਈ. ਸਭਾ ਪੰਜਾਬ ਵਲੋਂ ਉਪਰੋਕਤ ਚੋਣਾਂ ਲਈ ਵੱਧ ਤੋਂ ਵੱਧ ਪੰਜ ਸਾਲ ਪੁਰਾਣੇ ਫੋਟੋ ਸ਼ਨਾਖਤੀ ਕਾਰਡਾਂ ਦੇ ਨਵੀਨੀਕਰਨ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ ਜਿਸਦੇ ਤਹਿਤ ਐਨ.ਆਰ.ਆਈ. ਸਭਾ ਪੰਜਾਬ ਅਤੇ ਇਸ ਦੀਆਂ ਜ਼ਿਲ੍ਹਾ ਇਕਾਈਆਂ ਦੇ ਮੈਂਬਰਾਂ ਨੂੰ 3 ਜਨਵਰੀ, 2024 ਤੱਕ ਆਪਣੇ ਪੰਜ ਸਾਲ ਤੋਂ ਵੱਧ ਪੁਰਾਣੇ ਫੋਟੋ ਪਛਾਣ ਪੱਤਰਾਂ ਦਾ ਨਵੀਨੀਕਰਨ ਕਰਨ ਦੀ ਆਗਿਆ ਹੈ।