ਨਗਰ ਨਿਗਮ ਅਬੋਹਰ ਦੁਆਰਾ ਸਵੱਛਤਾ ਅਧੀਨ  ਏਕ ਤਾਰੀਖ ਏਕ ਘੰਟਾ ਏਕ ਸਾਥ ਸ੍ਰਮਦਾਨ ਦਿਵਸ ਮਨਾਇਆ

ਅਬੋਹਰ 1 ਅਕਤੂਬਰ : ਨਗਰ ਨਿਗਮ ਅਬੋਹਰ ਦੁਆਰਾ ਮਾਨਯੋਗ ਕਮਿਸ਼ਨਰ ਨਗਰ ਨਿਗਮ ਅਬੋਹਰ ਡਾ ਸੇਨੂ  ਦੁੱਗਲ  ਦੇ ਦਿਸ਼ਾ- ਨਿਰਦੇਸ਼ਾਂ ਹੇਠ ਮਹਾਤਮਾ ਗਾਂਧੀ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਮੂਹ ਸ਼ਹਿਰ ਵਿੱਚ ਅੱਜ ਸਵੱਛਤਾ ਅਧੀਨ ਏਕ ਤਾਰੀਖ ਏਕ ਘੰਟਾ ਏਕ ਸਾਥ ਸ੍ਰਮਦਾਨ ਦਿਵਸ ਮਨਾਇਆ ਗਿਆ। ਜਿਸ ਅਧੀਨ ਸ਼ਹਿਰ ਦੇ ਵੱਖ- ਵੱਖ ਹਿਸੇਆਂ ਵਿੱਚ ਨਗਰ ਨਿਗਮ ਦੇ ਸਮੂਹ ਮੁਲਾਜਮ, ਵਾਰਡ ਕਾਉਂਸਲਰ ਅਤੇ ਹੋਰ ਸਮਾਜ ਸੇਵੀ ਵਿਅਕਤੀਆਂ ਨੇ ਹਿਸਾ ਲਿਆ ਇਹਨਾ ਲੋਕਾ ਵੱਲੋਂ ਸ੍ਰਮਦਾਨ ਕਰਦੇ ਹੋਏ ਸ਼ਹਿਰ ਦੇ ਵੱਖ-ਵੱਖ ਹਿਸੇਆ ਵਿੱਚ ਸਾਫ-ਸਫਾਈ ਕੀਤੀ ਗਈ ਅਤੇ ਪਬਲਿਕ ਥਾਵਾਂ ਤੇ ਫੈਲੇ ਹੋਏ ਪਲਾਸਟਿਕ ਲਿਫਾਫੇ ਅਤੇ ਹੋਰ ਕੂੜਾ ਇਕਠਾ ਕੀਤਾ ਗਿਆ ਅਤੇ ਨਾਲ ਹੀ ਸ਼ਹਿਰ ਵਿਚ ਸਵੱਛਤਾ ਸਬੰਧੀ ਜਾਗਰੂਕ ਕਰਦੇ ਹੋਏ ਆਲਾ ਦੁਆਲਾ ਸਾਫ ਰੱਖਣ ਲਈ ਜਾਗਰੂਕ ਕੀਤਾ ਗਿਆ। ਇਸ ਸਮੇਂ ਏਅਰ ਫੋਰਸ ਦੇ ਜਵਾਨਾ ਵੱਲੋਂ ਵੀ ਸ਼ਹਿਰ ਵਿੱਚ ਸਫਾਈ ਕਰਨ ਲਈ ਵਿਸ਼ੇਸ਼ ਸ਼੍ਰਮਦਾਨ ਕੀਤਾ ਗਿਆ ਅਤੇ ਫਾਜਿਲਕਾ ਰੋਡ ਉਪਰ ਸਫਾਈ ਕੀਤੀ ਗਈ।