ਜਥੇਬੰਦੀ ਨੂੰ ਤੋੜਨ ਵਾਲੇ ਲੋਕ ਜਿੰਨਾ ਮਰਜੀ ਜੋਰ ਲਾ ਲੈਣ, ਜਥੇਬੰਦੀ ਇੱਕ ਸੀ ਇੱਕ ਰਹੇਗੀ-ਬੂਟਾ ਬੁਰਜ ਗਿੱਲ

ਮਹਿਲ ਕਲਾਂ 21 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਦੀ ਅਹਿਮ ਮੀਟਿੰਗ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀ ਮਹਿਲ ਕਲਾਂ ਵਿਖੇ ਹੋਈ। ਇਸ ਮੌਕੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ। ਇਸ ਮੌਕੇ ਜਿਲ੍ਹਾ ਪ੍ਰਧਾਨ ਅਤੇ ਅਬਜਰਵਰ ਦਰਸਨ ਸਿੰਘ ਉਗੋਕੇ ਤੇ ਇੰਦਰਪਾਲ ਸਿੰਘ ਦੀ ਅਗਵਾਈ ਵਿੱਚ ਬਲਾਕ ਮਹਿਲ ਕਲਾਂ ਇਕਾਈ ਦੀ ਚੋਣ ਹੋਈ। ਇਸ ਚੋਣ ਗੁਲਜਾਰ ਸਿੰਘ ਮਹਿਲ ਕਲਾਂ ਨੂੰ ਸਰਪ੍ਰਸਤ, ਡਾ ਅਮਰਜੀਤ ਸਿੰਘ ਮਹਿਲ ਖੁਰਦ ਨੂੰ ਬਲਾਕ ਪ੍ਰਧਾਨ,ਕੇਵਲ ਸਿੰਘ ਸਹੋਰ ਨੂੰ ਸੀਨੀਅਰ ਮੀਤ ਪ੍ਰਧਾਨ,ਦਿਲਬਾਗ ਸਿੰਘ ਮਹਿਲ ਕਲਾਂ ਨੂੰ ਮੀਤ ਪ੍ਰਧਾਨ, ਜੱਗਾ ਸਿੰਘ ਛਾਪਾ ਨੂੰ ਜਨਰਲ ਸਕੱਤਰ,ਜਸਵੰਤ ਸਿੰਘ ਸੋਹੀ ਨੂੰ ਸਹਾਇਕ ਸਕੱਤਰ,ਜੱਗਾ ਸਿੰਘ ਮੂੰਮ ਨੂੰ ਖਜਾਨਚੀ,ਮੀਤ ਪ੍ਰਧਾਨ ਜਗਤਾਰ ਸਿੰਘ ਕਲਾਲਮਾਜਰਾ,ਰੁਪਿੰਦਰਪਾਲ ਸਿੰਘ ਮੂੰਮ ਨੂੰ ਪ੍ਰੈਸ ਸਕੱਤਰ,ਰਾਮ ਸਿੰਘ ਅਤੇ ਹਜਿੰਦਰ ਸਿੰਘ ਮੈਬਰ ਚੁਣੇ ਗਏ। ਇਸ ਮੌਕੇ ਬੋਲਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਜਥੇਬੰਦੀ ਆਪਣੇ ਸਿਧਾਂਤਾਂ ਤੇ ਪਹਿਲਾਂ ਵਾਗ ਕਾਇਮ ਹੈ, ਪਰ ਕੁਝ ਆਹੁਦਿਆਂ ਦੇ ਭੁੱਖੇ ਲੋਕ ਜਥੇਬੰਦੀ ਨੂੰ ਤੋੜਨ ਦੀ ਲਗਾਤਾਰ ਕੋਸ਼ਿਸ਼ ਕਰਦੇ ਆ ਰਹੇ ਸਨ ਜਿੰਨਾਂ ਦੇ ਚਿਹਰੇ ਨੰਗੇ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਨਰਿੰਦਰ ਤੋਮਰ ਦੀ ਧਰਮ ਪਤਨੀ ਨੂੰ ਬਦਨਾਮ ਵੀ ਕੀਤਾ ਤੇ ਔਰਤ ਜਾਤੀ ਦਾ ਅਪਮਾਨ ਕੀਤਾ। ਇਹਨਾਂ ਲੋਕਾਂ ਨੇ ਕਾਮਰੇਡ ਸਬਦ ਨੂੰ ਬਦਨਾਮ ਕਰਕੇ ਰੱਖ ਦਿੱਤਾ ਜਦਕਿ ਕਾਮਰੇਡ ਪਵਿੱਤਰ ਨਾਮ ਹੈ। ਉਹਨਾਂ ਕਿਹਾ ਕਿ ਜਿੰਨੇ ਵੀ ਦੋਸ ਮੇਰੇ ਤੇ ਲਗਾਏ ਗਏ ਹਨ, ਸਭ ਝੂਠੇ ਹਨ,ਜਲਦ ਲੋਕਾਂ ਦੀ ਕਚਹਿਰੀ ਵਿੱਚ ਇਹ ਸਭ ਨੰਗੇ ਹੋਣਗੇ। ਉਹਨਾਂ ਕਿਹਾ ਕਿ ਇਹਨਾਂ ਨੇ ਸੰਯੁਕਤ ਸਮਾਜ ਮੋਰਚੇ ਨੂੰ ਵੀ ਬਦਨਾਮ ਕੀਤਾ ਹੈ ਇਸ ਲਈ ਲੋਕ ਇਹਨਾਂ ਨੂੰ ਮੂੰਹ ਨਹੀ ਲਾਉਣਗੇ। ਉਹਨਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਡਕੌਦਾ ਇੱਕ ਸੀ ਤੇ ਇੱਕ ਹੀ ਰਹੇਗੀ। ਸਮੁੱਚੀ ਲੀਡਰਸਿਪ ਮੇਰੇ ਨਾਲ ਹੈ ਤੇ ਇਹ ਸਿਰਫ ਫੌਕੀ ਬਿਆਨਬਾਜੀ ਤੱਕ ਹੀ ਸੀਮਤ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੜਕੇ ਹੋ ਕੇ ਸੰਘਰਸ਼ ਦਾ ਰਾਹ ਫੜੋ ਤੇ ਅਜਿਹੇ ਲੋਕਾਂ ਤੋਂ ਸੁਚੇਤ ਰਹੋ ਜੋ ਤੁਹਾਨੂੰ ਤੋੜਨ ਦੇ ਯਤਨ ਕਰ ਰਹੇ ਹਨ। ਉਹਨਾਂ ਨਵੇ ਚੁਣੇ ਆਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਸੱਚੇ ਮਨ ਨਾਲ ਜਥੇਬੰਦੀ ਵਿੱਚ ਰਹਿਕੇ ਲੋਕਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ। ਅਖੀਰ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਸੂਬਾ ਮੀਤ ਪ੍ਰਧਾਨ ਦਰਸਨ ਸਿੰਘ ਰਾਏਸਰ ਵੱਲੋਂ ਨਵੀ ਬਲਾਕ ਕਮੇਟੀ ਦੇ ਆਗੂਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਮੂਹ ਆਗੂਆਂ ਨੇ ਬੂਟਾ ਸਿੰਘ ਬੁਰਜ ਗਿੱਲ ਦੇ ਨਾਲ ਚੱਟਾਨ ਵਾਂਗ ਖੜਨ ਦਾ ਪ੍ਰਣ ਲਿਆ।