ਕੈਪਟਨ ਸੰਧੂ, ਮੁੱਲਾਂਪੁਰ, ਸੇਖੋਂ ਤੇ ਪਮਾਲੀ ਦੀ ਅਗਵਾਈ ਚ ਮਹੀਨਾਵਾਰ ਮੀਟਿੰਗ ਹੋਈ

  • ਅਗਲੀਆਂ ਮੀਟਿੰਗਾਂ ਜੋਧਾਂ ਤੇ ਸਿੱਧਵਾਂ ਬੇਟ ਹੋਣਗੀਆਂ : ਕੈਪਟਨ ਸੰਧੂ

ਮੁੱਲਾਂਪੁਰ ਦਾਖਾ, 2 ਦਸੰਬਰ (ਸਤਵਿੰਦਰ ਸਿੰਘ ਗਿੱਲ) : ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਤੇ ਇੰਚਾਰਜ ਹਲਕਾ ਦਾਖਾ ਕੈਪਟਨ ਸੰਦੀਪ ਸਿੰਘ ਸੰਧੂ ਵਲੋਂ ਤੇ ਪ੍ਰਧਾਨ ਲੁਧਿਆਣਾ ਦਿਹਾਤੀ ਕਾਂਗਰਸ ਮੇਜਰ ਸਿੰਘ ਮੁੱਲਾਂਪੁਰ ਦੀ ਹਾਜਰੀ ਵਿੱਚ ਅਤੇ ਦੋਨੋ ਬਲਾਕ ਪ੍ਰਧਾਨ ਪਰੇਮ ਸਿੰਘ ਸੇਖੋਂ ਬਲਾਕ ਸਿੱਧਵਾਂ ਬੇਟ ਤੇ ਬਲਾਕ ਮੁੱਲਾਂਪੁਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ ਦੀ ਦੇਖ ਰੇਖ ਹੇਠ ਅੱਜ ਮੁੱਲਾਂਪੁਰ ਦਾਖਾ ਦੇ ਮੁੱਖ ਦਫਤਰ ਵਿੱਚ ਮਹੀਨਾਵਾਰ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਤੋ ਬਾਅਦ ਬਲਾਕ ਮੁੱਲਾਂਪੁਰ ਦੀ ਮੀਟਿੰਗ ਕਸਬਾ ਜੋਧਾਂ ਵਿਖੇ ਹੋਇਆ ਕਰੇਗੀ ਅਤੇ ਬਲਾਕ ਸਿੱਧਵਾਂ ਬੇਟ ਦੀ ਮੀਟਿੰਗ ਹਮੇਸ਼ਾਂ ਕਸਬਾ ਸਿੱਧਵਾਂ ਬੇਟ ਵਿਖੇ ਹੀ ਹੋਇਆ ਕਰੇਗੀ। ਇਸ ਤੋ ਬਿਨਾ ਉਹਨਾਂ ਕਿਹਾ ਕਿ ਬੂਥ ਲੈਵਲ ਦੀਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਤੇ ਜਿੱਥੇ ਕਾਂਗਰਸ ਪਾਰਟੀ ਚੜਦੀ ਕਲਾ ਚ ਹੈ ਅਤੇ ਪਾਰਟੀ ਨੂੰ ਅਲਵਿਦਾ ਆਖ ਕੇ ਦੂਜੀਆਂ ਪਾਰਟੀਆਂ ਚ ਗਏ ਪੰਜਾਬ ਲੈਵਲ ਦੇ ਕਾਂਗਰਸੀ ਆਗੂ ਅਤੇ ਹਲਕੇ ਦਾਖੇ ਤੇ ਪਿੰਡ ਪੱਧਰੀ ਕਾਂਗਰਸੀ ਆਗੂ ਹੁਣ ਪਛਤਾਅ ਰਹੇ ਹਨ ਅਤੇ ਘਰ ਵਾਪਸੀ ਦੀ ਕੋਸ਼ਸ਼ ਕਰ ਰਹੇ ਹਨ।ਕੈਪਟਨ ਸੰਦੀਪ ਨੇ ਕਿਹਾ ਕਿ ਇਹਨਾ ਆਗੂਆਂ ਨੂੰ ਪਾਰਟੀ ਚ ਵਾਪਸ ਕਰਨਾ ਜਾਂ ਨਹੀਂ ਇਹ ਕਾਂਗਰਸੀ ਵਰਕਰਾਂ ਦੇ ਹੱਥ ਹੈ ਜਿਸਦਾ ਫੈਸਲਾ ਕਾਂਗਰਸੀ ਵਰਕਰ ਕਰਨਗੇ। ਇਸ ਤੋ ਬਿਨਾ ਕੈਪਟਨ ਸੰਧੂ ਨੇ ਕਾਂਗਰਸੀ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਗਾਮੀ ਚੋਣਾਂ ਕਰਕੇ ਸਾਨੂੰ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ ਚੋਣ ਬੇਸ਼ਕ ਜਿਲ੍ਹਾ ਪ੍ਰੀਸ਼ਦ ਹੋਵੇ ਜਾਂ ਬਲਾਕ ਸੰਮਤੀ ਜਾਂ ਨਗਰ ਕੌਂਸਲ ਜਾਂ ਨਗਰ ਪੰਚਾਇਤ ਦੀ ਚੋਣ ਹੋਵੇ।ਮੀਟਿੰਗ ਦੌਰਾਨ ਕੈਪਟਨ ਸੰਧੂ ਨੇ ਸਪਸ਼ੱਟ ਕੀਤਾ ਕਿ ਅੱਜ ਤੋ ਬਾਅਦ ਹਲਕੇ ਦਾਖੇ ਚ ਕਾਂਗਰਸ ਪਾਰਟੀ ਦੀ ਮੀਟਿੰਗ ਸਿਰਫ ਤੇ ਸਿਰਫ ਦੋਨੋ ਬਲਾਕ ਪ੍ਰਧਾਨਾ ਦੀ ਅਗਵਾਈ ਵਿੱਚ ਹੀ ਰੱਖੀ ਜਾਇਆ ਕਰੇਗੀ ਜਿਸ ਵਿੱਚ ਸਭ ਵਰਕਰਾਂ ਦਾ ਪੁੱਜਣਾ ਬੇਹੱਦ ਲਾਜ਼ਮੀ ਹੈ। ਮੀਟਿੰਗ ਦੌਰਾਨ ਪ੍ਰਧਾਨ ਲੁਧਿਆਣਾ ਦਿਹਾਤੀ ਮੇਜਰ ਸਿੰਘ ਮੁੱਲਾਂਪੁਰ,ਬਲਾਕ ਪ੍ਰਧਾਨ ਪਰੇਮ ਸਿੰਘ ਸੇਖੋਂ ਤੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ ਨੇ ਵੀ ਹਾਜਰ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਅਪੀਲ ਕੀਤੀ ਕਿ ਅਗਲੀਆਂ ਸਭ ਮੀਟਿੰਗਾਂ ਚ ਸਭ ਵਰਕਰਾਂ ਦਾ ਪੁੱਜਣਾ ਬੇਹੱਦ ਲਾਜ਼ਮੀ ਹੈ।ਇਸ ਮੌਕੇ ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਪਰੇਮ ਸਿੰਘ ਸੇਖੋਂ ,ਬਲਾਕ ਮੁੱਲਾਂਪੁਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ,ਪ੍ਰਧਾਨ ਯੂਥ ਕਾਂਗਰਸ ਤਨਵੀਰ ਸਿੰਘ ਜੋਧਾਂ,ਮੈਬਰ ਜਿਲ੍ਹਾ ਪ੍ਰੀਸ਼ਦ ਕੁਲਦੀਪ ਸਿੰਘ ਬਦੋਵਾਲ,ਪ੍ਰਧਾਨ ਤੇਲੂ ਰਾਮ ਬਾਂਸਲ,ਮਨਪ੍ਰੀਤ ਸਿੰਘ ਈਸੇਵਾਲ ਸੀਨੀਅਰ ਕਾਂਗਰਸੀ ਆਗੂ,ਸੀਨੀਅਰ ਕਾਂਗਰਸੀ ਆਗੂ ਵਰਿੰਦਰ ਸਿੰਘ ਮਦਾਰਪੁਰਾ,ਗੁਰਮੀਤ ਸਿੰਘ ਮਿੰਟੂ ਰੂਮੀ ਵਾਈਸ ਪ੍ਰਧਾਨ ਸਿੱਧਵਾਂ ਬੇਟ,ਕਮਲਜੀਤ ਸਿੰਘ ਬਿੱਟੂ ਦੇਤਵਾਲ,ਕਾਕਾ ਗਰੇਵਾਲ ਸਾਬਕਾ ਚੈਅਰਮੈਨ , ਸਰਪੰਚ ਹਰਵਿੰਦਰ ਸਿੰਘ ਸਹੋਲੀ,ਦਰਸ਼ਨ ਸਿੰਘ ਭਨੋਹੜ ਮੈਬਰ ਬਲਾਕ ਸੰਮਤੀ,ਅਮਰਦੀਪ ਸਿੰਘ ਰੂਬੀ,ਸਰਪੰਚ ਸੁਰਿੰਦਰ ਸਿੰਘ ਕੈਲਪੁਰ,ਗੇਰੀ ਮਲਸੀਹਾਂ,ਜਗਜੀਤ ਸਿੰਘ ਗੋਲੂ ਤਲਵੰਡੀ ਕਲਾਂ,ਸਾਬਕਾ ਸਰਪੰਚ ਮਲਕੀਤ ਸਿੰਘ ਜੱਸੋਵਾਲ,ਸਰਪੰਚ ਰੁਲਦਾ ਸਿੰਘ ਪੰਡੋਰੀ,ਸਰਪੰਚ ਗੁਰਚਨ ਸਿੰਘ ਅੱਕੁਵਾਲ,ਸਰਪੰਚ ਭਜਨ ਸਿੰਘ ਭੈਣੀ ਗੁੱਜਰਾਂ,ਸੁਖਵਿੰਦਰ ਸਿੰਘ ਘੋਨਾ ਬੀਰਮੀ,ਐਰਿਕ ਛਪਾਰ,ਪ੍ਰਧਾਨ ਚਰਨਜੀਤ ਸਿੰਘ ਚੰਨੀ ਅਰੋੜਾ,ਕਮਲਪ੍ਰੀਤ ਸਿੰਘ ਕਿੱਕੀ ਲਤਾਲਾ,ਅਮਰਜੋਤ ਸਿੰਘ ਬਦੋਵਾਲ,ਹਰਿੰਦਰ ਸਿੰਘ ਸਿੱਧੂ ਰਕਬਾ,ਸਰਪੰਚ ਗੁਰਪ੍ਰੀਤ ਕੌਰ ਮੁੰਡਿਆਂਣੀ,ਤੇਜਿੰਦਰ ਸਿੰਘ ਭੂੰਦੜੀ,ਹਰਜਾਪ ਸਿੰਘ ਚੌਂਕੀਮਾਨ, ਸਰਪੰਚ ਜੰਗੀਰ ਸਿੰਘ,ਹਰਪ੍ਰੀਤ ਸਿੰਘ ਚਮਿੰਡਾ ਸਰਪੰਚ,ਸੁਚਿਤਾ ਨੰਦ,ਕੇ ਡੀ ਮੁੱਲਾਂਪੁਰ,ਤਰਸੇਮ ਸਿੰਘ ਤਲਵੰਡੀ ਨੋ ਆਬਾਦ,ਸੁਖਦੀਪ ਸਿੰਘ ਬੀਰਮੀ,ਗੁਰਦੀਪ ਸਿੰਘ ਲੀਹਾਂ,ਅਵਤਾਰ ਸਿੰਘ ਸਾਬਕਾ ਖੇਤੀਬਾੜੀ ਅਫ਼ਸਰ,ਲਖਵਿੰਦਰ ਸਿੰਘ ਸਪਰਾ,ਇੰਦਰ ਪ੍ਰੀਤ ਸਿੰਘ ਜੜ੍ਹਾਂਹਾਂ,ਸੁਖਪ੍ਰੀਤ ਸਿੰਘ ਜੱਸੋਵਾਲ ਪੀ ਏ ਕੈਪਟਨ ਸੰਧੂ,ਕੁਲਦੀਪ ਸਿੰਘ ਖੰਡੂਰ ,ਜਗਦੀਪ ਸਿੰਘ ਰੰਗੂਵਾਲ,ਸ਼ੇਰ ਸਿੰਘ ਧੂਰਕੋਟ,ਗੁਰਚਰਨ ਸਿੰਘ ਹਸਨਪੁਰ ਸਰਪੰਚ,ਅਵਤਾਰ ਸਿੰਘ ਰਤਨ,ਮਨਜਿੰਦਰ ਸਿੰਘ ਜਾਗਪੁਰ,ਸਨੀ ਜੋਧਾਂ,ਮਨਵੀਰ ਸਿੰਘ ਗੁੱਜਰਵਾਲ,ਨਿਖਲ ਕੁਮਾਰ ਫ਼ਲੇਵਾਲ,ਸੇਵਕ ਧੋਥੜ,ਸਰਪੰਚ ਬਲਵੰਤ ਸਿੰਘ ਰਾਣਕੇ,ਪਰਮਪਾਲ ਸਿੰਘ ਸੰਧੂ ਕੁਲਾਰ, ਸਾਬਕਾ ਡਾਇਰੈਕਟਰ ਜਗਦੀਪ ਸਿੰਘ ਜੱਗਾ ਗਿੱਲ, ਯੂਥ ਕਾਂਗਰਸੀ ਆਗੂ ਦਲਜੀਤ ਸਿੰਘ ਜਾਂਗਪੁਰ,ਸੁਖਮਿੰਦਰ ਸਿੰਘ ਭੱਠਾ ਧੂਹਾ ਅਤੇ ਮਨਪ੍ਰੀਤ ਸਿੰਘ ਤਲਵਾੜਾ ਆਦਿ ਆਗੂ ਹਾਜ਼ਰ ਸਨ।