ਨੰਬਰਦਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਏ ਮੋਰਚੇ ’ਚ ਹੋਣਗੇ ਸ਼ਾਮਿਲ : ਗਾਲਿਬ

ਜਗਰਾਓਂ, 08 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਹਰਨੇਕ ਸਿੰਘ ਹਠੂਰ ਦੀ ਪ੍ਰਧਾਨਗੀ ਹੇਠ ਸਥਾਨਕ ਤਹਿਸੀਲ ਕਪਲੈਕਸ ਵਿਚ ਹੋਈ। ਮੀਟਿੰਗ ਵਿਚ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਸਮੇਂ ਵੱਖ-ਵੱਖ ਪਿੰਡਾਂ ਦੇ ਨੰਬਰਦਾਰ ਭਾਰੀ ਗਿਣਤੀ ਵਿਚ ਹਾਜ਼ਰ ਹੋਏ। ਮੀਟਿੰਗ ਵਿਚ ਤਹਿਸੀਲ ਪੱਧਰ ’ਤੇ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ’ਤੇ ਵਿਚਾਰ ਚਰਚਾ ਕੀਤੀ ਗਈ। ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਮੋਹਾਲੀ ਵਿਖੇ ਬੰਦੀ ਸਿੰਘਾਂ ਦੇ ਚੱਲ ਰਹੇ ਮੋਰਚੇ ਸਬੰਧੀ ਗੱਲਬਾਤ ਕਰਦੇ ਕਿਹਾ ਕਿ ਇਸ ਮੋਰਚੇ ਵਿਚ ਸ਼ਾਮਿਲ ਹੋਣ ਲਈ ਸਾਰੇ ਪੰਜਾਬ ਦੇ ਨੰਬਰਦਾਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤੇ ਬਹੁਤ ਜਲਦੀ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਅਤੇ ਤਹਿਸੀਲਾਂ ਵਿਚ ਇਸ ਮੋਰਚੇ ਵਿਚ ਸ਼ਾਮਿਲ ਹੋ ਕੇ ਆਪਣਾ ਬਣਦਾ ਯੋਗਦਾਨ ਪਾਉਣਗੇ। ਇਸ ਮੌਕੇ ਤਹਿਸੀਲ ਪ੍ਰਧਾਨ ਹਰਨੇਕ ਸਿੰਘ ਹਠੂਰ, ਹਰਭਜ਼ਨ ਸਿੰਘ ਢੋਲਣ, ਜਸਵੰਤ ਸਿੰਘ ਸ਼ੇਖਦੌਲਤ, ਜਸਵੀਰ ਸਿੰਘ ਦੇਹੜਕਾ, ਅਖਤਿਆਰ ਸਿੰਘ ਰੂੰਮੀ, ਬੂਟਾ ਸਿੰਘ ਭੰਮੀਪੁਰਾ, ਹਰਦੀਪ ਸਿੰਘ ਚੀਮਾਂ, ਗੁਰਜਿੰਦਰ ਸਿੰਘ ਹਠੂਰ, ਰਾਮ ਸਿੰਘ ਕੋਠੇ ਖੰਜੂਰਾਂ, ਅਵਤਾਰ ਸਿੰਘ ਕਾਉਂਕੇ, ਜਸਵੰਤ ਸਿੰਘ ਸ਼ੇਖਦੌਲਤ, ਪਰਮਿੰਦਰ ਸਿੰਘ ਰੂੰਮੀ, ਇਕਬਾਲ ਸਿੰਘ ਕਮਾਲਪੁਰਾ, ਹਰਨੇਕ ਸਿੰਘ ਮਾਣੂੰਕੇ, ਜਗਪਾਲ ਸਿੰਘ ਕਮਾਲਪੁਰਾ, ਪ੍ਰੀਤਮ ਸਿੰਘ ਢੈਪਈ, ਰਾਮ ਸਿੰਘ ਜਗਰਾਉਂ, ਜਸਮੇਲ ਸਿੰਘ ਲੱਖਾ, ਮਨਦੀਪ ਸਿੰਘ ਕਲੇਰ, ਸੋਹਣ ਸਿੰਘ ਸੂਜਾਪੁਰ, ਕੁਲਵੰਤ ਸਿੰਘ ਰੂੰਮੀ, ਪ੍ਰੀਤਮ ਸਿੰਘ ਚੌਂਕੀਮਾਨ, ਅਵਤਾਰ ਸਿੰਘ ਮਲਕ, ਨਿਰਮਲ ਸਿੰਘ ਬਾਰਦੇਕੇ, ਹਰਨੇਕ ਸਿੰਘ ਰਾਮਗੜ੍ਹ ਭੁੱਲਰ, ਕਰਨੈਲ ਸਿੰਘ ਢਿੱਲੋਂ ਜਗਰਾਉਂ, ਸੁਖਦੇਵ ਸਿੰਘ ਰਾਮਗੜ੍ਹ ਭੁੱਲਰ, ਅੰਗਰੇਜ ਸਿੰਘ ਭੰਮੀਪੁਰਾ, ਮਹਿੰਦਰ ਸਿੰਘ ਗਾਲਿਬ, ਪ੍ਰੀਤਮ ਸਿੰਘ ਸਿੱਧਵਾਂ, ਮੇਜਰ ਸਿੰਘ ਤਿਹਾੜਾ, ਸਤਿੰਦਰਪਾਲ ਸਿੰਘ ਰਣਧੀਰਗੜ੍ਹ, ਆਤਮਾ ਸਿੰਘ ਅਮਰਗੜ੍ਹ ਕਲੇਰ, ਮਨਦੀਪ ਸਿੰਘ ਅਮਰਗੜ੍ਹ ਕਲੇਰ, ਹਰਪਾਲ ਸਿੰਘ ਕਾਉਂਕੇ, ਅਵਤਾਰ ਸਿੰਘ ਕਾਉਂਕੇ, ਬਲਵੀਰ ਸਿੰਘ ਗਾਲਿਬ, ਕੁਲਦੀਪ ਸਿੰਘ ਸਵੱਦੀ, ਸਤਨਾਮ ਸਿੰਘ ਬੱਸੂਵਾਲ, ਦਲਜੀਤ ਸਿੰਘ ਮਾਜਰੀ, ਜੱਗਾ ਸਿੰਘ ਆਦਿ ਹਾਜ਼ਰ ਸਨ।