ਚਾਰ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਤੇ ਧਰਮਿਕ ਫਿਲਮ ਦਿਖਾਈ

ਜਗਰਾਉ 22 ਦਸੰਬਰ (ਰਛਪਾਲ ਸਿੰਘ ਸ਼ੇਰਪੁਰੀ ) : ਚਾਰ ਸਹਿਬਾਜ਼ਾਦੇ ਬਾਬਾ ਅਜੀਤ ਸਿੰਘ ,ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ,ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਸਹਾਦਤ ਨੂੰ ਸਮਰਪਿਤ ਤਹਿਸੀਲ ਰੋਡ ਜਗਰਾਉ ਗੁਰਦੁਾਅਰਾ ਸ੍ਰੀ ਮਸਤਗੜ੍ਹ ਸਾਹਿਬ ਵਿਖੇ ਹਰ ਸਾਲ ਦੀ ਤਰਾਂ ਅੱਜ ਸਮੁੱਚੀਆਂ ਸੰਗਤਾਂ ਨੂੰ ਬਦਾਮਾ ਵਾਲਾ ਦੁੱਧ ਛੁਕਾਇਆ ਤੇ ਵੱਡੀ ਸਕਰੀਨ ਲਾ ਕੇ ਚਾਰ ਸਹਿਬਜ਼ਾਦਿਆਂ ਦੀ ਧਰਮਿਕ ਫਿਲਮ ਵੀ ਦਿਖਾਈ ਗਈ।ਇਸ ਮੋਕੇ ਮੁੱਖ ਸੇਵਾਦਾਰ ਭਾਈ ਰਾਜਪਾਲ ਸਿੰਘ ਰੋਸਨ ਨੇ ਸੰਬੋਧਨ ਕਰਦਿਆ ਕਿਹਾ ਕਿ ਸਮੂਚੀਆਂ ਸੰਗਤਾਂ ਤੇ ਮੇਹਰ ਭਾਰਿਆ ਹੱਥ ਰੱਖ ਕਿ ਸਾਹਿਬ ਗੁਰੁ ਜੀ ਦੀ  ਮਹਾਨ ਸ਼ਹੀਦੀ ਪੁਰਬ ਅਤੇ ਅਵਤਾਰ ਪੁਰਬ ਮਨਾਉਣ ਦਾ ਉਦਮ ਉਪਰਾਲਾ ਕਰਨ ਤੇ ਸੰਗਤਾਂ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ।ਇਸ ਮੋਕੇ ਸੇਵਾਦਾਰ ਗੁਰਪ੍ਰੀਤ ਸਿੰਘ ਮਨੀ ਇੰਦਰਜੀਤ ਸਿੰਘ ,ਗੁਰਮੀਤ ਸਿੰਘ,ਮਹਿੰਦਰ ਸਿੰਘ,ਬੇਅੰਤ ਸਿੰਘ ਗਗਨ .ਸੋਨੂੰ .ਪਰਮਜੀਤ ਸਿੰਘ ਦੀ ਗਾਲਿਬ,ਅਲੀ ਹੁਸੈਨ ਤੋ ਇਲਾਵਾ ਸਮੂੱਚੀ ਮਰਕੀਟ ਤੋ ਇਲਾਵਾ ਸੰਗਤਾਂ ਹਾਜਰ ਸਨ।