ਵਿਧਾਇਕ ਮਾਲੇਰਕੋਟਲਾ ਨੇ ਦੋ ਵਾਲੀਬਾਲ ਗਰਾਉਂਡਾਂ ਦੇ ਕੰਮ ਦੀ ਕਰਵਾਈ ਸ਼ੁਰੂਆਤ

  • ਪਿੰਡ ਮਿੱਠੇਵਾਲ ਅਤੇ ਮਦੇਵੀ ਵਿਖੇ ਕਰੀਬ 10 ਲੱਖ ਦੀ ਲਾਗਤ ਨਾਲ ਬਣਨਗੀਆਂ ਆਧੁਨਿਕ ਗਰਾਊਂਡਾਂ
  • ਖੇਡ ਪ੍ਰੇਮੀਆਂ ਦੇ ਚੇਹਰੇ ਖਿੜੇ,ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁਲਤ ਕਰਨ ਲਈ ਵਚਨਬੱਧ- ਡਾ ਜਮੀਲ ਉਰ ਰਹਿਮਾਨ

ਮਾਲੇਰਕੋਟਲਾ 27 ਫਰਵਰੀ : ਵਿਧਾਇਕ ਮਾਲੇਰਕੋਟਲਾ ਡਾ.ਜਮੀਲ ਉਰ ਰਹਿਮਾਨ ਨੇ ਪਿੰਡ ਮਿੱਠੇਵਾਲ ਅਤੇ ਮਦੇਵੀ ਵਿਖੇ ਕਰੀਬ 10 ਲੱਖ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਦੋ ਵਾਲੀਬਾਲ ਗਰਾਉਂਡ ਦੇ ਕੰਮ ਸ਼ੁਰੂਆਤ ਕਰਵਾਈ । ਇਸ ਮੌਕੇ ਖੇਡ ਪ੍ਰੇਮੀਆਂ ਨੂੰ ਸਬੰਧੋਨ ਕਰਦਿਆ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਜੋ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਕੇ ਵਿਸ਼ਵ ਪੱਧਰ 'ਤੇ ਸੂਬੇ ਦੀ ਸ਼ਾਨ ਨੂੰ ਮੁੜ ਬਹਾਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਗਵਾਈ ਵਿੱਚ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਕੇ ਖੇਡਾਂ ਨਾਲ ਜੋੜਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਂ ਰਹੇ ਹਨ ਤਾਂ ਜੋ ਪੰਜਾਬ ਵਿੱਚ ਖੇਡ ਸਭਿਆਚਾਰ ਵਿਕਸਿਤ ਕੀਤਾ ਜਾ ਸਕੇ । ਉਨ੍ਹਾਂ ਹੋਰ ਕਿਹਾ ਕਿ ਸੂਬੇ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਪੰਜਾਬ ਨੂੰ ਖਿਡਾਰੀਆਂ ਦੀ ਨਰਸਰੀ ਬਣਾਉਣ ਤੋਂ ਇਲਾਵਾ ਖੇਡਾਂ ਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਈਆ ਜਾ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਖਿਡਾਰੀਆਂ ਦਾ ਭਵਿੱਖ ਸੁਰੱਖਿਅਤ ਅਤੇ ਸੁਨਹਿਰੀ ਕਰਨ ਲਈ ਖੇਡ ਨੀਤੀ ਉਲੀਕੀ ਗਈ ਹੈ ਜਿਸ ਤਹਿਤ ਸੋਨੇ ਦਾ ਤਮਗਾ ਜਿੱਤਣ ਵਾਲੇ ਨੂੰ ਇੱਕ ਕਰੋੜ ਰੁਪਏ ,ਚਾਂਦੀ ਦਾ ਤਮਗਾ ਜਿੱਤਣ ਵਾਲੇ ਨੂੰ 75 ਲੱਖ  ਅਤੇ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਨੂੰ 50 ਲੱਖ ਰੁਪਏ ਦਾ ਇਨਾਮ ਦੇ ਕੇ ਨਵਾਜਿਆ ਜਾ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਖੇਡਾਂ ਦੇ ਇਤਿਹਾਸ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਪੁਲਸ ਸਮੇਤ ਹੋਰਨਾਂ ਉੱਚ ਅਹੁਦਿਆਂ ਦੀਆਂ ਨੌਕਰੀਆਂ ਮਿਲਦੀਆਂ ਤਾਂ ਦੇਖੀਆਂ ਸਨ ਪਰ ਪੰਜਾਬ ਸਰਕਾਰ ਨੇ ਦੇਸ਼ ਵਿੱਚ ਨਵੀਂ ਰੀਤ ਪਾਉਂਦਿਆ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਪੀ.ਸੀ.ਐਸ.(ਕਾਰਜਕਾਰੀ ਸ਼ਾਖਾ) ਦੀ ਨੌਕਰੀ ਦੇਣ ਦੀ ਸ਼ੁਰੂਆਤ ਕੀਤੀ  ਹੈ ਤਾਂ ਜੋ ਨੌਜਵਾਨਾਂ ਨੂੰ ਖੇਡ ਜਗਤ ਨਾਲ ਜੋੜਿਆ ਜਾ ਸਕੇ । ਮੌਜੂਦਾਂ ਸਰਕਾਰ ਨੇ ਖੇਡਾਂ ਨੂੰ ਪੰਜਾਬ ‘ਚ ਨਵਾਂ ਰੂਪ ਦਿੱਤਾ ਹੈ ਜਿਸ ਨਾਲ ਜ਼ਮੀਨੀ ਪੱਧਰ ਤੱਕ ਹਰ ਇਕ ਖਿਡਾਰੀ ਖੇਡ ਦੀ ਬੁੱਕਲ ‘ਚ ਨਿੱਘ ਮਾਣ ਰਿਹਾ ਹੈ। ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਕ੍ਰਿਸ਼ਨ ਸਿੰਘ, ਸਹਾਇਕ ਇੰਜੀਨੀਅਰ ਦਵਿੰਦਰ ਸਿੰਘ, ਬੀ.ਡੀ.ਪੀ.ਓ.  ਸ੍ਰੀ ਰਜਿੰਦਰ ਸਿੰਘ, ਐਸ.ਈ.ਪੀ.ਓ.ਸ੍ਰੀ ਦਵਿੰਦਰ ਕੁਮਾਰ,ਪੰਚਾਇਤ ਸਕੱਤਰ ਬਸੀਰ ਮੁਹੰਮਦ , ਸੰਤੋਖ ਸਿੰਘ, ਮੁਹੰਮਦ ਦਿਲਬਰ, ਸੁੱਖਾ ਗਿੱਲ ਮਿੱਠੇਵਾਲ