ਮੁਹੱਲਾ ਪ੍ਰੇਮ ਨਗਰ 'ਚ ਸੀਵਰੇਜ ਦੇ ਗੰਦੇ ਪਾਣੀ ਕਾਰਨ ਲੋਕਾ 'ਚ  ਹਾ ਹਾ ਕਾਰ

ਮੁੱਲਾਂਪੁਰ ਦਾਖਾ 2 ਨਵੰਬਰ (ਸਤਵਿੰਦਰ ਸਿੰਘ ਗਿੱਲ) : ਮੁਹੱਲਾ ਪ੍ਰੇਮ ਨਗਰ ਦੇ ਵਿੱਚ  ਸੀਵਰੇਜ ਦਾ ਪਾਣੀ ਘਰਾਂ ਦੇ ਵਿੱਚ ਵੜਨ ਕਰਕੇ ਲੋਕਾਂ ਵਿੱਚ ਹਾ ਹਾ ਕਾਰ ਮੱਚੀ ਮੁਹੱਲਾ ਨਿਵਾਸੀਆਂ ਵੱਲੋਂ ਕੋਈ ਸੁਣਵਾਈ ਨਾ ਹੋਣ ਕਰਕੇ ਜਿਥੇ ਰੋਸ ਦੀ ਲਹਿਰ ਪਾਈ ਗਈ ਉੱਥੇ ਹੀ ਮੁਹੱਲਾ ਨਿਵਾਸੀਆਂ ਨੇ ਕੋਈ ਹੱਲ ਹੁੰਦਾ ਨਾ ਵੇਖ ਕੇ  ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਬੱਸਣ  ਤੇ ਵਲੰਟੀਅਰਾਂ ਦੇ ਧਿਆਨ ਚ ਲਿਆਦਾ ਗਿਆ ਤੁਰੰਤ ਮੋਕੇ ਤੇ ਪਹੁੰਚ ਦਿਆਂ ਹੋਇਆ ਸ.ਬਲਵਿੰਦਰ ਸਿੰਘ ਬੱਸਣ ਨੇ ਲੋਕਾਂ ਦੀ ਬਦਤਰ ਹੋਈ ਹਾਲਤ ਤੇ ਚਿੰਤਾਂ ਜਾਹਿਰ ਕਰਦਿਆਂ ਫੋਰੀ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਦਾਂ ਗਿਆ ਤੇ ਜਲਦੀ ਤੋ ਜਲਦੀ ਮਸਲਾ ਹੱਲ ਕਰਨ ਦੀ ਤਕੀਦ ਕੀਤੀ ਗਈ ਸਮੂਹ ਮੁਹੱਲਾ ਨਿਵਾਸੀਆਂ ਨੂੰ ਸ. ਬਲਵਿੰਦਰ ਸਿੰਘ ਬੱਸਣ ਨੇ ਭਰੋਸਾ ਦਵਾਇਆ ਕਿ ਆਉਣ ਵਾਲੇ 2-3 ਦਿਨਾਂ ਦੇ ਵਿੱਚ ਮੁਸ਼ਕਲ ਦਾ ਹੱਲ ਕਰ ਲਿਆ ਜਾਵੇਗਾ ਇਸ ਮੋਕੇ ਦੁਕਾਨਦਾਰ ਪ੍ਰਧਾਨ ਜਸਪ੍ਰੀਤ ਜੱਸੀ,ਟਰੱਕ ਯੂਨੀਅਨ ਦੇ ਪ੍ਰਧਾਨ ਪਰਮਿੰਦਰਸਿੰਘ ਮਾਨ,ਨਵਲ ਕੁਮਾਰ ਸ਼ਰਮਾ,ਪ੍ਰਦੀਪ ਭੰਵਰਾ,ਮਨਜੀਤ ਢੱਟ,ਰਾਹੂਲ ਜੋਸੀ , ਬਿੱਟੂ ਨਾਗਪਾਲ,ਪਿਸ ਮੁੱਲਾਪੁਰ,ਕਰਤਾਰ ਤੂਰ,ਡਾਂ ਅਜਮੇਰ ਸਿੰਘ,ਗੁਰਬਿੰਦ ਸੱਗੂ,ਸੁਰੇਸ਼ ਕੁਮਾਰ ,ਜਗਤਾਰ ਸਿੰਘ,ਸੱਤਪਾਲ ਬਾਸਲ,ਮਲਕੀਤ ਰਕਬਾ,ਮਨਮੋਹਨ ਮੋਹੀ,ਸਰਵਣ ਮੰਡਿਆਣੀ,ਕਾਕਾ ਹਿਸੋਵਾਲ,ਇੰਦਰਪਾਲ ਬੱਬੂ,DPRo ਤੇਜਾ ਸਿੰਘ,ਸੁਰਜੀਤ ਮਾਸਟਰ,ਰਜੀਵ ਦਰਾਵਿੜ ਹੋਰ ਵੀ ਵੱਡੀ ਗਿਣਤੀ ਚ ਸ਼ਾਮਿਲ ਹੋਏ।