ਪਾਵਰ ਗਰਿੱਡ ਨੂੰ ਬਦਲਣ ਅਤੇ ਸੜਕੀ ਨੈਟਵਰਕ ਵਿੱਚ ਸੁਧਾਰ ਕਰਨ ਦਾ ਮੰਤਰੀ ਨੇ ਬਿਜਲੀ ਦੇ ਕੀਤਾ ਵਾਅਦਾ : ਵਿਧਾਇਕਾ ਛੀਨਾ 

ਲੁਧਿਆਣਾ ,16 ਫਰਵਰੀ : ਪੰਜਾਬ ਸਰਕਾਰ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਲੁਧਿਆਣਾ ਸ਼ਹਿਰ ਦੇ ਦੌਰੇ 'ਤੇ ਵਿਸ਼ੇਸ਼ ਤੌਰ 'ਤੇ ਲੁਧਿਆਣਾ ਸ਼ਹਿਰ ਦੇ ਜਨਤਕ ਕੰਮਾਂ ਲਈ 950 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਅਤੇ ਲੁਧਿਆਣਾ ਦੱਖਣੀ ਲਈ 66 ਕੇ ਵੀ ਬਿਜਲੀ ਸਟੇਸ਼ਨ ਦਾ ਵਾਅਦਾ ਕੀਤਾ।  ਇਸ ਸਬੰਧੀ ਟਿੱਪਣੀ ਕਰਦਿਆਂ ਲੁਧਿਆਣਾ ਦੱਖਣੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਬਿਜਲੀ ਮੰਤਰੀ ਨੇ ਲੁਧਿਆਣਾ ਦੱਖਣੀ ਦੇ ਲੋਕਾਂ ਦੀ ਪੁਰਾਣੀ ਮੰਗ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ, ਜਿੱਥੇ ਉਨ੍ਹਾਂ ਦੀ ਬਿਜਲੀ ਦੀ ਸਮੱਸਿਆ ਨੂੰ ਹੱਲ ਕਰਨ ਲਈ 66 ਕੇ.ਵੀ. ਦਾ ਬਿਜਲੀ ਗਰਿੱਡ ਲਗਵਾਇਆ ਜਾਵੇਗਾ । ਲੋਕ ਨਿਰਮਾਣ ਮੰਤਰੀ ਨੇ ਵਾਅਦਾ ਕੀਤਾ ਕਿ ਲੁਧਿਆਣਾ ਦੱਖਣੀ ਦੀਆਂ ਸਾਰੀਆਂ ਸੜਕਾਂ  ਤੁਰੰਤ ਮੁਰੰਮਤ ਕੀਤੀਆ ਜਾਣਗੀਆਂ।  ਉਨ੍ਹਾਂ ਦੇ ਸਹਿਯੋਗ ਲਈ ਲੋਕ ਨਿਰਮਾਣ ਮੰਤਰੀ ਦਾ ਧੰਨਵਾਦ ਕਰਦਿਆਂ ਸ੍ਰੀਮਤੀ ਛੀਨਾ ਨੇ ਕਿਹਾ ਕਿ ਉਹ ਲੁਧਿਆਣਾ ਦੱਖਣੀ ਹਲਕੇ ਦੀ ਤਰੱਕੀ ਲਈ ਅਣਥੱਕ ਮਿਹਨਤ ਕਰਦੇ ਰਹਿਣਗੇ।