ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ : ਬਰਸਟ

ਐਸ.ਏ.ਐਸ. ਨਗਰ, 02 ਅਗਸਤ : ਪੰਜਾਬ ਦੇ ਹੜ੍ਹ ਪੀੜਤਾਂ ਲਈ ਜਨਰਲ ਮੈਨੇਜਰ, ਡਿਪਟੀ ਜਨਰਲ ਮੈਨੇਜਰ, ਜ਼ਿਲ੍ਹਾ ਮੰਡੀ ਅਫਸਰ, ਉੱਪ- ਜ਼ਿਲ੍ਹਾ ਮੰਡੀ ਅਫਸਰ ਅਤੇ ਸਕੱਤਰ ਮਾਰਕਿਟ ਕਮੇਟੀਆਂ ਵੱਲੋ ਸਹਾਇਤਾ ਦੇਣ ਬਾਰੇ ਹਰਚੰਦ ਸਿੰਘ ਬਰਸਟ, ਚੇਅਰਮੈਨ, ਪੰਜਾਬ ਮੰਡੀ ਬੋਰਡ ਨਾਲ ਗੱਲਬਾਤ ਕੀਤੀ ਗਈ। ਇਸ ਮੋਕੇ ਚੈਅਰਮੈਨ ਵੱਲੋ ਕਿਹਾ ਗਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਭਾਰੀ ਬਾਰਿਸ਼ਾਂ ਕਾਰਨ ਸਮੁੱਚਾ ਪੰਜਾਬ ਹੜ੍ਹਾਂ ਦੀ ਮਾਰ ਹੇਠ ਆਇਆ ਹੈ ਅਤੇ ਹੜ੍ਹਾਂ ਦੀ ਸਥਿਤੀ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆ ਹਨ ਅਤੇ ਕਈ ਗਰੀਬ ਪਰਿਵਾਰ ਬੇਘਰ ਹੋ ਗਏ ਹਨ। ਲੋਕਾਂ ਦੇ ਘਰਾਂ ਦੇ ਨਾਲ-ਨਾਲ ਸਕੂਲਾ, ਸੜਕਾਂ, ਹਸਪਤਾਲ ਅਤੇ ਹੋਰ ਇਮਾਰਤਾਂ ਦਾ ਭਾਰੀ ਨੁਕਸਾਨ ਹੋਇਆ ਹੈ। ਹੜ੍ਹ ਦੇ ਪਾਣੀ ਕਾਰਨ ਲੋਕਾਂ ਵਿੱਚ ਬਿਮਾਰੀਆਂ ਆਦਿ ਫੈਲ ਰਹੀਆਂ ਹਨ। ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਵਿਆਪਕ ਨੁਕਸਾਨ ਲਈ ਇਸ ਦੁੱਖ ਦੀ ਘੜੀ ਵਿੱਚ ਆਮ ਜਨਤਾ ਦੋ ਸਹਿਯੋਗ ਲਈ ਪੰਜਾਬ ਮੰਡੀ ਬੋਰਡ ਫੀਲਡ ਅਫਸਰ ਐਸੋਸੀਏਸ਼ਨ ਵੱਲੋ ਬਰਸਟ ਜੀ ਦੀ ਅਗਵਾਈ ਹੇਠ ਆਪਣੇ ਕੇਡਰਾਂ ਭਾਵ ਜਨਰਲ ਮੈਨੇਜਰ, ਡਿਪਟੀ ਜਨਰਲ ਮੈਨੇਜਰ, ਜ਼ਿਲ੍ਹਾ ਮੰਡੀ ਅਫਸਰ, ਉੱਪ-ਜ਼ਿਲ੍ਹਾ ਮੰਡੀ ਅਫਸਰ ਅਤੇ ਸਕੱਤਰ ਮਾਰਕੀਟ ਕਮੇਟੀਆਂ ਦੀ ਇੱਕ ਦਿਨ ਦੀ ਤਨਖਾਹ ਸੀ.ਐਮ. ਰਲੀਫ ਫੰਡ ਵਿੱਚ ਦੇਣ ਦਾ ਫੈਸਲਾ ਲਿਆ। ਇਸ ਮੋਕੇ ਨਾਲ ਜ਼ਿਲ੍ਹਾ ਮੰਡੀ ਅਫਸਰ ਰਜਨੀਸ਼ ਗੋਇਲ, ਅਮਨਦੀਪ ਸਿੰਘ, ਗੋਰਵ ਗਰਗ, ਜਸ਼ਨਦੀਪ ਸਿੰਘ, ਅਸਲਮ ਮੁਹੰਮਦ, ਉਪ ਜ਼ਿਲ੍ਹਾ ਮੰਡੀ ਅਫਸਰ ਗਗਨਦੀਪ ਸਿੰਘ, ਸੁਰਿੰਦਰਪਾਲ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਰਮਨਦੀਪ ਸਿੰਘ, ਸਕੱਤਰ ਮਾਰਕੀਟ ਕਮੇਟੀ ਹਰਪ੍ਰੀਤ ਸਿੰਘ ਭੁੱਲਰ, ਪ੍ਰਭਲੀਨ ਚੀਮਾ, ਤੇ ਹੋਰ ਕਈ ਅਧਿਕਾਰੀ ਸਾਹਿਬਾਨ ਹਾਜਰ ਸਨ।