ਵਿਧਾਇਕ ਡਾ. ਜਮੀਲ ਉਰ ਰਹਿਮਾਨ ਦੇ ਯਤਨਾਂ ਸਦਕਾ ਜਗਮਗਾਇਆ ''ਮਾਲੇਰਕੋਟਲਾ'' ਸ਼ਹਿਰ

  • ਨਵੀਆਂ ਸੜਕਾਂ 'ਤੇ ਲੱਗੀਆਂ ਰੰਗ-ਬਿਰੰਗੀਆਂ ਲਾਈਟਾਂ ਅਤੇ ਖੰਜੂਰਾਂ ਦੇ ਦਰੱਖ਼ਤਾਂ ਨੇ ਸ਼ਹਿਰ ਨੂੰ ਦਿੱਤੀ ਨਵੀਂ ਦਿੱਖ
  • ਮਾਲੇਰਕੋਟਲਾ ਦੀਆਂ ਕਰੀਬ ਸਾਰੀਆ ਸੜਕਾਂ ਦਾ ਕੰਮ ਜਲਦ ਸ਼ੁਰੂ - ਵਿਧਾਇਕ ਮਾਲੇਰਕੋਟਲਾ

ਮਾਲੇਰਕੋਟਲਾ 4 ਜੂਨ : ਜਦੋਂ ਤੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ 'ਚ ਆਈ ਹੈ ਉਦੋਂ ਤੋਂ ਹੀ ਵਿਧਾਨ ਸਭਾ ਹਲਕਾ ਮਾਲੇਰਕੋਟਲਾ 'ਚ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਈ ਹੈ, ਮਾਲੇਰਕੋਟਲਾ ਦੇ ਚੋਹਤਰਫੇ ਵਿਕਾਸ ਦੇ ਕੰਮ ਨਿਰਯੰਤਰ ਜਾਰੀ ਹਨ ।  ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਦੇ ਯਤਨਾ ਸਦਕਾ ਨਵੀਆਂ ਬਣੀਆਂ ਸੜਕਾਂ 'ਤੇ ਲੱਗੀਆਂ ਲਾਈਟਾਂ ਨੇ ਸ਼ਹਿਰ  ਨੂੰ ਜਗਮਗਾਇਆ ਹੈ ਅਤੇ ਸ਼ਹਿਰ 'ਚ ਬਣ ਰਹੀਆਂ ਨਵੀਆਂ ਸੜਕਾਂ 'ਤੇ ਲੱਗੇ ਖੰਜੂਰਾਂ ਦੇ ਦਰਖ਼ਤਾਂ ਅਤੇ ਰੰਗ ਬਿਰੰਗੀਆਂ ਲਾਈਟਾਂ ਨੇ ਸ਼ਹਿਰ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਹੈ।  ਦੱਸਣਯੋਗ ਹੈ ਕਿ ਇਸ ਤੋਂ ਪਿਛਲੀਆਂ ਸਰਕਾਰਾਂ ਸਮੇਂ ਮਾਲੇਰਕੋਟਲਾ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਸੀ ਪਰ 2022 ਤੋਂ ਬਾਅਦ ਸੜਕਾਂ ਦੀ ਹਾਲਤ ਸੁੱਧਰਣ ਲੱਗੀ ਹੈ। ਇਸ ਸਬੰਧੀ ਵਿਧਾਇਕ ਡਾ. ਜਮੀਲ ਉਰ ਰਹਿਮਾਨ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵਿਕਾਸ ਦੀ ਨੀਅਤ ਨਾਲ ਹੀ ਸੱਤਾ ਵਿੱਚ ਆਈ ਹੈ, ਇਹੋ ਕਾਰਨ ਹੈ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਦਿੱਤੀਆਂ ਗ੍ਰਾਂਟਾ ਸਦਕਾ ਮਾਲੇਰਕੋਟਲਾ 'ਚ ਸੜਕਾਂ ਦੇ ਜਾਲ ਵਿਛ ਰਹੇ ਹਨ।  ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ 'ਚ ਸੜਕਾਂ ਤੋਂ ਇਲਾਵਾ ਵਾਟਰ ਸਪਲਾਈ ਅਤੇ ਸੀਵਰੇਜ ਦਾ ਕੰਮ ਵੀ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ, ਉਨ੍ਹਾਂ ਕਿਹਾ ਕਿ ਸ਼ਹਿਰ 'ਚ ਬਨਣ ਵਾਲੀਆਂ ਸੜਕਾਂ 'ਚ  ਉੱਤਮ ਦਰਜੇ ਦੇ ਮਿਆਰ ਦਾ  ਮਟੀਰੀਅਲ ਵਰਤਿਆ ਜਾ ਰਿਹਾ ਹੈ, ਉਨ੍ਹਾਂ ਠੇਕੇਦਾਰਾਂ ਅਤੇ ਅਫ਼ਸਰਾਨ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਭ੍ਰਿਸ਼ਟਾਚਾਰ ਅਤੇ ਕਮਿਸ਼ਨ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।  ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੋਂ  ਬਾਅਦ ਮਾਲੇਰਕੋਟਲਾ ਦੇ ਹਰ ਖੇਤਰ ਵਿੱਚ ਵਿਕਾਸ ਦੇ ਕੰਮ ਤੇਜੀ ਨਾਲ ਚੱਲ ਰਹੇ ਹਨ । ਚੋਹਤਰਫੇ ਵਿਕਾਸ ਕਾਰਜਾਂ ਲਈ ਕਿਸੇ ਵੀ ਤਰ੍ਹਾਂ ਦੇ ਫੰਡਜ਼ ਦੀ ਘਾਟ ਨਹੀਂ ਆਉਂਣ ਦਿੱਤੀ ਜਾ ਰਹੀ ਹੈ । ਉਨ੍ਹਾ ਦੱਸਿਆ ਕਿ  ਨਗਰ ਕੌਂਸਲ ਮਾਲੇਰਕੋਟਲਾ ਵੱਲੋਂ ਸ਼ਹਿਰ ਦੀਆਂ ਲਗਭਗ ਸੜਕਾਂ ਦੇ ਟੈਂਡਰ ਪਾਸ ਹੋ ਚੁੱਕੇ ਹਨ ਅਤੇ ਸੜਕਾਂ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਫੋਟੋ ਕੈਪਸ਼ਨ : ਵਿਧਾਇਕ ਡਾ. ਜਮੀਲ ਉਰ ਰਹਿਮਾਨ ਦੇ ਯਤਨਾ ਸਦਕਾ ਬਣੀ ਨਹਿਰੂ ਮਾਰਕੀਟ ਨੇੜੇ ਸੜਕ 'ਤੇ ਜਗਮਗਾਉਂਦੀਆਂ ਲਾਈਟਾਂ ਅਤੇ ਖੰਜੂਰਾਂ ਦੇ ਲੱਗੇ ਦਰਖ਼ਤ।