ਹੁਣ ਆਨ ਲਾਈਨ ਮਿਲਣਗੇ ਪਿੰਡਾਂ ਵਿਚ ਪਾਣੀ ਦੇ ਬਿੱਲ

ਫ਼ਾਜ਼ਿਲਕਾ, 13 ਜੁਲਾਈ : ਅੱਜ ਪਿੰਡ ਕਬੂਲਸ਼ਾਹ ਖੁੱਬਣ ਵਿਖੇ ਕਾਰਜ਼ਕਾਰੀ ਇੰਜੀਨੀਅਰ ਸ੍ਰੀ ਅੰਮ੍ਰਿਤਦੀਪ ਸਿੰਘ ਭੱਠਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਉਪ ਮੰਡਲ ਇੰਜੀਨੀਅਰ ਰਤਨਜੋਤ ਸਿੰਘ ਢਿੱਲੋਂ, ਆਈ ਈ ਸੀ ਸੁਖਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਅੱਜ ਪਿੰਡ ਕਬੂਲ ਸ਼ਾਹ ਖੁੱਬਣ ਬਲਾਕ ਖੂਈਆਂ ਸਰਵਰ ਵਿਖੇ ਬੀ ਆਰ ਸੀ ਗੁਰਚਰਨ ਸਿੰਘ ਵੱਲੋ mGram ਸੇਵਾ ਐਪ ਦਾ ਆਰੰਭ ਕੀਤਾ ਗਿਆ। ਇਸ ਦੌਰਾਨ mGram ਸੇਵਾ ਤੇ ਬਿੱਲ ਜਾਰੀ ਕੀਤਾ ਗਿਆ ਅਤੇ ਬਿੱਲ ਇਕੱਠਾ ਕੀਤਾ ਗਿਆ। ਇਸ ਮੌਕੇ gpwsc ਨਾਲ਼ ਇਸ ਸਬੰਧੀ ਮੀਟਿੰਗ ਕੀਤੀ ਗਈ।ਇਸ ਦੌਰਾਨ ਬੀਆਰਸੀ ਵਲੋਂ ਦੱਸਿਆ ਗਿਆ ਕਿ ਹੁਣ ਪਾਣੀ ਦੇ ਬਿੱਲ ਆਨਲਾਈਨ ਆਇਆ ਕਰਨਗੇ।ਉਨਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ।Gpwsc ਦੇ ਚੈਅਰਮੈਨ ਸ਼੍ਰੀਮਤੀ ਕੈਲਾਸ਼ ਰਾਣੀ ਵੱਲੋਂ mGram ਐਪ ਸ਼ੁਰੂ ਕਰਨ ਤੇ ਮਹਿਕਮੇ ਦਾ ਧੰਨਵਾਦ ਕੀਤਾ ਗਿਆ ਅਤੇ ਲੋਕਾਂ ਨੂੰ ਪਾਣੀ ਦਾ ਬਿੱਲ ਸਮੇਂ ਸਿਰ ਭਰਨ ਦੀ ਅਪੀਲ ਵੀ ਕੀਤੀ ਗਈ। ਇਸ ਦੌਰਾਨ gpwsc ਕਮੇਟੀ ਦੇ ਸੈਕਟਰੀ ਸ੍ਰੀ ਲਵਪ੍ਰੀਤ ਸਿੰਘ, ਮੈਂਬਰ ਸ੍ਰੀ ਚਰਨਜੀਤ ਸਿੰਘ, ਪੰਪ ਅਪਰੇਟਰ ਜੈ ਲਾਲ ਅਤੇ ਹੋਰ ਪਿੰਡ ਦੇ ਲੋਕ ਹਾਜ਼ਰ ਸਨ।