26ਵੀਂ ਪੈਦਲ  ਕਾਂਵੜ  ਯਾਤਰਾ  ਦੇ ਸਬੰਧ ਵਿੱਚ ਹੋਈ ਮੀਟਿੰਗ

ਮੁੱਲਾਂਪੁਰ ਦਾਖਾ 19 ਫਰਵਰੀ (ਸਤਵਿੰਦਰ ਸਿੰਘ ਗਿੱਲ)   ਸ਼ਿਵ ਸ਼ੰਕਰ ਜੀ ਮਹਾਰਾਜ ਦੇ ਜਨਮ ਉਤਸਵ ਦੀ ਖੁਸ਼ੀ ਨੂੰ ਮੁੱਖ ਰੱਖਦਿਆ ਆ ਰਹੀ ਸ਼ਿਵਰਾਤਰੀ ਨੂੰ ਲੈ ਕੇ ਸ਼ਿਵ ਭਗਤਾਂ ਵਿੱਚ ਕਾਫੀ ਉਤਸ਼ਾਹ ਤੇ ਜੋਸ਼ ਹੈ। ਜਿਸ ਸਬੰਧੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼ਿਵ ਸ਼ਕਤੀ ਕਾਂਵੜ ਸੰਘ ਦੇ ਪ੍ਰਧਾਨ ਸੁਭਾਸ਼ ਗਰਗ ਦੀ ਅਗਵਾਈ ਹੇਠ ਅਹਿਮ ਮੀਟਿੰਗ ਸਥਾਨਕ ਕਸਬੇ ਦੇ ‘ਪੰਡਤਾਂ ਦੇ ਢਾਬੇ ’ ’ਤੇ ਹੋਈ। ਜਿਸ ਸਬੰਧੀ ਪ੍ਰਧਾਨ ਗਰਗ ਨੇ ਦੱਸਿਆ ਕਿ ਸਥਾਨਕ ਸ਼ਹਿਰ ਅੰਦਰ ਸ਼੍ਰੀ ਸ਼ਿਵ ਸ਼ਕਤੀ ਕਾਂਵੜ ਵੱਲੋਂ 26ਵੀਂ ਪੈਦਲ ਯਾਤਰਾ 4 ਮਾਰਚ ਨੂੰ ਸ਼ਿਵ ਮੰਦਿਰ ਤੋਂ ਰਵਾਨਾ ਹੋਵੇਗੀ। ਜੋ ਕਿ ਸ਼੍ਰੀ ਹਰਿਦੁਆਰ ਤੋਂ ਮੁੱਲਾਂਪੁਰ ਲਈ ਕਾਂਵੜੀਏ ਗੰਗਾ ਜਲ ਲੈ ਕੇ ਵਾਪਸ ਆਉਣਗੇ। ਪ੍ਰਧਾਨ ਗਰਗ ਨੇ ਦੱਸਿਆ ਕਿ ਜੇ ਕੋਈ ਸਰਧਾਲੂ ਕਾਂਵੜ ਲੈ ਕੇ ਆਉਣੀ ਚਾਹੁੰਦਾ ਹੋਵੇ ਉਹ ਸਥਾਨਕ ਸ਼ਿਵ ਕਾਂਵੜੀਆ ਨਾਲ ਸੰਪਰਕ ਕਰ ਸਕਦਾ ਹੈ।  ਇਸ ਮੌਕੇ ਰਵਿੰਦਰਪਾਲ ਗਰੋਵਰ, ਗੋਲਡੀ ਗਾਬਾ, ਵੇਦ ਗੋਇਲ, ਰਾਹੁਲ ਗਰੋਵਰ, ਹਨੀਸ਼ ਗੋਇਲ, ਹਨੀ ਗਾਬਾ, ਯੋਗੇਸ਼ ਗਾਬਾ, ਸ਼ਕਸਮ ਅਗਰਵਾਲ ਆਦਿ ਹਾਜਰ ਸਨ।a