ਮੁੱਲਾਂਪੁਰ-ਦਾਖਾ 'ਚ ਡਾ: ਭੀਮ ਰਾਓ ਪ੍ਰੀ-ਨਿਰਵਾਣ ਸਮਾਗਮ ਦੀ ਸਫ਼ਲਤਾ ਲਈ ਮੀਟਿੰਗ

ਮੁੱਲਾਂਪੁਰ-ਦਾਖਾ, ,01 ਦਸੰਬਰ (ਸਤਵਿੰਦਰ ਸਿੰਘ ਗਿੱਲ) : ਭਾਰਤੀ ਸੰਵਿਧਾਨ ਦੇ ਰਚੇਤਾ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਸਮਾਗਮ ਦੀ ਸਫ਼ਲਤਾ ਲਈ ਡਾ: ਬੀ.ਆਰ. ਅੰਬੇਡਕਰ ਮਿਸ਼ਨ ਵੈੱਲਫੇਅਰ ਸੁਸਾਇਟੀ ਵਲੋਂ ਪ੍ਰਧਾਨ ਹਰਦਿਆਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਕਲੇਰ, ਸੈਕਟਰੀ ਸੁਖਮਿੰਦਰ ਸਿੰਘ ਮੋਹੀ, ਜ਼ਿਲ੍ਹੇਦਾਰ ਬਲਦੇਵ ਸਿੰਘ ਕਲੇਰ, ਲੈਕਚਰਾਰ ਲਾਲ ਸਿੰਘ, ਏ.ਐੱਸ.ਆਈ. ਪ੍ਰੀਤਮ ਸਿੰਘ, ਸਰਪੰਚ ਨਿਰਮਲ ਸਿੰਘ ਕੈਲਪੁਰ, ਰਣਜੀਤ ਸਿੰਘ,ਮੱਘਰ ਸਿੰਘ ਐਤੀਆਣਾ, ਬਲਜਿੰਦਰ ਸਿੰਘ ਪੱਪਾ, ਡਾ: ਧਰਮਪਾਲ ਸਿੰਘ, ਡਾ: ਰਮੇਸ਼ਇੰਦਰ ਸਿੰਘ, ਸੁਰਿੰਦਰ ਰਾਏ, ਜਸਵੰਤ ਸਿੰਘ ਭੱਟੀ, ਪੱਤਰਕਾਰ ਮਲਕੀਤ ਸਿੰਘ, ਸੋਹਣ ਸਿੰਘ ਮੁੱਲਾਂਪੁਰ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ 6 ਦਸੰਬਰ ਦਿਨ ਬੁੱਧਵਾਰ ਨੂੰ ਕਰਵਾਏ ਜਾਣ ਵਾਲੇ ਸਮਾਗਮ ਸਬੰਧੀ ਵਿਚਾਰ ਚਰਚਾ ਕੀਤੀ।| ਪ੍ਧਾਨ ਹਰਦਿਆਲ ਸਿੰਘ ਨੇ ਦੱਸਿਆ ਕਿ 6 ਦਸੰਬਰ, 2023 ਦਿਨ ਬੁੱਧਵਾਰ ਸਵੇਰੇ 10-00 ਵਜੇ ਡਾ: ਬੀ.ਆਰ. ਅੰਬੇਡਕਰ ਭਵਨ ਵਿਖੇ ਮਨਾਇਆ ਜਾਵੇਗਾ। ਇਸ ਸਮਾਗਮ ਦੌਰਾਨ ਡਾ. ਬੀ.ਆਰ. ਅੰਬੇਡਕਰ ਸਾਹਿਬ ਦੇ ਜੀਵਨ ਅਤੇ ਉਹਨਾਂ ਦੇ ਮਿਸ਼ਨ ਬਾਰੇ ਚਰਚਾ ਕੀਤੀ ਜਾਵੇਗੀ ਅਤੇ ਹੁਸਿਆਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਜੀਫਾ ਰਾਸ਼ੀ ਵੰਡੀ ਜਾਵੇਗੀ । ਇਸ ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਹਲਕਾ ਦਾਖਾ, ਵਿਸ਼ੇਸ਼ ਮਹਿਮਾਨ  ਕੇ.ਐਨ.ਐਸ. ਕੰਗ (ਹਲਕਾ ਇੰਚਾਰਜ ਆਮ ਪਾਰਟੀ), ਮਹਿਮਾਨ, ਸ. ਪ੍ਰੀਤਮ ਸਿੰਘ ਕੋਰੇ (ਸਾਬਕਾ ਜਿਲ੍ਹਾ ਭਲਾਈ ਅਫਸਰ ਹੋਣਗੇ ਜਦੋਕਿ ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਵਿਸਾਖਾ ਸਿੰਘ ਕਰਨਗੇ। ਪ੍ਰੀ-ਨਿਰਮਾਣ ਦਿਵਸ ਸਮਾਰੋਹ 'ਚ ਅਹਿਮ ਸ਼ਖ਼ਸੀਅਤਾਂ ਦਾ ਸਨਮਾਨ ਅਤੇ 90-95 ਦੇ ਕਰੀਬ ਹੁਸ਼ਿਆਰ-ਲੋੜਵੰਦ ਵਿਦਿਆਰਥੀਆਂ ਨੂੰ  ਵਜ਼ੀਫਾ ਰਾਸ਼ੀ ਵੰਡੀ ਜਾਵੇਗੀ।