ਐਮ.ਐਲ.ਏ ਫਰੀਦਕੋਟ ਨੂੰ 5 ਸਾਲਾਂ ਲਈ ਬਾਬਾ ਫਰੀਦ ਯੂਨੀਵਰਸਿਟੀ ਦੇ ਬੋਰਡ ਆਫ ਮੈਨੇਜਮੈਂਟ ਦੇ ਮੈਂਬਰ ਵਜੋਂ ਕੀਤਾ ਗਿਆ ਨਿਯੁਕਤ

ਫਰੀਦਕੋਟ 09 ਜ਼ੁਲਾਈ : ਹਲਕਾ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸ਼ੇਖੋਂ 5 ਸਾਲਾਂ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਬੋਰਡ ਆਫ ਮੈਨੇਜਮੈਂਟ ਦੇ ਮੈਂਬਰ ਬਣੇ। ਸ. ਗੁਰਦਿੱਤ ਸਿੰਘ ਸ਼ੇਖੋਂ ਨੇ ਕਿਹਾ ਕਿ ਸਿਹਤ ਸਹੂਲਤਾ ਪ੍ਰਤੀ ਪੰਜਾਬ ਸਰਕਾਰ ਸੰਜੀਦਾ ਹਨ ਅਤੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਇਲਾਜ ਲਈ ਜ਼ਰੂਰੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਆਪਣੇ ਇਲਾਜ ਕਰਵਾਉਣ ਲਈ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਇਹ ਸਿਹਤ ਸਹੂਲਤਾਂ ਇਸੇ ਤਰਾਂ ਵਧੀਆ ਤਰੀਕੇ ਨਾਲ ਬਰਕਰਾਰ ਰਹਿਣਗੀਆਂ। ਉਨ੍ਹਾਂ ਨੇ  ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਬੋਰਡ ਆਫ ਮੈਨੇਜਮੈਂਟ ਦੇ ਮੈਂਬਰ ਬਣਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਬੋਰਡ ਆਫ ਮੈਨੇਜਮੈਂਟ ਦੇ ਵਿਚ ਬਾਕੀ ਚੁਣੇ ਗਏ ਮੈਂਬਰਾਂ ਵਿਚ ਡਾ. ਅਮਨਦੀਪ ਕੌਰ ਅਰੋੜਾ ਐਮ.ਐਲ.ਏ ਮੋਗਾ, ਡਾ. ਪੀਐਸ ਬਰਾੜ ਐਕਸ ਪ੍ਰੈਜੀਡੈਂਸ ਪੀਓਐਸ ਐਮੀਨੈਂਟ ਆਈ ਸਰਜਨ ਕੋਟਕਪੂਰਾ, ਡਾ. ਗੁਰਪ੍ਰੀਤ ਸਿੰਘ ਵਾਂਡਰ ਪ੍ਰੋਫੈਸਰ ਅਤੇ ਐਚਓਡੀ ਕਾਰਡੀਓਲੋਜੀ ਡੀਐਮਸੀ ਕਾਲਜ ਅਤੇ ਹਸਪਤਾਲ ਲੁਧਿਆਣਾ, ਡਾ.ਬਿਸ਼ਵ ਮੋਹਨ ਡੀਐਮ ਮੈਡੀਸਨ ਪ੍ਰੋਫੈਸਰ ਅਤੇ ਐਚਓਡੀ ਡਿਪਾਰਟਮੈਂਟ ਆਫ ਕਾਰਡੀਓਲੌਜੀ ਡੀਐਮਸੀ ਲੁਧਿਆਣਾ, ਡਾ. ਰਜਿੰਦਰ ਬਾਂਸਲ ਹੈਡ ਡਿਪਾਰਟਮੈਂਟ ਆਫ ਨਿਓਰੋਲੋਜੀ ਡੀਐਮਸੀ ਲਿਧਿਆਣਾ,  ਡਾ. ਵਿਸ਼ਾਲ ਚੋਪੜਾ ਐਮਡੀ ਐਮਏਐਮਐਸ ਐਫਸੀਸੀਪੀ ਪ੍ਰੋਫੈਸਰ ਅਤੇ ਹੈਡ ਡਿਪਾਰਟਮੈਂਟ ਆਫ ਪੁਲਮਨਰੀ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ, ਡਾ. ਕੇਕੇ ਅਗਰਵਾਲ ਫਾਰਮਰ ਪ੍ਰਿੰਸੀਪਲ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਸ਼ਾਮਿਲ ਹਨ।