ਲੋਕਾਂ ਦੇ ਜਾਨ ਮਾਲ ਤੇ ਪਸੂ ਧੰਨ ਨੂੰ ਸੁਰੱਖਿਅਤ ਰੱਖਣ ਲਈ ਕੋਈ ਕਸਰ ਬਾਕੀ ਨਹੀ ਛੱਡੀ ਜਾ ਰਹੀ : ਕੈਬਨਿਟ ਮੰਤਰੀ ਬੈਂਸ

  • ਹਰਜੋਤ ਬੈਂਸ ਨੇ ਹੜ੍ਹਾਂ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ
  • ਪ੍ਰਭਾਵਿਤ ਪਿੰਡਾਂ ਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨਾਲ ਕੀਤਾ ਦੌਰਾ
  • ਵੱਖ-ਵੱਖ ਵਿਭਾਗਾ ਨੂੰ ਤੇਜੀ ਨਾਲ ਆਮ ਵਰਗੇ ਹਾਲਾਤ ਬਣਾਉਣ ਦੇ ਹੁਕਮ

ਸ੍ਰੀ ਅਨੰਦਪੁਰ ਸਾਹਿਬ, 11 ਜੁਲਾਈ : ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਅਤੇ ਪੰਜਾਬ ਦੇ ਮੈਦਾਨੀ/ਨੀਮ ਪਹਾੜੀ ਇਲਾਕਿਆਂ ਵਿਚ ਪੈ ਰਹੇ ਭਾਰੀ ਮੀਹ ਕਾਰਨ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਗਵਾਈ ਵਾਲੀ ਪੰਜਾਬ ਸਰਕਾਰ ਜੰਗੀ ਪੱਧਰ ਉਤੇ ਬਚਾਅ ਕਾਰਜ ਚਲਾ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਜਾਨ ਮਾਲ ਤੇ ਪਸੂ ਧੰਨ ਨੂੰ ਸੁਰੱਖਿਅਤ ਰੱਖਣ ਲਈ ਕੋਈ ਕਸਰ ਬਾਕੀ ਨਹੀ ਛੱਡੀ ਜਾ ਰਹੀ। ਨੀਵੇਂ ਅਤੇ ਖਤਰੇ ਦੇ ਸੰਭਾਵੀ ਸਥਾਨਾਂ ਦੇ ਨੇੜੇ ਰਹਿ ਰਹੇ ਲੋਕ ਪ੍ਰਸਾਸ਼ਨ ਨੂੰ ਸਹਿਯੋਗ ਕਰਨ, ਉਨ੍ਹਾਂ ਲਈ ਸੁਰੱਖਿਅਤ ਥਾਵਾਂ ਤੇ ਹਰ ਵਿਵਸਥਾ ਕੀਤੀ ਗਈ ਹੈ। ਅਧਿਕਾਰੀ ਸੜਕਾਂ ਦੀ ਮੁਰੰਮਤ ਨਿਰਵਿਘਨ ਬਿਜਲੀ ਦੇ ਜਲ ਸਪਲਾਈ, ਖਾਣ-ਪੀਣ ਵਾਲਿਆਂ ਵਸਤੂਆਂ, ਪਾਣੀ ਦੀ ਨਿਕਾਸੀ, ਸਿਹਤ ਸਹੂਲਤਾਂ, ਸਾਫ ਸਫਾਈ ਦੇ ਪੁਖਤਾ ਪ੍ਰਬੰਧ ਕਰਨ ਤਾਂ ਕਿ ਆਮ ਵਰਗਾ ਜੀਵਨ ਜਲਦੀ ਮੁੜ ਬਹਾਲ ਹੋ ਸਕੇ। ਕੈਬਨਿਟ ਮੰਤਰੀ ਨੇ ਅੱਜ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਭਾਵਿਤ ਪਿੰਡਾਂ ਚੰਦਪੁਰ, ਗੱਜਪੁਰ, ਬੁਰਜ, ਹਰੀਵਾਲ, ਲੋਦੀਪੁਰ, ਢੇਰ, ਖਮੇੜਾ, ਮਹੈਣ ਆਦਿ ਦਾ ਦੌਰਾ ਕਰਨ ਮੌਕੇ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਦੇ ਨਾਲ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ, ਐਸ.ਡੀ.ਐਮ ਮਨੀਸ਼ਾ ਰਾਣਾ, ਡੀ.ਐਸ.ਪੀ ਅਜੇ ਸਿੰਘ ਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਮੋਜੂਦ ਸਨ। ਕੈਬਨਿਟ ਮੰਤਰੀ ਨੇ ਇਸ ਮੌਕੇ ਆਪਣੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੁਦਰਤੀ ਆਫਤ ਵਰਗੀ ਸਥਿਤੀ ਵਿੱਚ ਲੋਕਾਂ ਦੀ ਮੱਦਦ ਲਈ ਪੂਰੀ ਮਿਹਨਤ ਤੇ ਲਗਨ ਨਾਲ ਸੇਵਾ ਕਰਨ ਤੇ ਇਨਸਾਨੀਅਤ ਦੀ ਮਿਸਾਲ ਪੈਦਾ ਕਰਨ। ਬੈਂਸ ਨੇ ਕਿਹਾ ਕਿ ਹੜ੍ਹ ਵਰਗੇ ਹਾਲਾਤ ਪੈਦਾ ਹੋਣ ਨਾਲ ਕਾਫੀ ਸੜਕਾਂ ਟੁੱਟ ਗਈਆਂ ਹਨ, ਜਿਨ੍ਹਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ ਤਾਂ ਸੁਚਾਰੂ ਆਵਾਜਾਈ ਬਹਾਲ ਹੋ ਸਕੇ। ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਦੂਰ ਦੂਰਾਡੇ ਪਿੰਡਾਂ ਤੇ ਢਾਣੀਆਂ ਵਿੱਚ ਰਹਿ ਰਹੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪਹੁੰਚਾਈਆਂ ਜਾਣ, ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਹਿਦਾਇਤਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਦਰਿਆਵਾਂ, ਨਹਿਰਾਂ ਕੰਢੇ ਨੀਵੇਂ ਖੇਤਰਾਂ ਵਿੱਚ ਰਹਿ ਰਹੇ ਲੋਕ ਪ੍ਰਸਾਸ਼ਨ ਵੱਲੋਂ ਤਿਆਰ ਕੀਤੀਆ ਸੁਰੱਖਿਅਤ ਥਾਵਾਂ ਤੇ ਸ਼ਿਫਟ ਕਰ ਜਾਣ ਜਿੱਥੇ ਉਨ੍ਹਾਂ ਲਈ ਸਾਰੀਆਂ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਮਾਨਸੂਨ ਖਤਮ ਨਹੀ ਹੋਇਆ ਹੈ, ਭਾਖੜਾ ਡੈਮ ਦਾ ਪੱਧਰ ਹਾਲੇ ਪੂਰੀ ਤਰਾਂ ਕੰਟਰੋਲ ਵਿੱਚ ਹੈ, ਪਹਾੜਾਂ ਵਿੱਚ ਭਾਰੀ ਬਰਸਾਤ ਦੀ ਸਥਿਤੀ ਵਿੱਚ ਮੈਦਾਨ ਖੇਤਰਾਂ ਵਿਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਜਾਨ ਮਾਲ ਦਾ ਨੁਕਸਾਨ ਹੋਣ ਦ ਖਤਰਾ ਪੈਦਾ ਹੁੰਦਾ ਹੈ। ਬੈਸ ਨੇ ਕਿਹਾ ਕਿ ਹੜ੍ਹਾ ਵਰਗੇ ਹਾਲਾਤ ਪੈਦਾ ਹੋਣ ਦੇ ਸਾਰੇ ਕਾਰਨਾ ਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ। ਬਰਸਾਤੀ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਪੰਜਾਬ ਵੱਲੋਂ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਪੂਰੀ ਤਰਾਂ ਚੌਕਸ ਹਾਂ, ਲੋਕਾਂ ਨੂੰ ਕੌਈ ਮੁਸ਼ਕਿਲ ਨਹੀ ਹੋਵੇਗੀ। ਇਸ ਮੌਕੇ ਡਾ.ਸੰਜੀਵ ਗੌਤਮ, ਕਮਿੱਕਰ ਸਿੰਘ ਡਾਢੀ, ਦੀਪਕ ਸੋਨੀ ਮੀਡੀਆ ਕੋਅਰਡੀਨੇਟਰ, ਸਰਬਜੀਤ ਭਟੋਲੀ, ਜਸਪ੍ਰੀਤ ਸਿੰਘ ਜੇ.ਪੀ, ਅਮਰੀਕ ਸਿੰਘ ਢੇਰ, ਊਸ਼ਾ ਰਾਣੀ, ਸੱਮੀ ਬਰਾਰੀ,  ਗੁਰਦੀਪ ਸਿੰਘ ਅਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ।ਇਸ ਮੌਕੇ ਡਾ.ਸੰਜੀਵ ਗੌਤਮ, ਕਮਿੱਕਰ ਸਿੰਘ ਡਾਢੀ, ਦੀਪਕ ਸੋਨੀ ਮੀਡੀਆ ਕੋਅਰਡੀਨੇਟਰ, ਦਲਜੀਤ ਸਿੰਘ ਕਾਕਾ ਨਾਨਗਰਾ, ਸਰਬਜੀਤ ਭਟੋਲੀ, ਜਸਪ੍ਰੀਤ ਸਿੰਘ ਜੇ.ਪੀ, ਸੱਮੀ ਬਰਾਰੀ, ਗੁਰਮੀਤ ਸਿੰਘ ਢੇਰ, ਊਸ਼ਾ ਰਾਣੀ, ਗੁਰਦੀਪ ਸਿੰਘ, ਅਮਰੀਕ ਸਿੰਘ ਕਾਕੂ, ਜਸਵਿੰਦਰ ਸਿੰਘ ਕੂਨਰ, ਅਵਤਾਰ ਸਿੰਘ, ਕਾਲਾ ਮਹੈਣ ਅਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ।