ਵਿਧਾਇਕ ਛੀਨਾ ਵੱਲੋਂ ਪਿੰਡ ਲੋਹਾਰਾ ਦੀ ਸਹਿਕਾਰੀ ਸਭਾ ਨੂੰ 11.68 ਲੱਖ ਰੁਪਏ ਦਾ ਮੁਨਾਫਾ ਵੰਡਿਆ

ਲੁਧਿਆਣਾ, 11 ਮਾਰਚ : ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਅਧੀਨ ਪਿੰਡ ਲੋਹਾਰਾ ਸਹਿਕਾਰੀ ਸਭਾ ਨੂੰ 11,68,900/- ਰੁਪਏ ਦਾ ਮੁਨਾਫਾ ਵੰਡਿਆ। ਵਿਧਾਇਕ ਛੀਨਾ ਨੇ ਕਿਹਾ ਕਿ ਪਹਿਲਾਂ ਸਰਕਾਰਾਂ ਸਿਰਫ਼ 10 ਫ਼ੀਸਦੀ ਮੁਨਾਫ਼ਾ ਦਿੰਦੀਆਂ ਸਨ ਪਰ ਜਦੋਂ ਤੋਂ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਮਾਨ ਸੰਭਾਲ ਹੈ ਸਰਕਾਰ ਮੈਂਬਰਾਂ ਨੂੰ 20 ਫੀਸਦੀ ਲਾਭਅੰਸ਼ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਲੋਹਾਰਾ ਦੇ 758 ਮੈਂਬਰਾਂ ਦੇ ਨਾਲ-ਨਾਲ ਪਿੰਡ ਬੁਲਾਰਾ ਦੇ 125 ਮੈਂਬਰਾਂ ਨੂੰ ਵੀ ਲਾਭ ਦਿੱਤਾ ਗਿਆ ਹੈ। ਵਿਧਾਇਕ ਛੀਨਾ ਨੇ ਮੈਂਬਰਾਂ ਨੂੰ ਕਿਹਾ ਕਿ ਕਿਸਾਨ ਵੀਰਾਂ ਨੂੰ ਜੋ ਵੀ ਸਮੱਸਿਆ ਆਵੇਗੀ, ਉਸ ਦਾ ਪਹਿਲ ਦੇ ਆਧਾਰ 'ਤੇ ਨਿਪਟਾਰਾ ਕੀਤਾ ਜਾਵੇਗਾ ਅਤੇ ਸਾਡੀ ਸਰਕਾਰ ਸਾਰੀਆਂ ਸਹੂਲਤਾਂ ਪ੍ਰਦਾਨ ਕਰੇਗੀ। ਸੁਸਾਇਟੀ ਦੇ ਮੈਂਬਰਾਂ ਨੇ ਵਿਧਾਇਕ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸਰਦੀਪ ਢਿੱਲੋਂ, ਚਰਨਜੀਤ ਸਿੰਘ, ਕਰਮਜੀਤ ਸਿੰਘ, ਅਵਤਾਰ ਸਿੰਘ, ਗੁਰਿੰਦਰ ਸਿੰਘ, ਸੁਖਰਾਮ ਸਿੰਘ ਆਦਿ ਹਾਜ਼ਰ ਸਨ।