ਜਗਰਾਓ ‘ਚ ਭੇਦਭਰੇ ਹਲਾਤਾਂ ਵਿੱਚ ਇੱਕ ਵਿਅਕਤੀ ਦਾ ਕਤਲ, ਪੁਲਿਸ ਵੱਲੋਂ ਜਾਂਚ ਸ਼ੁਰੂ

ਜਗਰਾਓਂ, 20 ਜੂਨ (ਰਛਪਾਲ ਸਿੰਘ ਸ਼ੇਰਪੁਰੀ) : ਜਗਰਾਓ ਦੇ ਕੋਠੇ ਰਾਹਲਾਂ ‘ਚ ਇੱਕ ਭੇਦ ਭਰੇ ਹਲਾਤਾਂ ਵਿੱਚ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ (40) ਜੋ ਕੁੱਝ ਮਹੀਨੇ ਪਹਿਲਾਂ ਹੀ ਕੋਠੇ ਰਾਹਲਾਂ ਆ ਕੇ ਰਹਿਣ ਲੱਗਾ ਸੀ ਅਤੇ ਇੱਥੇ ਇੱਕਲਾ ਹੀ ਰਹਿੰਦਾ ਸੀ। ਜਸਵਿੰਦਰ ਸਿੰਘ ਇੱਕ ਬਾਂਹ ਤੋਂ ਅਪਾਹਜ ਸੀ, ਉਸਦੇ ਦੋ ਵਿਆਹ ਹੋਏ ਸਨ, ਪਰ ਦੋਵਾਂ ਪਤਨੀਆਂ ਨਾ ਹੀ ਤਲਾਕ ਹੋਇਆ ਹੈ। ਇਸ ਘਟਨਾਂ ਦੀ ਜਾਣਕਾਰੀ ਮਿਲਦਿਆਂ ਐਸਐਸਪੀ ਨਵਨੀਤ ਸਿੰਘ ਬੈਂਸ, ਐਸਪੀ ਹਰਿੰਦਰਪਾਲ ਸਿੰਘ ਪਰਮਾਰ, ਡੀਐਸਪੀ ਸਤਵਿੰਦਰ ਸਿੰਘ ਵਿਰਕ ਮੌਕੇ ਤੇ ਪੁਲਿਸ ਪਾਰਟੀ ਨਾ ਪੁੱਜੇ ਅਤੇ ਘਟਨਾਂ ਦੀ ਜਾਂਚ ਪੜਤਾਲ ਕੀਤੀ ਗਈ। ਕਤਲ ਦੀ ਘਟਨਾਂ ਸਬੰਧੀ ਐਸਐਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਇੱਕ ਬਾਂਹ ਤੋਂ ਅਪਾਹਜ ਹੋਣ ਕਰਕੇ ਗੁਆਂਢ ਦਾ ਲੜਕਾ ਉਸਦੇ ਪੱਗ ਬੰਨਣ ਲਈ ਆਉਂਦਾ ਸੀ, ਜਦੋਂ ੳੇੁਹ ਅੱਜ ਜਸਵਿੰਦਰ ਸਿੰਘ ਦੇ ਪੱਗ ਬੰਨਣ ਲਈ ਆਇਆ ਤਾਂ ਜਸਵਿੰਦਰ ਸਿੰਘ ਮ੍ਰਿਤਕ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੂਚਨਾ ਮਿਲੀ, ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਵੀ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਦੇ ਲਈ ਫੋਰੈਂਸਿਕ ਐਕਸਪਰਟ ਦੇ ਨਾਲ-ਨਾਲ ਡੋਗ ਸਕਵਾਡ ਟੀਮ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਦਿਨ ਦਿਹਾੜੇ ਕਤਲ ਦੀ ਘਟਨਾ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ।