ਨਵੇਂ ਆਏ ਤਹਿਸੀਲਦਾਰ ਬਲਦੇਵ ਰਾਜ ਨੂੰ ਗੁਲਦਸਤੇ ਭੇਟ ਕਰਕੇ ਸਨਮਾਨ ਕੀਤਾ ਗਿਆ

  • ਲੋਕਾਂ ਨੂੰ ਕੰਮਕਾਰ ਕਰਾਉਣ ਵਿੱਚ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ-ਤਹਿਸੀਲਦਾਰ ਬਲਦੇਵ ਰਾਜ    

ਮਹਿਲ ਕਲਾਂ 9 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਸਬ ਤਹਿਸੀਲ ਲੌਂਗੋਵਾਲ ਤੋਂ ਟਰੇਨਿੰਗ ਪੂਰੀ ਕਰਨ ਉਪਰੰਤ ਨਵੇਂ ਬਣੇ ਤਹਿਸੀਲਦਾਰ ਬਲਦੇਵ ਰਾਜ ਬਰਨਾਲਾ ਨੇ ਮਾਲ ਵਿਭਾਗ ਦੀ ਸਬ ਡਵੀਜ਼ਨ ਮਹਿਲ ਕਲਾਂ ਵਿਖੇ ਸਮੂਹ ਸਟਾਫ ਦੀ ਹਾਜਰੀ ਵਿੱਚ ਨਵੇਂ ਤਹਿਸੀਲਦਾਰ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ।  ਇਸ ਮੌਕੇ ਨਵੇਂ ਆਏ ਤਹਿਸੀਲਦਾਰ ਬਲਦੇਵ ਰਾਜ ਬਰਨਾਲਾ ਨੇ ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਜ਼ਿੰਮੇਵਾਰੀ ਨਵੀ ਬਣੀ ਸਬ ਡਵੀਜ਼ਨ ਮਹਿਲ ਕਲਾਂ ਦੇ ਤਹਿਸੀਲਦਾਰ ਵਜੋ ਸੌਂਪੀ ਗਈ ਹੈ ਉਸ ਜੁਮੇਵਾਰੀ ਨੂੰ ਮੈਂ ਪੂਰੀ ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਵਾਂਗਾ। ਉਨ੍ਹਾਂ ਕਿਹਾ ਕਿ ਸਬ ਡਿਵੀਜ਼ਨ ਮਹਿਲ ਕਲਾਂ ਅਧੀਨ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਦਫ਼ਤਰੀ ਕੰਮ ਕਰਵਾਉਣ ਸਮੇਂ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰ ਇਕ ਵਿਅਕਤੀ ਨੂੰ ਦਫਤਰ ਵਿਖੇ ਪੂਰਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਆਪਣੇ ਕੰਮਕਾਜ ਲਈ ਦਫ਼ਤਰੀ ਸਮੇਂ ਆਉਣ ਤੇ ਬਿਨਾਂ ਝਿਜਕ ਕੇ ਸਿੱਧੇ ਤੌਰ ਤੇ ਮੈਨੂੰ ਮਿਲਕੇ ਕਰਵਾ ਸਕਦੇ ਹਨ। ਉਨ੍ਹਾਂ ਸਮੂਹ ਸਟਾਫ ਅਤੇ ਪਿੰਡਾਂ ਦੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਨਾਇਬ ਤਹਿਸੀਲਦਾਰ ਮਹਿਲ ਕਲਾਂ ਗੁਰਬੰਸ ਸਿੰਘ ਕੈਂਥ ਅਗਵਾਈ ਹੇਠ  ਕਲਰਕ ਕੁਲਵੀਰ ਸਿੰਘ ਖੇੜੀ, ਰਜਿਸਟਰੀ ਕਲਰਕ ਨਿਰਮਲਜੀਤ ਸਿੰਘ ਚਾਨੇ, ਰੀਡਰ ਸਰਬਜੀਤ ਕੌਰ, ਸਰਕਲ ਮਹਿਲ ਕਲਾਂ ਦੇ ਕੰਨਗੋ ਰਾਜਵਿੰਦਰ ਸਿੰਘ ਗਿੱਲ, ਸਰਕਲ ਵਜੀਦਕੇ ਕਲਾਂ ਕੰਨਗੋ ਨਵਦੀਪ ਸਿੰਘ ਖਾਰਾ, ਰੀਡਰ ਮੈਡਮ ਸਰਬਜੀਤ ਕੌਰ ਜਲਾਲਦੀਵਾਲ, ਮੈਡਮ ਰਮਨਪ੍ਰੀਤ ਸਰਮਾ ਮਹਿਲਕਲਾਂ,  ਰਜਿਸਟਰੀ ਕਲਰਕ ਕੁਲਵੀਰ ਸਿੰਘ ਖੇੜੀ ਚਹਿਲਾਂ, ਪਟਵਾਰੀ ਨਿਸ਼ਾਨ ਸਿੰਘ,  ਪਟਵਾਰੀ ਵਿਨੋਦ ਕੁਮਾਰ ਰਾਏਸਰ,ਪਟਵਾਰੀ ਮੰਦਰ ਸਿੰਘ,  ਪਟਵਾਰੀ ਮਹਿਲ ਸਿੰਘ, ਪਟਵਾਰੀ ਯੂਨੀਅਨ ਤਹਿਸੀਲ ਮਹਿਲ ਕਲਾਂ ਦੇ ਪ੍ਰਧਾਨ ਪਟਵਾਰੀ ਹਰਦੇਵ ਸਿੰਘ ਕੱਟੂ ਅਤੇ ਪਟਵਾਰੀ ਗੁਰਬਖ਼ਸ ਸਿੰਘ ਨੇ ਨਵੇਂ ਆਏ ਨਾਇਬ ਤਹਿਸੀਲਦਾਰ ਬਲਦੇਵ ਰਾਜ ਬਰਨਾਲਾ ਦੇ ਸਬ-ਡਵੀਜਨ ਮਹਿਲ ਕਲਾਂ ਦੇ ਨਵੇ ਤਹਿਸੀਲਦਾਰ ਵਜੋ ਚਾਰਜ ਸੰਭਾਲਣ ਤੇ ਜੀ ਆਇਆਂ ਆਖਦਿਆਂ ਉਨ੍ਹਾਂ ਦਾ ਗੁਲਦਸਤੇ ਭੇਟ ਕਰ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਨੰਬਰਦਾਰ ਗੁਰਮੁੱਖ ਸਿੰਘ ਹਮੀਦੀ, ਸੇਵਾਦਾਰ ਕੌਰ ਸਿੰਘ ਪੰਡੋਰੀ, ਗੁਰਦੀਪ ਸਿੰਘ ਘਨੌਰੀ, ਜਸਵੰਤ ਸਿੰਘ ਲਾਲੀ ਅਤੇ ਚੌਕੀਦਾਰ ਅਜੈਬ ਸਿੰਘ ਪੰਡੋਰੀ ਵੀ ਹਾਜਰ ਸਨ।