ਰਾਸ਼ਟਰੀ ਨੇਤਰ ਜਯੋਤੀ ਅਭਿਆਨ ਤਹਿਤ ਨੋਡਲ ਅਫ਼ਸਰ ਵੱਲੋਂ ਅਪਥਾਲਮਿਕ ਅਫ਼ਸਰਾਂ ਦੀ ਕੀਤੀ ਮੀਟਿੰਗ

  • ਬਲਾਕ ਭਾਦਸੋਂ ਅਤੇ ਦੁਧਨਸਾਧਾ ਨੂੰ ਕਰਵਾਇਆ ਜਾ ਚੁੱਕਾ ਹੈ ਮੋਤੀਆ ਮੁਕਤ
  • ਤੀਸਰੇ ਫ਼ੇਜ਼ ਵਿੱਚ ਬਲਾਕ ਕੌਲੀ, ਰਾਜਪੁਰਾ ਅਤੇ ਤ੍ਰਿਪੜੀ ਨੂੰ ਕਰਵਾਇਆ ਜਾਵੇਗਾ ਮੋਤੀਆ ਮੁਕਤ: ਨੋਡਲ ਅਫ਼ਸਰ

ਪਟਿਆਲਾ 30 ਮਈ : ਰਾਸ਼ਟਰੀ ਨੇਤਰ ਜਯੋਤੀ ਅਭਿਆਨ ਤਹਿਤ ਜ਼ਿਲ੍ਹਾ ਪਟਿਆਲਾ ਨੂੰ ਮੋਤੀਆ ਮੁਕਤ ਕਰਨ ਲਈ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਾਸ਼ਟਰੀ ਪ੍ਰੋਗਰਾਮ ਫ਼ਾਰ ਕੰਟਰੋਲ ਆਫ਼ ਬਲਾਈਂਡਨੈਸ ਡਾ. ਐਸ.ਜੇ. ਸਿੰਘ ਵੱਲੋਂ ਸਿਵਲ ਸਰਜਨ ਡਾ. ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਅਪਥਾਲਮਿਕ ਅਫ਼ਸਰਾਂ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਖ ਵੱਖ ਸਿਹਤ ਸੰਸਥਾਵਾਂ ਤੋਂ ਆਏ 12 ਦੇ ਕਰੀਬ ਅਪਥਾਲਮਿਕ ਅਫ਼ਸਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ’ਚ ਡਾ. ਐਸ.ਜੇ.ਸਿੰਘ ਨੇ ਕਿਹਾ ਕਿ ਰਾਸ਼ਟਰੀ ਨੇਤਰ ਜਯੋਤੀ ਅਭਿਆਨ ਤਹਿਤ ਜ਼ਿਲ੍ਹਾ ਪਟਿਆਲਾ ਨੂੰ ਮੋਤੀਆ ਮੁਕਤ ਕਰਨ ਦਾ ਜੋ ਅਭਿਆਨ ਚੱਲ ਰਿਹਾ ਹੈ, ਜਿਸ ਵਿੱਚ 50 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਵਿਅਕਤੀਆਂ ਦੀ ਮੋਤੀਆਬਿੰਦ ਸਬੰਧੀ ਸਕਰੀਨਿੰਗ ਕਰਕੇ ਮੋਤੀਆ ਬਿੰਦ ਦੇ ਪਾਏ ਗਏ ਮਰੀਜ਼ਾਂ ਦੇ ਮੁਫ਼ਤ ਮੋਤੀਆਬਿੰਦ ਦੇ ਅਪਰੇਸ਼ਨ ਕਰਵਾਏ ਜਾ ਰਹੇ ਹਨ, ਉਸ ਨੂੰ ਪੁਰਾ ਕਰਨ ਲਈ ਪਹਿਲੇ ਦੋ ਫੇਜ਼ਾਂ ਵਿੱਚ ਜ਼ਿਲ੍ਹਾ ਪਟਿਆਲਾ ਦੇ ਦੋ ਬਲਾਕ ਭਾਦਸੋਂ ਅਤੇ ਦੁਧਨਸਾਧਾ ਦੇ 200 ਦੇ ਕਰੀਬ ਮੋਤੀਆਬਿੰਦ ਦੇ ਅਪਰੇਸ਼ਨ ਕਰਕੇ ਮੋਤੀਆ ਮੁਕਤ ਕੀਤਾ ਜਾ ਚੁੱਕਾ ਹੈ ਅਤੇ ਹੁਣ ਤੀਸਰੇ ਫ਼ੇਜ਼ ਵਿੱਚ ਬਲਾਕ ਕੌਲੀ, ਰਾਜਪੁਰਾ ਅਤੇ ਤ੍ਰਿਪੜੀ ਨੂੰ ਮੋਤੀਆ ਮੁਕਤ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਸਬੰਧੀ ਉਹਨਾਂ ਸਬੰਧਤ ਅਪਥਾਲਮਿਕ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ। ਉਹਨਾਂ ਦੱਸਿਆ ਕਿ ਜ਼ਿਲ੍ਹੇ ਨੂੰ ਸਾਲ ਭਰ ਵਿੱਚ ਰਾਸ਼ਟਰੀ ਨੇਤਰ ਜਯੋਤੀ ਅਭਿਆਨ ਤਹਿਤ ਮੋਤੀਆ ਮੁਕਤ ਕਰਨ ਦਾ ਟੀਚਾ ਰੱਖਿਆ ਗਿਆ ਹੈ।ਅਪਥਾਲਮਿਕ ਅਫ਼ਸਰ ਸ਼ਕਤੀ ਖੰਨਾ ਨੇ ਦੱਸਿਆ ਕਿ ਬੀਤੇ ਦੋ ਮਹੀਨਿਆਂ ਦੌਰਾਨ ਸਿਹਤ ਵਿਭਾਗ ਵੱਲੋਂ ਘੱਟ ਨਿੱਘਾ ਵਾਲੇ 192 ਸਕੂਲੀ ਵਿਦਿਆਰਥੀਆਂ ਨੂੰ ਨਜ਼ਰ ਦੀਆਂ ਐਨਕਾਂ ਦੀ ਵੰਡ ਕੀਤੀ ਗਈ ਹੈ ਅਤੇ 75 ਦੇ ਕਰੀਬ ਬਜ਼ੁਰਗਾਂ ਨੂੰ ਨੇੜੇ ਦੀ ਨਜ਼ਰ ਵਾਲੀਆ ਐਨਕਾਂ ਵੀ ਵੰਡੀਆਂ ਗਈਆਂ ਹਨ।ਉਹਨਾਂ ਸਾਰੇ ਅਪਥਾਲਮਿਕ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰੀਆਂ ਆਸ਼ਾ, ਏ.ਐਨ.ਐਮ ਦੀ ਸ਼ਮੂਲੀਅਤ ਵੀ ਕਰਵਾਈ ਜਾਵੇ।