ਵਿਧਾਇਕ ਸ਼ੈਰੀ ਕਲਸੀ ਨੇ ਦੇਰ ਰਾਤ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

  • ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਦੀ ਵਿਕਾਸ ਪੱਖੋਂ ਬਦਲ ਰਹੀ ਹੈ ਨੁਹਾਰ

ਬਟਾਲਾ, 24 ਦਸੰਬਰ : ਬਟਾਲਾ ਦੇ ਨੋਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਸ਼ਹਿਰ ਵਿੱਚ ਕੇਵਲ ਵਿਕਾਸ ਕਾਰਜ ਹੀ ਨਹੀਂ ਕਰਵਾਏ ਜਾ ਰਹੇ ਬਲਕਿ ਉਨ੍ਹਾਂ ਵਲੋਂ ਖੁਦ, ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਵੀ ਕੀਤਾ ਜਾਂਦਾ ਹੈ। ਇਸ ਦੀ ਤਾਜ਼ਾ ਉਦਾਹਰਨ ਬੀਤੀ ਰਾਤ ਤਕਰੀਬਨ 1.30 ਵਜੇ ਵੇਖਣ ਨੂੰ ਮਿਲੀ। ਜਦੋਂ ਵਿਧਾਇਕ ਸ਼ੈਰੀ ਕਲਸੀ ਵਲੋਂ ਬਟਾਲੇ ਸ਼ਹਿਰ ਵਿੱਚ ਸੜਕਾਂ ਚੋੜੀਆ ਦੇ ਚੱਲ ਰਹੇ ਕੰਮ ਨੂੰ ਚੈੱਕ ਕੀਤਾ ਗਿਆ। ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਸ਼ਹਿਰ ਵਿੱਚ ਵੱਖ ਵੱਖ ਵਿਕਾਸ ਕਾਰਜ ਚੱਲ ਰਹੇ ਹਨ ਤੇ ਉਨ੍ਹਾਂ ਵਲੋਂ ਬਟਾਲੇ ਵਿੱਚ ਹੋ ਰਹੇ ਕੰਮਾਂ ਦਾ ਲਗਾਤਾਰ ਖੁਦ ਜਾਇਜ਼ਾ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਹੜੀ ਚੀਜ਼ ਨੂੰ ਕਿਸ ਤਰ੍ਹਾਂ ਸਹੀ ਢੰਗ ਨਾਲ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ, ਇਸ ਸਬੰਧੀ ਉਹ ਖੁਦ ਵਿਕਾਸ ਕੰਮਾਂ ਤੇ ਨਿਗਰਾਨੀ ਰੱਖਦੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਲਗਾਤਾਰ ਨਜਰਸ਼ਾਨੀ ਕਰਦੇ ਹਨ ਕਿ ਕਿਹੜੇ ਕੰਮ ਕਰਨ ਨਾਲ ਬਟਾਲਾ ਦੇ ਚੌਂਕ ਵਧੀਆ ਹੋ ਸਕਦੇ ਹਨ। ਕਿਹੜੇ ਚੌਂਕ ਨੂੰ ਕਿਨ੍ਹਾਂ ਖੁੱਲਾ ਕੀਤਾ ਜਾ ਸਕਦਾ। ਕਿਹੜੀ ਸੜਕ ਨੂੰ ਕਿੰਨਾ ਖੁੱਲਾ ਕੀਤਾ ਜਾ ਸਕਦਾ। ਕਿਹੜਾ ਬਿਜਲੀ ਦਾ ਖੰਬਾ ਜਾਂ ਬੂਟਾ ਸੜਕ ਤੋਂ ਪਿੱਛੇ ਹਟਾ ਕਿ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਜਾ ਸਕਦਾ ਹੈ ਆਦਿ ਵੱਖ ਵੱਖ ਕਾਰਜ ਖੁਦ ਵਾਚਦੇ ਹਨ। ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਬਟਾਲੇ ਦੀ ਵਿਕਾਸ ਪੱਖੋਂ ਨੁਹਾਰ ਬਦਲ ਰਹੀ ਹੈ ਅਤੇ ਹੋ ਰਿਹਾ ਵਿਕਾਸ ਨਜਰ ਆ ਰਿਹਾ ਹੈ। ਬਟਾਲਾ ਸ਼ਹਿਰ ਦੇ ਉਹੀ ਚੌਂਕ ਤੇ ਓਹੀ ਸੜਕਾਂ ਹਨ, ਜਿਥੇ ਲੋਕ ਟਰੈਫਿਕ ਨਾਲ ਪਰੇਸ਼ਾਨ ਹੁੰਦੇ ਸਨ। ਪਰ ਹੁਣ ਚੌਂਕ ਤੇ ਸੜਕਾਂ ਖੁੱਲੀਆਂ ਹੋ ਜਾਣ ਕਾਰਨ, ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਦੁਹਰਾਇਆ ਕਿ ਹਲਕੇ ਦਾ ਪਾਰਦਰਸ਼ੀ ਢੰਗ ਨਾਲ ਵਿਕਾਸ ਕਰਨਾ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ।