ਡੇਅਰੀ ਵਿਕਾਸ ਵਿਭਾਗ ਵਲੋ ਐਨ.ਡੀ.ਆਰ.ਆਈ. ਕਰਨਾਲ ਵਿਖੇ ਲਗਾਏ ਮੇਲੇ ਦੌਰਾਨ ਵਿਭਾਗੀ ਸਕੀਮਾ ਨੂੰ ਦਰਸਾਉਦੀ ਰਾਜ ਪੱਧਰੀ ਸਟਾਲ ਲਗਾਈ ਗਈ

  • ਭਾਰਤ ਸਰਕਾਰ ਵਲੋਂ 08 ਤੋਂ 10 ਅਪ੍ਰੈਲ ਤੱਕ ਲਗਾਏ ਜਾ ਰਹੇ ਮੇਲੇ ਦੌਰਾਨ ਵੱਖ-ਵੱਖ ਰਾਜਾਂ ਤੋਂ ਕਿਸਾਨਾਂ ਵਲੋਂ ਬੜ੍ਹੇ ਹੀ ਉਤਸਾਹ ਨਾਲ ਕੀਤੀ ਜਾ ਰਹੀ ਸ਼ਮੂਲੀਅਤ

ਲੁਧਿਆਣਾ, 09 ਅਪ੍ਰੈਲ : ਡੇਅਰੀ ਵਿਕਾਸ ਵਿਭਾਗ ਪੰਜਾਬ ਵਲੋ ਡਾਇਰੈਕਟਰ ਡੇਅਰੀ ਸ੍ਰੀ ਕੁਲਦੀਪ ਸਿੰਘ ਜਸੋਵਾਲ ਦੀ ਯੋਗ ਅਗਵਾਈ ਹੇਠ ਦਲਬੀਰ ਕੁਮਾਰ ਡਿਪਟੀ ਡਾਇਰੈਕਟਰ ਡੇਅਰੀ ਵਲੋ, ਭਾਰਤ ਸਰਕਾਰ ਦੁਆਰਾ ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ (ਐਨ.ਡੀ.ਆਰ.ਆਈ.) ਕਰਨਾਲ ਵਿਖੇ ਲਗਾਏ ਮੇਲੇ ਦੌਰਾਨ ਵਿਭਾਗੀ ਸਕੀਮਾ ਨੂੰ ਦਰਸਾਉਦੀ ਰਾਜ ਪੱਧਰੀ ਸਟਾਲ ਲਗਾਈ ਗਈ। ਇਸ ਸਬੰਧੀ ਡਿਪਟੀ ਡਾਇਰੈਕਟਰ ਡੇਅਰੀ ਦਲਬੀਰ ਕੁਮਾਰ ਨੇ ਦੱਸਿਆ ਕਿ ਇਸ ਮੇਲੇ ਦੀ ਬੀਤੇ ਕੱਲ੍ਹ 08 ਅਪ੍ਰੈਲ ਤੋਂ ਸ਼ੁਰੂਆਤ ਹੋਈ ਸੀ ਜੋ 10 ਅਪ੍ਰੈਲ ਤੱਕ ਜਾਰੀ ਰਹੇਗਾ।  ਉਨ੍ਹਾਂ ਅੱਗੇ ਦੱਸਿਆ ਕਿ ਇਸ ਮੇਲੇ ਵਿੱਚ ਵੱਖ-ਵੱਖ ਰਾਜਾਂ ਤੋ ਕਿਸਾਨਾ  ਵਲੋ ਉਤਮ ਨਸਲ ਦੇ ਪਸੂ ਜਿਵੇ ਕਿ ਮੁਰ੍ਹਾ,ਨੀਲਾ ਰਾਵੀ ਦੀਆਂ ਮੱਝਾਂ ਅਤੇ ਦੇਸੀ ਗਾਵਾਂ ਵਿੱਚੋਂ ਸਾਹੀਵਾਲ, ਗਿਰ੍ਹ ਵਾਗ ਅਨੇਕਾ ਗਾਵਾਂ ਮੁਕਾਬਲੇ ਲਈ ਲਿਆਦੀਆਂ ਗਈਆ, ਜਿਨ੍ਹਾਂ ਵਿੱਚ ਉਨਾਂ ਦੇ ਦੁੱਝ ਚੁਆਈ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿਅ ਇਸ ਮੇਲੇ ਵਿੱਚ ਵੱਖ-ਵੱਖ ਰਾਜਾਂ ਤੋਂ ਆਏ ਹੋਏ ਕਿਸਾਨਾਂ ਬੜ੍ਹੇ ਹੀ ਉਤਸਾਹ ਨਾਲ ਭਾਗ ਲਿਆ। ਇਸ ਮੌਕੇ  ਡਾ. ਧੀਰ ਸਿੰਘ, ਨਿਦੇਸ਼ਕ ਐਨ.ਡੀ.ਆਰ.ਆਈ. ਕਰਨਾਲ ਅਤੇ ਮੁੱਖ ਮਹਿਮਾਨ ਸ਼੍ਰੀ ਇੰਦਰਜੀਤ ਸਿੰਘ, ਨਿਰਦੇਸਕ ਗਡਵਾਸੂ, ਲੁਧਿਆਣਾ ਨੂੰ ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋ ਬੁੱਕਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਨਿਦੇਸ਼ਕ ਐਨ.ਡੀ.ਆਰ.ਆਈ. ਕਰਨਾਲ ਵੱਲੋ ਖੁਸ਼ੀ ਪ੍ਰਗਟ ਕਰਦੇ ਹੋਏ ਪੰਜਾਬ ਡੇਅਰੀ ਵਿਕਾਸ ਵਿਭਾਗ/ਬੋਰਡ ਪੰਜਾਬ ਦਾ ਧੰਨਵਾਦ ਕੀਤਾ ਗਿਆ।