ਜੱਸੋਵਾਲ ਵਿਖੇ ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਪੰਜਾਬ ਅੱਡਾ ਚੌਕੀਮਾਨ ਦੀ ਨਵੀਂ ਇਕਾਈ ਚੁਣੀ ਗਈ

  • ਹਰਜੀਤ ਸਿੰਘ ਸਰਾਂ ਜੱਸੋਵਾਲ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਥਾਪਿਆ

ਚੌਕੀਮਾਨ 03 ਜੂਨ (ਸਤਵਿੰਦਰ ਸਿੰਘ ਗਿੱਲ) : ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅੱਡਾ ਚੌਕੀਮਾਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ ਦੀ ਪ੍ਰਧਾਨਗੀ ਹੇਠ ਪਿੰਡ ਜੱਸੋਵਾਲ (ਨੇੜੇ ਕੁਲਾਰ) ਵਿਖੇ ਨਵੀਂ ਇਕਾਈ ਦੀ ਚੋਣ ਕੀਤੀ ਗਈ । ਉਥੇ ਹੀ ਸਰਬ ਸੰਮਤੀ ਨਾਲ ਪ੍ਰਧਾਨ ਹਰਜੀਤ ਸਿੰਘ ਸਰਾਂ ਜੱਸੋਵਾਲ ਨੂੰ ਪ੍ਰਧਾਨ ਥਾਪਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅੱਡਾ ਚੌਕੀਮਾਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ ਨੇ ਆਖਿਆ ਕਿ ਸਰਕਾਰਾਂ ਦਿਨੋਂ-ਦਿਨ ਪੰਜਾਬ ਦੇ ਹੱਕਾਂ ਤੇ ਡਾਕੇ ਮਾਰਨ ਲਈ ਪੂਰੀ ਤਰ੍ਹਾਂ ਤਿਆਰ ਪੱਬਾਂ ਭਾਰ ਹੋ ਚੁੱਕੀਆਂ ਹਨ। ਇਸ ਲਈ ਪੰਜਾਬ ਦੇ ਜੁਝਾਰੂ ਲੋਕਾਂ ਨੂੰ ਵੀ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਅਹਿਮ ਲੋੜ ਹੈ। ਉਨ੍ਹਾਂ ਅੱਗੇ ਆਖਿਆ ਕਿ ਸਰਕਾਰਾਂ ਕਿਸਾਨਾਂ ਦੀਆਂ ਫਸਲਾਂ ਦਾ ਕੋਈ ਢੁੱਕਵਾਂ ਮੁੱਲ ਦੇਣ ਨੂੰ ਤਿਆਰ ਨਹੀਂ ।ਉਥੇ ਹੀ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੋਂ ਵੀ ਸਰਕਾਰਾਂ ਭੱਜ ਰਹੀਆਂ ਹਨ । ਜਦ ਕਿ ਸਾਡੇ ਕਿਰਤੀ ਲੋਕਾਂ ਦੀ ਜਿੰਦਗੀ ਵੀ ਕੋਈ ਬਹੁਤੀ ਸੁਖਾਲੀ ਨਹੀਂ । ਪਰ ਸਰਕਾਰਾਂ ਇਸ਼ਤਿਹਾਰਾ ਤੇ ਜ਼ੋਰ ਦੇ ਕੇ ਆਪਣੇ ਆਪ ਨੂੰ ਨੰਬਰ ਵੰਨ ਸਰਕਾਰ ਸਥਾਪਤ ਕਰਨ ਤੇ ਲੱਗੀ ਹੋਈ ਹੈ। ਸੋ ਸਾਨੂੰ ਪਿੰਡ ਪਿੰਡ ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਪੰਜਾਬ ਅੱਡਾ ਚੌਕੀਮਾਨ ਦੀਆਂ ਇਕਾਈਆਂ ਬਨਾਉਣ ਦੀ ਮੁੱਖ ਲੋੜ ਹੈ ਤਾਂ ਜੋ ਨਿਕੰਮੇ ਲੀਡਰ, ਸੁਤੀਆਂ ਸਰਕਾਰਾਂ ਨੂੰ ਜਗਾਉਣ ਲਈ ਕਾਮਯਾਬ ਹੋ ਸਕੀਏ । ਦੇਸ਼ ਦਾ ਨਾਮ ਚਮਕਾਉਣ ਵਾਲੀਆਂ ਧੀਆਂ ਨੂੰ ਸਰਕਾਰਾਂ ਵੱਲੋਂ ਲੰਮੇ ਸਮੇਂ ਤੋਂ ਜ਼ਲੀਲ ਕੀਤਾ ਜਾ ਰਿਹਾ ਹੈ। ਪਹਿਲਵਾਨ ਧੀਆਂ ਨੂੰ ਇਨਸਾਫ਼ ਦੇਣ ਦੀ ਬਜਾਏ ਉਨ੍ਹਾਂ ਤੇ ਹੀ ਪਰਚੇ ਦਰਜ ਕੀਤੇ ਗਏ। ਹੱਕ ਮੰਗਦਿਆਂ ਧੀਆਂ ਦੇ ਹੱਕ ਵਿਚ "ਹਾਅ ਦਾ ਨਾਅਰਾ" ਮਾਰਨ ਲਈ 5 ਜੂਨ ਨੂੰ ਅੱਡਾ ਚੌਕੀਮਾਨ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ। ਇਸ ਮੌਕੇ ਪਰਵਿੰਦਰ ਸਿੰਘ ਟੋਨੀ ਸੈਕਟਰੀ,ਸੁਖਵਿੰਦਰ ਸਿੰਘ ਕਾਲਾ ਖਜ਼ਾਨਚੀ ਚੁਣਿਆ ਅਤੇ ਓਂਕਾਰ ਸਿੰਘ,ਕੁਲਵੰਤ ਸਿੰਘ ਕੰਤੀ, ਤਜਿੰਦਰ ਸਿੰਘ ਤੇਜ, ਇੰਦਰਜੀਤ ਸਿੰਘ, ਦਲਿੱਦਰ ਸਿੰਘ ਮੱਲੀ, ਜਸਪ੍ਰੀਤ ਸਿੰਘ ਜੱਸੀ, ਸੁਖਦੇਵ ਸਿੰਘ ਸੇਵਾ, ਮਨਪ੍ਰੀਤ ਸਿੰਘ ਚਹਿਲ, ਹਰਪ੍ਰੀਤ ਸਿੰਘ ਕਾਕਾ, ਬਲਵੀਰ ਸਿੰਘ ਖੰਗੂੜਾ, ਅਰਨਿੰਦਰ ਸਿੰਘ ਬਾਠ, ਸਵਰਨ ਸਿੰਘ ਸੰਧੂ, ਹਰਪ੍ਰੀਤ ਸਿੰਘ ਗੋਪੀ, ਮਲਕੀਤ ਸਿੰਘ ਬਾਠ,ਕਲਵੰਤ ਸਿੰਘ ਸਰਾਂ, ਸਤਵੀਰ ਸਿੰਘ ਸਰਾਂ, ਹਰਜਿੰਦਰ ਸਿੰਘ ਬਾਠ, ਗੁਰਦੀਪ ਸਿੰਘ ਬਾਠ, ਬਖਤਾਵਰ ਸਿੰਘ ਸਰਾਂ, ਨਾਹਰ ਸਿੰਘ ਸਿੱਧੂ, ਹਰਪਾਲ ਦਾਸ, ਪੇਂਟਰ ਜਗਦੀਸ਼ ਸਿੰਘ, ਮਨਜੋਤ ਸਿੰਘ ਸਰਾਂ, ਗੁਰਜੰਟ ਸਿੰਘ ਜੰਟਾ, ਗੁਰਮੇਲ ਸਿੰਘ ਬਾਬਾ ਆਦਿ ਮੈਂਬਰ ਚੁਣੇ ਗਏ ਏਸ ਤੋਂ ਇਲਾਵਾ ਮਾਸਟਰ ਆਤਮਾ ਸਿੰਘ ਚੌਕੀਮਾਨ, ਗੁਰਮੇਲ ਸਿੰਘ ਚੌਕੀਮਾਨ, ਤਜਿੰਦਰ ਸਿੰਘ ਭੋਲਾ, ਤੇਜਾ ਸਿੰਘ ਚੌਕੀਮਾਨ, ਨਿਰਮਲ ਸਿੰਘ ਕੋਠੇ ਹਾਂਸ,ਬਲਜਿੰਦਰ ਸਿੰਘ ਕੋਠੇ ਹਾਂਸ ਬਲਦੇਵ ਸਿੰਘ ਗਿੱਲ, ਹਰਵਿੰਦਰ ਸਿੰਘ ਸਿੱਧਵਾਂ, ਮੋਹਣ ਸਿੰਘ ਪੱਬੀਆਂ, ਚਰਨ ਸਿੰਘ ਇਟਲੀ,ਅਮਰਜੀਤ ਸਿੰਘ ਸਿੱਧਵਾਂ, ਕਰਨੈਲ ਸਿੰਘ ਸਿੱਧਵਾਂ, ਗੁਰਦੀਪ ਸਿੰਘ ਸਿੱਧਵਾਂ, ਜਗਦੀਪ ਸਿੰਘ ਸਿੱਧਵਾਂ ਆਦਿ ਹਾਜ਼ਰ ਸਨ।