ਨਗਰ ਨਿਗਮ ਕਮਿਸ਼ਨਰ ਸੇਨੂ ਦੁੱਗਲ ਵੱਲੋਂ ਅਬੋਹਰ ਵਿਖੇ ਗਾਰਬੇਜ਼ ਕੁਲੈਕਸ਼ਨ ਫੀ ਐਪ ਲਾਂਚ

  • ਸਮਾਰਟ ਵਰਕ ਤੇ ਵਧੇਰੇ ਪਾਰਦਰਸ਼ਤਾ ਲਿਆਉਣਾ ਐਪ ਦਾ ਰਹੇਗਾ ਮੁੱਖ ਮਕਸਦਸੇਨੂੰ ਦੁੱਗਲ

ਫਾਜ਼ਿਲਕਾ, 19 ਜੁਲਾਈ : ਨਗਰ ਨਿਗਮ ਅਬੋਹਰ ਵੱਲੋਂ ਸ਼ਹਿਰ ਦੀ ਸੁੰਦਰਤਾ ਬਰਕਰਾਰ ਰੱਖਣ ਲਈ ਲਗਾਤਾਰ ਵੱਖਵੱਖ ਅਭਿਆਨ ਚਲਾਏ ਗਏ ਹਨ। ਇਸੇ ਲਗਾਤਾਰਤਾ ਵਿਚ ਨਗਰ ਨਿਗਮ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਇਕ ਹੋਰ ਉਪਰਾਲਾ ਕਰਦਿਆਂ ਡੋਰ ਟੂ ਡੋਰ ਕਲੈਕਸ਼ਨ ਕਰਨ ਲਈ ਦਫਤਰ ਮਿਉਸੀਪਲ ਕਾਰਪੋਰੇਸ਼ਨ ਅਬੋਹਰ ਵਿਖੇ ਗਾਰਬੇਜ਼ ਕੁਲੈਕਸ਼ਨ ਫੀ ਐਪ ਲਾਂਚ ਕੀਤੀ ਗਈ। ਇਸ ਮੌਕੇ ਨਿਗਰ ਨਿਗਮ ਦੇ ਮੇਅਰ ਸ੍ਰੀ ਵਿਮਲ ਠਠਈ ਵਿਸ਼ੇਸ਼ ਤੌਰ *ਤੇ ਮੌਜੂਦ ਸਨ। ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਤਕਨੀਕੀ ਯੁਗ ਵਿਚ ਹਾਰਡ ਵਰਕ ਨੂੰ ਸਮਾਰਟ ਵਰਕ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਧਿਕਾਰੀਆਂ ਵੱਲੋਂ ਪਹਿਲਾਂ ਘਰਾਂ ਤੇ ਦੁਕਾਨਾਂ ਦੀ ਡੋਰ ਟੂ ਡੋਰ ਗਾਰਬੇਜ਼ ਕੁਲੈਕਸ਼ਨ ਦੀ ਰਕਮ ਦੀ ਰਸੀਦ ਮੈਨੂਅਲ ਤਰੀਕੇ ਨਾਲ ਕੱਟੀ ਜਾਂਦੀ ਸੀ ਜਿਸ ਨਾਲ ਰਿਕਾਰਡ ਦੀ ਸਾਂਭਸੰਭਾਲ ਕਰਨ ਤੇ ਭਾਲ ਕਰਨ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਐਪ ਨਾਲ ਜਿਥੇ ਮੁਕੰਮਲ ਰਿਕਾਰਡ ਦੀ ਸੰਭਾਲ ਹੋਵੇਗੀ ਉਥੇ ਦੋਨੋ ਧਿਰਾਂ ਨਗਰ ਨਿਗਮ ਤੇ ਆਮ ਲੋਕਾਂ ਵਿਚ ਗਾਰਬੇਜ਼ ਕੁਲੈਕਸ਼ਨ ਦੀ ਰਕਮ ਦੀ ਪ੍ਰਾਪਤੀ ਤੇ ਅਦਾਇਗੀ ਦੌਰਾਨ ਪਾਰਦਰਸ਼ਤਾ ਵਿਚ ਵਾਧਾ ਹੋਵੇਗਾ। ਡਾ. ਸੇਨੂੰ ਦੁੱਗਲ ਨੇ ਕਿਹਾ ਕਿ ਇਹ ਐਪ ਸਭ ਤੋਂ ਪਹਿਲਾਂ ਅਬੋਹਰ ਸ਼ਹਿਰ ਵਿਖੇ ਲਾਂਚ ਕੀਤੀ ਗਈ ਹੈ ਜਿਸ ਲਈ ਸ਼ਹਿਰ ਵਾਸੀ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਨੂੰ ਵੇਖਦਿਆਂ ਗਾਰਬੇਜ਼ ਦੀ ਬਣਦੀ ਫੀਸ ਨਗਦ ਦੇਣ ਦੀ ਬਜਾਏ ਐਪ ਵਿਖੇ ਆਨਲਾਈਨ ਮਾਧਿਅਮ ਰਾਹੀਂ ਵੀ ਅਦਾ ਕੀਤੀ ਜਾ ਸਕਦੀ ਹੈ। ਐਪ ਲਾਂਚ ਮੌਕੇ ਨਗਰ ਨਿਗਮ ਕਮਿਸ਼ਨਰ ਵੱਲੋਂ ਇਕ ਲਾਭਪਾਤਰੀ ਦੀ ਐਪ ਰਾਹੀਂ ਗਾਰੇਬਜ ਕੁਲੈਕਸ਼ਨ ਦੀ ਰਸੀਦ ਵੀ ਕੱਟੀ ਗਈ । ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕਿਹਾ ਕਿ ਸ਼ਹਿਰ ਦੇ ਸੁੰਦਰੀਕਰਨ ਨੂੰ ਕਾਇਮ ਰੱਖਣ ਲਈ ਘਰਾਂ ਤੇ ਦੁਕਾਨਦਾਰਾਂ ਤੋਂ ਸਰਕਾਰ ਵੱਲੋਂ ਨਿਰਧਾਰਤ ਵਾਜਬ ਦਰਾਂ *ਤੇ ਫੀਸ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਬਣਾਈ ਰੱਖਣਾ ਸਾਡਾ ਸਭ ਦਾ ਫਰਜ ਬਣਦਾ ਹੈ ਤੇ ਇਸ ਵਿਚ ਸਾਨੂੰ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਫੀਸ ਦੀ ਅਦਾਇਗੀ ਸਮੇਂ ਸਿਰ ਕਰਕੇ ਆਪਣਾ ਬਣਦਾ ਸਹਿਯੋਗ ਪਾਉਣ ਤੇ ਸ਼ਹਿਰ ਨੂੰ ਸੁੰਦਰ ਰੱਖਣ ਵਿਚ ਆਪਣੀ ਬਣਦੀ ਜਿੰਮੇਵਾਰੀ ਜ਼ਰੂਰ ਨਿਭਾਉਣ। ਇਸ ਮੌਕੇ ਸੁਪਰਡੰਟ ਇੰਜੀਨੀਅਰ ਸੰਦੀਪ ਗੁਪਤਾ, ਸੁਪਰਡੰਟ ਵਿਕਰਮ ਧੂੜੀਆ, ਫਿੱਸਕਲ ਸਾਫਟਵੇਅਰ ਸਰਵਿਸਜ਼ ਤੋਂ ਇੰਜੀਨੀਅਰ ਨਿਤਿਨ ਗੋਇਲ ਤੋਂ ਇਲਾਵਾ ਹੋਰ ਨਗਰ ਨਿਗਮ ਦਾ ਸਟਾਫ ਮੌਜੂਦ ਸੀ।