ਵਿਧਾਇਕਾ ਛੀਨਾ ਵਲੋਂ ਹਲਕਾ ਦੱਖਣੀ 'ਚ ਪਾਸ ਕਰਵਾਏ 6 ਨਵੇਂ ਟਿਊਬੈੱਲ, ਗਗਨ ਨਗਰ ਦੇ ਟਿਊਬੈਲ ਦਾ ਵੀ ਕੀਤਾ ਉਦਘਾਟਨ

ਲੁਧਿਆਣਾ, 4 ਮਾਰਚ : ਵਿਧਾਨ ਸਭਾ ਹਲਕਾ ਦੱਖਣੀ ਵਿੱਚ ਸਰਕਾਰਾਂ ਬਦਲੀਆਂ ਪਰ ਲੋਕਾਂ ਦੀ ਕਿਸਮਤ ਨਹੀਂ ਬਦਲੀ ਤੇ ਉਹ ਪੀਣ ਵਾਲੇ ਪਾਣੀ ਵਰਗੀ ਮੁੱਢਲੀ ਸਹੂਲਤ ਤੋਂ ਵੀ ਵਾਂਝੇ ਰਹੇ। ਪਰ ਹੁਣ ਹਲਕੇ ਦੀ ਵਿਧਾਇਕ ਬੀਬੀ ਰਜਿੰਦਰ ਪਾਲ ਕੌਰ ਛੀਨਾ ਦੇ ਹੁੰਦਿਆਂ ਲੋਕਾਂ ਨੂੰ ਪਾਣੀ ਵਰਗੀ ਮੁੱਢਲੀ ਜਰੂਰਤ ਤੋਂ ਵਾਂਝਾ ਨਹੀਂ ਰਹਿਣਾ ਪਵੇਗਾ ਕਿਉਂਕਿ ਉਨ੍ਹਾਂ ਵੱਲੋਂ ਪੀਣ ਵਾਲੇ 6 ਨਵੇਂ ਟਿਊਬੈੱਲ ਪਾਸ ਕਰਵਾ ਲਏ ਹਨ। ਉਨ੍ਹਾਂ ਵੱਲੋਂ ਏਨ੍ਹਾ ਚੋਂ ਇੱਕ ਵਾਰਡ ਨੰਬਰ 31 ਦੇ ਗਗਨ ਨਗਰ ਦੇ ਟਿਊਬੈੱਲ ਦਾ ਉਦਘਾਟਨ ਕਰ ਦਿੱਤਾ ਗਿਆ। ਲੋਕਾਂ ਨੂੰ ਵੱਡੀ ਰਾਹਤ ਦੇਣ ਮੌਕੇ ਵਿਧਾਇਕ ਛੀਨਾ ਨੇ ਕਿਹਾ ਕਿ ਪਹਿਲੇ ਵਿਧਾਇਕ ਲੱਛੇਦਾਰ ਭਾਸ਼ਨ ਦੇ ਕੇ ਵੋਟਾਂ ਤਾਂ ਲੈਂਦੇ ਰਹੇ ਪਰ ਉਨ੍ਹਾਂ ਪਾਣੀ ਵਰਗੀ ਮੁੱਢਲੀ ਜਰੂਰਤ ਨੂੰ ਪੂਰਾ ਕਰਨ ਲਈ ਵੀ ਕੋਈ ਕਦਮ ਚੁੱਕਣਾ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਚਿਰਾਂ ਤੋਂ ਲਟਕੀ ਆ ਰਹੀ ਲੋਕਾਂ ਦੀ ਇਸ ਸਮੱਸਿਆ ਦੇ ਹੱਲ ਲਈ ਹਲਕੇ ਵਿੱਚ ਛੇ ਟਿਊਬੈੱਲ ਪਾਸ ਕਰਵਾ ਕੇ ਗਗਨ ਨਗਰ ਦੇ ਟਿਊਬੈੱਲ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਛੇ ਟਿਊਬੈੱਲ ਮਿਲਣ ਨਾਲ ਲੋਕਾਂ ਨੂੰ ਪੀਣ ਵਾਲੇ ਪਾਣੀ ਦੇ ਸਬੰਧ ਵਿੱਚ ਆ ਰਹੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ ਤੇ ਲੋਕਾਂ ਨੂੰ ਗਰਮੀਂ ਦੇ ਸੀਜ਼ਨ ਵਿੱਚ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਜੇਕਰ ਫੇਰ ਵੀ ਕੋਈ ਕਮੀਂ ਆਈ ਤਾਂ ਉਸ ਨੂੰ ਵੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਪਹਿਲੀਆਂ ਸਰਕਾਰਾਂ ਸਮੱਸਿਆਵਾਂ ਪੈਦਾ ਕਰਕੇ ਲੋਕਾਂ ਨੂੰ ਉਨ੍ਹਾਂ ਵਿੱਚ ਉਲਝਾਈ ਰੱਖਣ ਦਾ ਕੰਮ ਕਰਦੀਆਂ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਜੋ ਸਮੱਸਿਆਵਾਂ ਦੇ ਹਲ ਲਈ ਲੋਕਾਂ ਵੱਲੋਂ ਬਦਲਾਅ ਦੇ ਰੂਪ ਵਿੱਚ ਲਿਆਂਦੀ ਗਈ ਤੇ ਅੱਜ ਬਦਲਾਅ ਹੋ ਵੀ ਰਿਹਾ ਹੈ। ਵਾਰਡ ਵਾਸੀਆਂ ਵੱਲੋਂ ਧੰਨਵਾਦ ਕਰਦਿਆ ਵਿਧਾਇਕ ਛੀਨਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮੈਡਮ ਛੀਨਾ ਦੇ ਨਾਲ ਉਹਨਾਂ ਦੇ ਪੀ ਏ ਹਰਪ੍ਰੀਤ, ਪਰਮਿੰਦਰ ਸਿੰਘ ਸੋਂਧ, ਡਾ ਜੋਗਿੰਦਰ ਬੇਦੀ, ਸਾਬਕਾ ਜਿਲ੍ਹਾ ਪ੍ਰਧਾਨ ਅਜੇ ਮਿੱਤਲ, ਰਿਪਨਦੀਪ ਸਿੰਘ ਗਰਚਾ, ਵਿਕੀ ਲੋਹਾਰਾ, ਸੁਖਦੇਵ ਗਰਚਾ, ਚੇਤਨ ਥਾਪਰ, ਗਗਨ ਗੱਗੀ, ਅਜੇ ਸ਼ੁਕਲਾ, ਬੀ ਐਲ ਯਾਦਵ, ਬੀਰ ਸੁਖਪਾਲ ਆਦਿ ਮੌਜੂਦ ਸਨ।