ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਦੇ ਮੰਤਵ ਨਾਲ ਐਮਐਲਏ ਮੂੰਡੀਆਂ ਦੀ ਅਨੋਖੀ ਪਹਿਲ

ਸਾਹਨੇਵਾਲ, 19 ਅਪ੍ਰੈਲ : ਅੱਜ ਇਥੇ 33 ਫੁੱਟਾਂ ਰੋਡ ਤੇ ਸਥਾਨਕ ਐਮ ਐਲ ਏ ਸਰਦਾਰ ਹਰਦੀਪ ਸਿੰਘ ਮੂੰਡੀਆਂ ਵੱਲੋਂ ਆਪਣੇ ਦਫਤਰ ਚ ਮਹਿਲਾਵਾਂ ਲਈ ਸਿਲਾਈ ਮਸ਼ੀਨ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ ਗਿਆ, ਜਿੱਥੇ 100 ਦੇ ਕਰੀਬ ਮਹਿਲਾਵਾਂ ਅਤੇ ਲੜਕੀਆਂ ਸਿਲਾਈ ਮਸ਼ੀਨ ਦੀ ਸਿਖਲਾਈ ਲੈਣ ਉਪਰੰਤ ਹੁਨਰਮੰਦ ਬਣ ਸਕਣਗੀਆਂ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਇਆ ਜਾ ਸਕੇਗਾ, ਇਸ ਸਿਲਾਈ ਕੇਂਦਰ ਦੀ ਦੇਖ ਰੇਖ ਸੁਚਾਰੂ ਢੰਗ ਨਾਲ ਚੱਲ ਸਕੇ ਇਸ ਦੀ ਜਿੰਮੇਵਾਰੀ ਐਮ ਐਲ ਏ ਸਰਦਾਰ ਹਰਦੀਪ ਸਿੰਘ ਮੂੰਡੀਆਂ ਦੀ ਧਰਮ ਪਤਨੀ ਅਤੇ ਭੈਣ ਜੀ ਨੇ ਸਾਂਭੀ ਹੈ। ਮਹਿਲਾਵਾਂ ਲਈ ਵੱਖ ਵੱਖ ਸਮੇਂ ਦੇ ਬੈਚ ਚਲਾ ਕੇ ਉਨ੍ਹਾਂ ਨੂੰ ਸਿਲਾਈ ਮਸ਼ੀਨ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਇਸ ਸਬੰਧੀ ਸਿਖਲਾਈ ਦੇਣ ਵਾਲੀ ਮਹਿਲਾਵਾਂ ਨੂੰ ਵੀ ਰੱਖਿਆ ਗਿਆ ਹੈ। ਐਮ ਐਲ ਏ ਸਰਦਾਰ ਹਰਦੀਪ ਸਿੰਘ ਮੂੰਡੀਆਂ ਅਤੇ ਉਨ੍ਹਾ ਦੇ ਪਰਿਵਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।ਸਿਲਾਈ ਮਸ਼ੀਨ ਸਿਖਲਾਈ ਕੇਂਦਰ ਦੇ ਉਦਘਾਟਨ ਸਮੇਂ ਗੱਲਬਾਤ ਕਰਦਿਆਂ ਸਰਦਾਰ ਹਰਦੀਪ ਸਿੰਘ ਮੂੰਡੀਆਂ ਨੇ ਕਿਹਾ ਕਿ ਸਾਡੀਆਂ ਬੇਟੀਆਂ, ਭੈਣਾਂ ਕਿਸੇ ਵੀ ਖੇਤਰ ਚ ਘੱਟ ਨਹੀਂ ਨੇ, ਉਨ੍ਹਾਂ ਨੂੰ ਕਿਸੇ ਤੇ ਨਿਰਭਰ ਹੋਣ ਲਈ ਮਜਬੂਰ ਹੋਣ ਦੀ ਲੋੜ ਨਹੀਂ ਪਵੇਗੀ, ਬਿਨ੍ਹਾ ਕਿਸੇ ਫੀਸ ਤੋਂ ਮੁਫ਼ਤ ਚ ਇਸ ਕੇਂਦਰ ਚ ਮਾਹਿਰਾਂ ਵੱਲੋਂ ਉਨ੍ਹਾਂ ਨੂੰ ਸਿਲਾਈ ਮਸ਼ੀਨ ਦੀ ਸਿਖਲਾਈ ਦੇਣਗੀਆਂ, ਜਿਸ ਨਾਲ ਉਹ ਨਾ ਸਿਰਫ ਆਪਣੇ ਘਰ ਚ ਕੰਮ ਕਰ ਸਕਦੀਆਂ ਨੇ ਸਗੋਂ ਲੁਧਿਆਣਾ ਦੀਆਂ ਵੱਖ ਵੱਖ ਹੌਜਰੀ ਚ ਵੀ ਨੌਕਰੀ ਕਰ ਸਕਦੀਆਂ ਨੇ। ਉਨ੍ਹਾ ਕਿਹਾ ਕਿ ਜਰੂਰਤਮੰਦ ਮਹਿਲਾਵਾਂ ਨੂੰ ਇਸ ਕੇਂਦਰ ਚ ਪਹਿਲ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਅਤੇ ਭੈਣ ਜੀ ਨੇ ਵੀ ਇਸ ਸੀ ਸ਼ਲਾਘਾ ਕਰਦਿਆਂ ਕਿਹਾ ਕਿ ਅਸੀਂ ਖੁਦ ਇਸ ਕੇਂਦਰ ਨੂੰ ਸੁਚਾਰੂ ਢੰਗ ਨਾਲ ਚਲਾਉਣਗੇ, ਉਨ੍ਹਾ ਕਿਹਾ ਕਿ ਇਲਾਕੇ ਚ ਪ੍ਰਵਾਸੀ ਮਹਿਲਾਵਾਂ ਵੀ ਹਨ ਜੋਕਿ ਘੱਟ ਪੜ੍ਹੀਆਂ ਲਿਖੀਆਂ ਹੋਣ ਕਰਕੇ ਅਕਸਰ ਹੀ ਮਜਦੂਰੀ ਕਰਦੀਆਂ ਸਨ, ਪਰ ਇਸ ਉਪਰਾਲੇ ਨਾਲ ਓਹ ਵੀ ਚੰਗੀ ਨੌਕਰੀਆਂ ਕਰ ਸਕਣਗੀਆਂ। ਇਸ ਕੇਂਦਰ ਦੇ ਉਦਘਾਟਨੀ ਸਮਾਗਮ ਮੌਕੇ ਚੇਅਰਮੈਨ ਜੋਰਾਵਰ ਸਿੰਘ, ਬਲਾਕ ਪ੍ਰਧਾਨ ਤਜਿੰਦਰ ਸਿੰਘ ਮਿੱਠੂ, ਸਰਬਜੀਤ ਸਿੰਘ ਸੈਣੀ, ਮੈਡਮ ਦਲਜੀਤ ਕੌਰ, ਨੇਹਾ ਚੌਰਸੀਆ, ਅਰਵਿੰਦਰ ਜੌਲੀ, ਬਲਵੀਰ ਸਿੰਘ, ਅਮਨ ਕਾਂਸਲ, ਗਗਨ ਜਮਾਲਪੁਰ, ਬੱਬੂ ਮੂੰਡੀਆਂ, ਜੱਗੂ ਭੱਟ, ਪੀ ਏ ਰਣਜੀਤ ਸਿੰਘ ਸੈਣੀ, ਲੁਧਿਆਣਾ 2 ਦੇ ਬੀ ਡੀ ਪੀ ਓ ਸਿਮਰਤ ਕੌਰ, ਅਮਰੀਕ ਸਿੰਘ ਸੈਣੀ, ਗੁਰਦੀਪ ਸਿੰਘ ਈ ਟੀ ਓ, ਓਮ ਪ੍ਰਕਾਸ਼ ਤੇ ਪਵਨ ਕੁਮਾਰ ਵੀ ਮੌਜੂਦ ਰਹੇ ਜਿਨ੍ਹਾਂ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।