ਬਾਬਾ ਜੀਵਨ ਤੇ ਚਾਰ ਸਹਿਬਜ਼ਾਦਿਆ ਦੀ ਸਹਾਦਤ ਨੂੰ ਸਮਰਪਿਤ ਪਿੰਡ ਬੋਦਲਵਾਲਾ ਵਿਖੇ ਨਗਰ ਕੀਰਤਨ ਸਜਾਇਆ

ਜਗਰਾਉ 27 ਦਸੰਬਰ (ਰਛਪਾਲ ਸਿੰਘ ਸ਼ੇਰਪੁਰੀ) : ਸ਼ਹੀਦ ਬਾਬਾ ਜੀਵਨ ਸਿੰਘ ਜੀ, ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ,ਕਲਗੀਧਰ ਦਸਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਦਤ ਨੂੰ ਸਮਰਪਿਤ ਪਿੰਡ ਬੋਦਲਵਾਲਾ ਵਿਖੇ ਪੰਜ ਪਿਆਰਿਆ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋ ਅਰੰਭ ਹੋ ਕੇ  ਪੂਰੇ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਗੁਰਦੁਅਰਾ ਸਾਹਿਬ ਵਿਖੇ ਸਮਾਪਤ ਹੋਇਆ । ਇਸ ਨਗਰ ਕੀਰਤਨ ਤੇ ਨਗਰ ਦੀਆਂ ਸਮੁੱਚੀਆਂ ਸੰਗਤਾਂ ਵੱਲੋ ਪੰਡਾਲ ਲਗਾਏ ਗਏ ਜਿਸ ਵਿੱਚ ਬਰਿੱਡ ਪਕੌੜੇ,ਸਮੋਸੇ ਤੇ ਚਾਹ ਦਾ ਲੰਗਰ ਵੀ ਲਗਾਇਆ ਗਿਆ ਇਸ ਮੋਕੇ ਢਾਡੀ ਜੱਥਾ ਭਾਈ ਪ੍ਰਿਤਪਾਲ ਸਿੰਘ ਪਾਰਸ ਵੱਲੋ ਤੇ ਛੋਟੇ-ਛੋਟੇ ਬੱਚਿਆਂ ਵੱਲੋ ਸ਼ਹੀਦ ਬਾਬਾ ਜੀਵਨ ਸਿੰਘ ਜੀ, ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ,ਕਲਗੀਧਰ ਦਸਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਕਾ ਸ਼ਹੀਦੀ ਬਾਰੇ ਢਾਡੀ ਵਾਰਾ ਗਾ ਕੇ ਸਮੁੱਚੀਆਂ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੋਕੇ ਭਾਈ ਇੰਦਰਜੀਤ ਸਿੰਘ,ਮਨਪ੍ਰੀਤ ਸਿੰਘ ਖਾਲਸਾ ਕੈਪਟਨ ਧਰਮ ਸਿੰਘ  ਜੱਥੇਦਾਰ ਸੁਖਦੇਵ ਸਿੰਘ,ਜੱਥੇਦਾਰ ਮਹਿੰਦਰ ਸਿੰਘ ,ਸੰਦੀਪ ਸਿੰਘ,ਲਛਮਣ ਸਿੰਘ ਧਾਲੀਵਾਲ,ਮੈਂਬਰ ਨਛੱਤਰ ਸਿੰਘ,ਰਾਕਵਿੰਦਰ ਸਿੰਘ,ਪ੍ਰਿਤਪਾਲ ਸਿੰਘ ਢਿੱਲੋ,ਰੋਮਨਪ੍ਰੀਤ ਸਿੰਘ ,ਪ੍ਰਭਜੋਤ ਸਿੰਘ,ਭਜਨ ਸਿੰਘ ਤੇਜੀ ਤੋ ਇਲਾਵਾ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਹਾਜਰ ਸਨ।