ਨਵ ਪੰਜਾਬੀ ਸਾਹਿਤ ਸਭਾ ਵਲੋਂ ਮੀਟਿੰਗ, ਅਮਰੀਕ ਸਿੰਘ ਤਲਵੰਡੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਕੋਟ ਈਸੇ ਖਾਂ, 06 ਫਰਵਰੀ : ਇਲਾਕੇ ਦੀ ਸਾਹਿਤਕ ਸੰਸਥਾ ਨਵ ਪੰਜਾਬੀ ਸਾਹਿਤ ਸਭਾ ਵਲੋਂ ਆਪਣੀ ਮਹੀਨੇਵਾਰ ਮੀਟਿੰਗ ਲੇਖਕ ਜੀਵਨ ਸਿੰਘ ਹਾਣੀ ਦੀ ਅਗਵਾਈ ਹੇਠ ਸਰਕਾਰੀ ਸਕੂਲ ਵਿਚ ਹੋਈ, ਜਿਸ ਵਿਚ ਮੁੱਖ ਮਹਿਮਾਨ ਉੱਘੇ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਸਨ। ਮੀਟਿੰਗ ਦਾ ਸੰਚਾਲਨ ਕਰਦੇ ਹੋਏ ਵਿਵੇਕ ਨੇ ਮੁੱਖ ਮਹਿਮਾਨ ਬਾਰੇ ਜਾਣਕਾਰੀ ਦਿੱਤੀ ਕਿ ਅਮਰੀਕ ਤਲਵੰਡੀ ਬਾਲ ਸਾਹਿਤ ਦੇ ਨਾਲ ਗੀਤ ਕਵਿਤਾਵਾਂ ਅਤੇ ਸੱਭਿਆਚਾਰ ਬਾਰੇ ਵੀ ਲਿਖਦੇ ਹਨ ਤੇ ਇਨ੍ਹਾਂ ਦੀਆਂ ਬਹੁਤ ਸਾਰੀਆਂ ਸਾਹਿਤਕ ਕਿਤਾਬਾਂ ਵੀ ਹਨ ਜੋ ਪਾਠਕਾਂ ਵਲੋਂ ਖੂਬ ਪਸੰਦ ਕੀਤੀਆ ਗਈਆ। ਇਨ੍ਹਾਂ ਨੂੰ ਅਧਿਆਪਨ ਦੇ ਖੇਤਰ ਵਿਚ ਰਾਸ਼ਟਰਪਤੀ ਅਤੇ ਰਾਜ ਪੱਧਰੀ ਸਨਮਾਨ ਵੀ ਪ੍ਰਾਪਤ ਹੋਏ ਹਨ। ਇਸ ਮੌਕੇ ਹੋਏ ਕਵੀ ਦਰਬਾਰ ਵਿਚ ਅਮਰੀਕ ਸਿੰਘ ਤਲਵੰਡੀ, ਜੀਵਨ ਸਿੰਘ ਹਾਣੀ, ਬਲਵਿੰਦਰ ਸਿੰਘ, ਕਾਬਲ ਸਿੰਘ, ਸਤਨਾਮ ਸਿੰਘ, ਪਵਨ ਕੁਮਾਰ, ਮਾਸਟਰ ਸ਼ਮਸ਼ੇਰ ਸਿੰਘ, ਵਿਵੇਕ, ਸੁਖਦੀਪ ਸਿੰਘ, ਸੰਦੀਪ ਸਿੰਘ, ਗੁਰਬਚਨ ਕਮਲ, ਸਰਬਜੀਤ ਸਿੰਘ ਕੀਤਾ ਗਿਆ। ਆਦਿ ਨੇ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਸਾਹਿਤਕ ਮਾਹੌਲ ਦੀ ਉਸਾਰੀ ਕੀਤੀ। ਪ੍ਰਬੰਧਕ ਕਮੇਟੀ ਮੈਂਬਰ ਸ਼ਮਸ਼ੇਰ ਸਿੰਘ ਨੇ ਨੌਜੁਆਨ ਲਿਖਾਰੀਆਂ ਨੂੰ ਅਪੀਲ ਕੀਤੀ ਕਿ ਇਹ ਸਾਹਿਤਕ ਮੰਚ ਹੈ ਅਤੇ ਇਸ ਦਾ ਹਿੱਸਾ ਬਣ ਕੇ ਆਪਣੀਆਂ ਰਚਨਾਵਾਂ ਆਮ ਪਾਠਕਾਂ ਤੱਕ ਪਹੁੰਚਾਓ। ਵਿਵੇਕ ਨੇ ਆਏ ਮੁੱਖ ਮਹਿਮਾਨ ਅਮਰੀਕ ਤਲਵੰਡੀ ਦਾ ਸਭਾ ਵਿਚ ਆਉਣ ਲਈ - ਧੰਨਵਾਦ ਕੀਤਾ ਅਤੇ ਅੰਤ ਵਿਚ ਸਮੁੱਚੀ ਸਭਾ ਵਲੋਂ ਉਨ੍ਹਾਂ ਨੂੰ ਕਿਤਾਬਾਂ ਦਾ ਸੈੱਟ ਭੇਟ