ਬਲਾਕ ਜੈਤੋ ਵਿਖੇ ਲੱਗ ਰਹੇ ਵੱਖ ਵੱਖ ਕੈਂਪਾਂ ਵਿੱਚ ਐਮ.ਐਲ.ਏ ਅਮੋਲਕ ਸਿੰਘ ਨੇ ਕੀਤੀ ਸ਼ਿਰਕਤ

  • ਵੱਧ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਕੈਂਪਾਂ ਦਾ ਲਾਹਾ ਲੈਣ ਦੀ ਕੀਤੀ ਅਪੀਲ

ਫ਼ਰੀਦਕੋਟ, 16 ਫ਼ਰਵਰੀ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕ ਦੀਆਂ ਸਮੱਸਿਆਵਾਂ ਦੇ ਸੁਖਾਲੇ ਤੇ ਸਮਾਂਬੱਧ ਹੱਲ ਲਈ ’ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਚਲਾਈ ਗਈ ਹੈ। ਇਨ੍ਹਾਂ ਗੱਲਾ ਦਾ ਪ੍ਰਗਟਾਵਾ ਐਮ.ਐਲ.ਏ ਜੈਤੋ ਸ. ਅਮੋਲਕ ਸਿੰਘ ਨੇ ਜੈਤੋ ਵਿਖੇ ਲੱਗ ਰਹੇ ਵੱਖ ਵੱਖ ਕੈਂਪਾਂ ਦਾ ਦੌਰਾਨ ਕਰਨ ਮੌਕੇ ਕੀਤਾ। ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਦਿਆਂ ਕੈਂਪਾਂ ਸਬੰਧੀ ਉਨ੍ਹਾਂ ਦੀ ਪ੍ਰਤੀਕਿਰਿਆ ਵੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਕੈਂਪਾਂ ਅੰਦਰ ਵੱਖ ਵੱਖ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਜੋ ਸਰਕਾਰੀ ਸੇਵਾਵਾਂ ਦਾ ਲਾਭ ਹਰ ਆਮ ਤੇ ਲੋੜਵੰਦ ਨਾਗਰਿਕ ਤੱਕ ਪਹੁੰਚ ਸਕੇ। ਬਲਾਕ ਜੈਤੋ ਦੇ ਪਿੰਡ ਸੇਢਾ ਸਿੰਘ ਵਾਲਾ,ਖੱਚੜਾ ਅਤੇ ਵਾਰਡ ਨੰ- 10 ਵਿੱਚ ਕੈਂਪ ਲਗਾਇਆ ਗਿਆ।