ਅਧਿਆਪਕਾਂ ਦੇ ਸਹਿਯੋਗ ਨਾਲ ਸਿੱਖਿਆ ਦਾ ਮਿਆਰ ਉੱਚਾ ਚੁੱਕਣਾ ਹੀ ਮੇਰਾ ਮੁੱਖ ਮਕਸਦ – ਡੀ ਈ ਓ ਐਲੀਮੈਂਟਰੀ ਜੋਧਾਂ

ਜਗਰਾਉ (ਰਛਪਾਲ ਸਿੰਘ ਸ਼ੇਰਪੁਰੀ) : ਅਧਿਆਪਕਾਂ ਦੇ ਸਹਿਯੋਗ ਨਾਲ ਸਿੱਖਿਆ ਦਾ ਮਿਆਰ ਉੱਚਾ ਚੁੱਕਣਾ ਹੀ ਮੇਰਾ ਮੁੱਖ ਮਕਸਦ ਹੈ, ਅਧਿਆਪਕ ਹੀ ਸਿੱਖਿਆ ਦੀ ਗੁਣਵਤਾ ਵਿੱਚ ਸੁਧਾਰ ਲਿਆ ਸਕਦਾ ਹੈ।ਇਨ੍ਹਾ ਸਬਦਾਂ ਦਾ ਪ੍ਰਗਟਾਵਾ ਬਲਦੇਵ ਸਿੰਘ ਜੋਧਾਂ ਜਿਲਾ੍ਹ ਸਿੱਖਿਆ ਅਫਸਰ (ਐ: ਸਿੱ:) ਲੁਧਿਆਣਾ ਨੇ ਐਸ,ਸੀ /ਬੀ,ਸੀ ਅਧਿਆਪਕ ਯੂਨੀਅਨ ਵੱਲੋਂ ਉਹਨਾਂ ਨੂੰ ਜਿਲਾ੍ਹ ਸਿੱਖਿਆ ਅਫਸਰ ਨਿਯੁਕਤ ਹੋਣ ਤੇ ਜੀ ਆਇਆਂ ਆਖਣ ਸਮੇਂ ਕੀਤਾ । ਉਹਨਾਂ ਕਿਹਾ ਕਿ ਉਹ ਸਿੱਖਿਆ ਵਿਭਾਗ ਵੱਲੋਂ ਸੌਂਪੀ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।ਉਹ ਜਿਲੇ੍ਹ ਦੇ ਸਾਰੇ ਅਧਿਆਪਕਾਂ ਨੂੰ ਨਾਲ ਲੈ ਕੇ ਚੱਲਣਗੇ ,ਅਧਿਆਪਕ ਵਰਗ ਦੀਆਂ ਮੁਸਕਲਾਂ ਨੂੰ ਵੀ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।ਇਸ ਸਬੰਧੀ ਐਸ,ਸੀ / ਬੀ,ਸੀ ਅਧਿਆਪਕ ਯੂਨੀਅਨ ਦੇ ਜਿਲਾ੍ਹ ਪ੍ਰਧਾਨ ਗੁਰਜ਼ੇਪਾਲ ਸਿੰਘ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਲਦੇਵ ਸਿੰਘ ਜੋਧਾਂ ਇੱਕ ਮਿਹਨਤੀ ,ਦੂਰ ਅੰਦੇਸੀ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਅਧਿਕਾਰੀ ਹੈ । ਅਧਿਆਪਕਾਂ ਦੇ ਚਿਰਾਂ ਤੋਂ ਲਟਕਦੇ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਲਈ ਉਹ ਇੱਕ ਕੜੀ ਦਾ ਕੰਮ ਕਰਨਗੇ।ਯੂਨੀਅਨ ਵੱਲੋਂ ਸਤਿਕਾਰ ਵਜੋਂ ਉਹਨਾਂ ਨੂੰ ਗੁਲਦਸਤਾ ਭੇਂਟ ਕਰਦਿਆਂ ਹਰ ਤਰਾਂ ਦਾ ਸਹਿਯੋਗ ਦੇਣ ਦਾ ਵੀ ਭਰੋਸਾ ਪ੍ਰਗਟਾਇਆ।ਇਸ ਮੌਕੇ ਉਨ੍ਹਾ ਨਾਲ ਪ੍ਰੈਸ ਸਕੱਤਰ ਪਰਮਜੀਤ ਸਿੰਘ, ਪ੍ਰਿੰਸੀਪਲ ਅਮਨਦੀਪ ਸਿੰਘ, ਲੈਕ: ਬੂਟਾ ਸਿੰਘ, ਲੈਕ: ਪ੍ਰਮਿੰਦਰ ਸਿੰਘ ਲੰਮਾ, ਸੁਖਜੀਤ ਸਿੰਘ ਸਾਬਰ, ਜਗਜੀਤ ਸਿੰਘ ਝਾਂਡੇ, ਸੁਖਦੇਵ ਸਿੰਘ ਜੱਟਪੁਰੀ,ਗੁਰਮੀਤ ਸਿੰਘ ਅਕਾਲਗੜ੍ਹ,ਬਿਆਸ ਲਾਲ, ਬਲਾਕ ਰਾਏਕੋਟ ਦੇ ਪ੍ਰਧਾਨ ਸੁਖਰਾਜ ਸਿੰਘ, ਜਸਵੀਰ ਸਿੰਘ,ਜਗਸੀਰ ਸਿਘ ਅਤੇ ਸਟੇਟ ਐਵਾਰਡੀ ਬਲਵਿੰਦਰ ਸਿੰਘ,ਦਰਸਨ ਸਿੰਘ ਡਾਂਗੋ ਆਦਿ ਹਾਜ਼ਰ ਸਨ।