ਵਿਧਾਇਕ ਸੇਖੋਂ ਵੱਲੋਂ ਉਸਾਰੀ ਅਧੀਨ ਐਂਗਮਾਰਕ ਲੈਬ ਦਾ ਨਿਰੀਖਣ 

ਫ਼ਰੀਦਕੋਟ, 2 ਜੁਲਾਈ : ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇੱਥੋਂ ਦੇ ਕਿਸਾਨਾਂ ਨੂੰ ਉੱਚ ਦਰਜੇ ਦੇ ਮਿਆਰੀ ਬੀਜ ਅਤੇ ਖਾਦ ਪਦਾਰਥ ਦੇਣ ਲਈ ਪੰਜਾਬ ਸਰਕਾਰ ਵੱਲੋਂ ਫਰੀਦਕੋਟ ਵਿਖੇ ਸਟੇਟ ਐਗਮਾਰਕ ਲੈਬ ਦੀ ਉਸਾਰੀ ਖੇਤੀਬਾੜੀ ਦਫਤਰ ਫਰੀਦਕੋਟ ਵਿਖੇ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਉਸਾਰੀ ਅਧੀਨ ਐਗਮਾਰਕ ਲੈਬ ਦਾ ਨਿਰੀਖਣ ਕਰਨ ਮੌਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਸਟੇਟ ਐਗਮਾਰਕ ਲੈਬ ਦੀ ਉਸਾਰੀ 'ਤੇ 1 ਕਰੋੜ 37 ਰੁਪਏ ਖਰਚ ਆਉਣੇ ਹਨ। ਇਸ ਐਗਮਾਰਕ ਲੈਬ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਵੱਲੋਂ ਚੱਲ ਰਹੇ ਕੰਮ ਦਾ ਅਚਨਚੇਤ ਦੌਰਾ ਕਰਕੇ ਵਿਭਾਗੀ ਅਧਿਕਾਰੀਆਂ ਨੂੰ ਲੈ ਕੇ ਮੌਕੇ 'ਤੇ ਨਿਰੀਖਣ ਕੀਤਾ ਗਿਆ ਅਤੇ ਚੱਲ ਰਹੇ ਕੰਮ ਤੇ ਤਸੱਲੀ ਪ੍ਰਗਟਾਉਂਦੇ ਹੋਏ ਅਧਿਕਾਰੀਆਂ ਨੂੰ ਨਿਸ਼ਚਿਤ ਸਮੇਂ ਤੇ ਕੰਮ ਖਤਮ ਕਰਨ ਦੇ ਆਦੇਸ਼ ਦਿੱਤੇ ਗਏ। ਵਿਧਾਇਕ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਲਗਾਤਾਰ ਚੱਲ ਰਹੇ ਕੰਮਾਂ ਦਾ ਨਿਰੀਖਣ ਕਰਦੇ ਰਹਿਣਗੇ ਤਾਂ ਜੋ ਕੰਮ ਦੀ ਕੁਆਲਿਟੀ ਠੀਕ ਰਹਿ ਸਕੇ।