ਜ਼ਿਲ੍ਹਾ ਚੋਣ ਅਫਸਰ ਵਲੋਂ ਫੋਟੋ ਵੋਟਰ ਸੂਚੀ ਦੀ ਤਿਆਰੀ ਤੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਬਾਰੇ ਮੀਟਿੰਗ

  • ਈ.ਆਰ.ਓਜ਼ ਨੂੰ ਪ੍ਰੀ-ਰਵੀਜ਼ਨ ਸਬੰਧੀ ਕਾਰਵਾਈ ਮੁਕੰਮਲ ਕਰਨ ਦੀ ਹਦਾਇਤ

ਬਰਨਾਲਾ, 3 ਜੁਲਾਈ : ਜ਼ਿਲ੍ਹਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਆਈ.ਏ.ਐਸ  ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਬਰਨਾਲਾ ਦੇ ਤਿੰਨੋਂ ਵਿਧਾਨ ਸਭਾ ਚੋਣ ਹਲਕਿਆਂ 102-ਭਦੌੜ(ਅ.ਜ.), 103-ਬਰਨਾਲਾ ਅਤੇ 104-ਮਹਿਲ ਕਲਾਂ(ਅ.ਜ.) ਦੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਯੋਗਤਾ ਮਿਤੀ 01.01.2024 ਦੇ ਅਧਾਰ 'ਤੇ ਫੋਟੋ ਵੋਟਰ ਸੂਚੀ ਦੀ ਤਿਆਰੀ ਅਤੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕਰਨ ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਚੋਣ ਹਲਕਾ 102-ਭਦੌੜ(ਅ.ਜ.) ਦੇ ਈ.ਆਰ.ਓ. ਸ੍ਰੀ ਨਰਿੰਦਰ ਸਿੰਘ ਐਸ.ਡੀ.ਐਮ., ਤਪਾ, ਚੋਣ ਹਲਕਾ 103-ਬਰਨਾਲਾ ਦੇ ਈ.ਆਰ.ਓ. ਸ੍ਰੀ ਗੋਪਾਲ ਸਿੰਘ ਐਸ.ਡੀ.ਐਮ., ਬਰਨਾਲਾ ਅਤੇ ਚੋਣ ਹਲਕਾ 104-ਮਹਿਲ ਕਲਾਂ(ਅ.ਜ.) ਦੇ ਏ.ਈ.ਆਰ.ਓ. ਸ੍ਰੀ ਸ਼ਮਸ਼ੇਰ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ), ਬਰਨਾਲਾ ਹਾਜ਼ਰ ਸਨ।  ਜ਼ਿਲ੍ਹਾ ਚੋਣ ਅਫਸਰ ਵੱਲੋਂ ਦੱਸਿਆ ਗਿਆ ਕਿ ਯੋਗਤਾ ਮਿਤੀ 01.01.2024 ਦੇ ਅਧਾਰ 'ਤੇ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਦਾ ਪ੍ਰੋਗਰਾਮ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਕੀਤਾ ਜਾ ਚੁੱਕਾ ਹੈ। ਕਮਿਸ਼ਨ ਵੱਲੋਂ ਜਾਰੀ ਕੀਤੇ ਸ਼ਡਿਊਲ ਅਨੁਸਾਰ ਮਿਤੀ 17.10.2023 ਨੂੰ ਫੋਟੋ ਵੋਟਰ ਸੂਚੀ ਦੀ ਡਰਾਫਟ ਰੋਲ ਦੀ ਮੁਢਲੀ ਪ੍ਰਕਾਸ਼ਨਾ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਸਮੂਹ ਈ.ਆਰ.ਓਜ਼ ਨੂੰ ਹਦਾਇਤ ਕੀਤੀ ਗਈ ਕਿ ਸਪੈਸ਼ਲ ਸਰਸਰੀ ਸੁਧਾਈ ਤੋਂ ਪਹਿਲਾਂ ਪ੍ਰੀ-ਰਵੀਜ਼ਨ ਐਕਟੀਵਿਟੀਜ਼ ਸਬੰਧੀ ਕਾਰਵਾਈਆਂ ਮੁਕੰਮਲ ਕਰ ਲਈਆਂ ਜਾਣ। ਐਕਟੀਵਿਟੀ ਸ਼ਡਿਊਲ ਅਨੁਸਾਰ ਮਿਤੀ 21.07.2023 ਤੋਂ ਮਿਤੀ 21.08.2023 ਤੱਕ ਬੀ.ਐਲ.ਓਜ਼ ਰਾਹੀਂ ਘਰ-ਘਰ ਜਾ ਕੇ ਵੋਟਰ ਸੂਚੀ ਦੀ ਵੈਰੀਫਿਕੇਸ਼ਨ ਮੁਕੰਮਲ ਕਰਵਾਈ ਜਾਣੀ ਹੈ। ਜਿਹੜੇ ਵੋਟਰਾਂ ਵੱਲੋਂ ਹੁਣ ਤੱਕ ਆਪਣਾ ਆਧਾਰ ਕਾਰਡ ਡਾਟਾ ਵੋਟਰ ਸੂਚੀ ਨਾਲ ਲਿੰਕ ਨਹੀਂ ਕਰਵਾਇਆ ਗਿਆ, ਉਸ ਨੂੰ ਵੋਟਰ ਸੂਚੀ ਨਾਲ ਜੋੜਨ ਲਈ ਕਾਰਵਾਈ ਮੁਕੰਮਲ ਕੀਤੀ ਜਾਵੇ। ਉਨ੍ਹਾਂ ਵੱਲੋਂ ਸਮੂਹ ਈ.ਆਰ.ਓਜ਼ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਲੋਕ ਸਭਾ ਚੋਣਾਂ-2024 ਨੂੰ ਮੱਦੇਨਜ਼ਰ ਚੋਣ ਹਲਕੇ ਵਾਰ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕੀਤੀ ਜਾਵੇ। ਪੋਲਿੰਗ ਸਟੇਸ਼ਨਾਂ ਦੀ ਕੱਟ ਆਫ ਲਿਮਿਟ 1500 ਵੋਟਰ ਰੱਖੀ ਜਾਵੇ। ਪੋਲਿੰਗ ਸਟੇਸ਼ਨਾਂ ਦੇ ਨਾਮ ਦਰੁਸਤ ਕਰ ਲਏ ਜਾਣ। ਪੋਲਿੰਗ ਸਟੇਸ਼ਨਾਂ ਦੀ ਏਐਮਐਫ਼ ਦੀ 100% ਵੈਰੀਫਿਕੇਸ਼ਨ ਕਰਵਾਈ ਜਾਵੇ। ਇਸ ਤੋਂ ਇਲਾਵਾ ਚੋਣ ਹਲਕੇ ਵਾਰ ਈ.ਆਰ.ਓ. ਨੈੱਟ 'ਤੇ ਪੈਂਡਿੰਗ ਪਏ ਫਾਰਮ ਨੰ. 6,7,8,8 ਏ ਅਤੇ 6ਏ ਦਾ ਸਮੂਹ ਈ.ਆਰ.ਓਜ਼ ਨੂੰ ਤੁਰੰਤ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਗਈ। ਵਿਧਾਨ ਸਭਾ ਚੋਣਾਂ-2022 ਅਤੇ ਲੋਕ ਸਭਾ ਉਪ ਚੋਣ-2022 ਦੌਰਾਨ ਘੱਟ ਵੋਟਰ ਟਰਨ ਆਊਟ ਵਾਲੇ ਪੋਲਿੰਗ ਬੂਥਾਂ ਤੇ ਆਗਾਮੀ ਲੋਕ ਸਭਾ ਚੋਣਾਂ-2024 ਦੌਰਾਨ ਪੋਲ ਪ੍ਰਤੀਸ਼ਤਤਾ ਵਧਾਉਣ ਲਈ ਸਵੀਪ ਗਤੀਵਿਧੀਆਂ ਪਲਾਨ ਕਰਨ ਦੀ ਹਦਾਇਤ ਕੀਤੀ ਗਈ।