ਪਿੰਡ ਸਿਆੜ ਵਿੱਚ ਪਰਵਾਸੀ ਮਜ਼ਦੂਰ ਵੱਲੋਂ ਤਿੰਨ ਬੱਚਿਆਂ ਦੀ ਮਾਂ ਦਾ ਕਤਲ, ਦੋਸ਼ੀ ਕਾਬੂ

ਪਾਇਲ, 06 ਅਗਸਤ 2024 (ਗੁਰਜੀਤ ਸਿੰਘ ਖ਼ਾਲਸਾ ) : ਥਾਣਾ ਮਲੌਦ ਅਧੀਨ ਪੈਂਦੀ ਪੁਲਿਸ ਚੌਕੀ ਸਿਆੜ ਵਿੱਚ ਦਲਿਤ ਪ੍ਰੀਵਾਰ ਨਾਲ ਸਬੰਧਿਤ ਇਕ 38 ਸਾਲਾ ਤਿੰਨ ਬੱਚਿਆਂ ਦੀ ਮਾਂ ਸਤਪਾਲ ਕੌਰ ਪਤਨੀ ਗੁਲਰਾਜ ਸਿੰਘ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 30 ਸਾਲ ਤੋਂ ਇਥੇ ਰਹਿ ਰਹੇ ਪ੍ਰਵਾਸੀ ਮਜਦੂਰ ਬਬਲੂ ਯਾਦਵ ਪੁੱਤਰ ਗਿਰਜਾ ਯਾਦਵ ਖ਼ਿਲਾਫ਼ ਮਲੌਦ ਪੁਲਿਸ ਨੇ ਮ੍ਰਿਤਕ ਦੇ ਪਤੀ ਗੁਲਰਾਜ ਸਿੰਘ ਦੇ ਬਿਆਨਾਂ ਤੇ ਧਾਰਾ 103 ਬੀ. ਐਨ ਐਸ ਤਹਿਤ ਪਰਚਾ ਦਰਜ ਕੀਤਾ ਗਿਆ ਹੈ । ਉਸ ਦਾ ਕਹਿਣਾ ਹੈ ਕਿ ਉਕਤ ਬੱਬਲੂ ਯਾਦਵ ਉਸਦੀ ਪਤਨੀ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਅੱਜ ਜਦੋਂ ਉਹ ਘਰੋਂ ਗਈ ਵਾਪਿਸ ਨਾ ਆਈ ਤਾਂ ਉਸ ਨੂੰ ਪਤਾ ਲੱਗਾ ਕਿ ਸਤਪਾਲ ਕੌਰ ਅਤੇ ਪ੍ਰਵਾਸੀ ਮਜਦੂਰ ਪਿੰਡ ਦੇ ਕੋਲ ਇਕ ਸੁੰਨਸਾਨ ਜਗਾ ਤੇ ਖੜੇ ਵੇਖੇ ਗਏ ਸਨ। ਉਸੇ ਵਕਤ ਉਸ ਨੇ ਉੱਥੇ ਜਾ ਕਿ ਵੇਖਿਆ ਤਾਂ ਉਕਤ ਬਬਲੂ ਯਾਦਵ ਉਥੋਂ ਭੱਜ ਰਿਹਾ ਸੀ ਅਤੇ ਉਸਦੀ ਪਤਨੀ ਦੀ ਮ੍ਰਿਤਕ ਦੇਹ ਪਈ ਸੀ । ਇੱਥੇ ਮਲੌਦ ਪੁਲਿਸ ਦੇ ਥਾਣਾ ਮੁਖੀ ਸਤਨਾਮ ਸਿੰਘ ਅਤੇ ਚੌਕੀ ਇੰਚਾਰਜ ਸੁਖਦੀਪ ਸਿੰਘ ਦੀ ਮੋਹਤਬਰਾਂ ਨੇ ਸਰਾਹਨਾ ਕੀਤੀ, ਜਿਹਨਾਂ ਨੇ ਤੁਰੰਤ ਉੱਚ ਅਫਸਰਾਂ ਦੀ ਸਲਾਹ ਅਨੁਸਾਰ ਲਾਸ ਕਬਜੇ ਵਿੱਚ ਲੈ ਕੇ ਤੁਰੰਤ ਦੋਂਸੀ ਦੀ ਭਾਲ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਕਥਿਤ ਦੋਸੀ ਨੂੰ ਕੁਝ ਹੀ ਸਮੇਂ ਬਾਅਦ ਕਾਬੂ ਕਰ ਲਿਆ। ਇਸ ਕੇਸ ਦੀ ਪੁਲਿਸ ਬਰੀਕੀ ਨਾਲ ਜਾਂਚ ਕਰ ਰਹੀ ਹੈ। ਆਏ ਦਿਨ ਪ੍ਰਵਾਸੀ ਮਜ਼ਦੂਰਾਂ ਨਾਲ ਸਬੰਧਿਤ ਲੁੱਟ ਖੋਹ ਅਤੇ ਕਤਲ ਕਰਨ ਦੀਆਂ ਵਾਪਰ ਰਹੀਆਂ ਘਟਨਾਵਾਂ ਕਾਰਨ ਲੋਕ ਚਿੰਤਤ ਜਰੂਰ ਹਨ। ਸਿਆੜ ਵਿੱਚ ਔਰਤ ਦੇ ਕਤਲ ਸਬੰਧੀ ਭਾਵੇਂ ਕਈ ਤਰ੍ਹਾਂ ਦੇ ਚਰਚੇ ਚੱਲ ਰਹੇ ਹਨ। ਇਸ ਕਤਲਕਾਂਡ ਵਿਚ ਪ੍ਰਵਾਸੀ ਮਜਦੂਰ ਇੱਕਲਾ ਸੀ ਜਾਂ ਉਸ ਨਾਲ ਕੋਈ ਹੋਰ ਵੀ ਸੀ। ਇਹ ਕਤਲ ਕਿਉ ਹੋਇਆ ? ਦੇ ਉਹਨਾਂ ਆਪਸੀ ਸਬੰਧ ਕਿਹੋ ਜਿਹੇ ਸਨ । ਇਹ ਅਜੇ ਸਪੱਸਟ ਨਹੀਂ ਹੋ ਸਕਿਆ। ਪੁਲਿਸ ਵੱਲੋਂ ਕਥਿਤ ਦੋਸ਼ੀ ਖਿਲਾਫ ਅਗਲੇਰੀ ਕਾਰਵਾਈ ਅਰੰਭੀ ਗਈ ਹੈ ਅਤੇ ਔਰਤ ਦਾ ਪੋਸਟਮਾਰਟਮ ਕਰਨ ਲਈ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਹੈ।