ਬੀਕੇਯੂ ਡਕੌੰਦਾ ਵੱਲੋਂ ਰਾਏਕੋਟ ਵਿਖੇ ਕੀਤੀ ਗਈ ਮੀਟਿੰਗ, ਜਿਲ੍ਹਾ ਪ੍ਰਧਾਨ ਕਮਾਲਪੁਰਾ ਦੇ ਹੱਕ ਪ੍ਰਗਟਾਇਆ ਭਰੋਸਾ 

ਰਾਏਕੋਟ, 09 ਫਰਵਰੀ (ਚਮਕੌਰ ਸਿੰਘ ਦਿਓਲ) : ਬੀ.ਕੇ.ਯੂ (ਡਕੌਂਦਾ) ਦੀ ਇੱਕ ਜ਼ਿਲ੍ਹਾ ਪੱਧਰੀ ਮੀਟਿੰਗ ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਅਤੇ ਜ਼ਿਲ੍ਹਾ ਖਜਾਨਚੀ ਸਤਿਬੀਰ ਸਿੰਘ ਬੋਪਾਰਾਏ ਖੁਰਦ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵੱਖ ਵੱਖ ਬਲਾਕਾਂ ਦੀਆ ਇਕਾਈਆ ਦੇ ਆਗੂ ਹਾਜ਼ਰ ਹੋਏ। ਇਸ ਤੋਂ ਇਲਾਵਾ ਮੀਟਿੰਗ ਵਿੱਚ ਸੂਬਾ ਕਮੇਟੀ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਰਾਏਸਰ, ਜ਼ਿਲ੍ਹਾ ਪ੍ਰਧਾਨ ਬਰਨਾਲਾ ਦਰਸ਼ਨ ਸਿੰਘ ਉੱਗੋਕੇ, ਮਹਿਲ ਕਲਾਂ ਬਲਾਕ ਦੇ ਜਨਰਲ ਸਕੱਤਰ ਮਲਕੀਤ ਸਿੰਘ ਈਨਾ ਵੀ ਉਚੇਚੇ ਤੌ ’ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਪੁੱਜੇ ਕਿਸਾਨ ਆਗੂਆਂ ਅਤੇ ਜ਼ਿਲ੍ਹਾ ਇਕਾਈ ਨਾਲ ਸਬੰਧਤ ਵੱਡੀ ਗਿਣਤੀ ਆਗੂਆਂ ਵਲੋਂ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਦੇ ਹੱਕ ’ਚ ਇੱਕਜੁਟਤਾ ਦਾ ਪ੍ਰਗਟਾਵਾ ਕਰਦੇ ਹੋਏ ਜੱਥੇਬੰਦੀ ਵਿਰੁੱਧ ਗਤੀਵਿਧੀਆਂ ਕਰਨ ਵਾਲੇ ਕੁਝ ਆਗੂਆਂ ਨੂੰ ਜੱਥੇਬੰਦੀ ਤੋਂ ਬਾਹਰ ਦਾ ਰਸਤਾ ਦਿਖਾਉਣ ਦੀ ਸਿਫਾਰਿਸ਼ ਸੂਬਾ ਇਕਾਈ ਨੂੰ ਕੀਤੀ ਗਈ। ਮੀਟਿੰਗ ਵਿੱਚ ਜਿੱਥੇ ਕਿਸਾਨ ਆਗੂਆਂ ਵਲੋਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ  ਪ੍ਰਤੀ ਭਰੋਸਾ ਪ੍ਰਗਟਾਇਆ ਗਿਆ ਉੱਥੇ ਕੁਝ ਆਗੂਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਕਮਾਲਪੁਰਾ ਨੂੰ ਮੁਅੱਤਲ ਕਰਨ ਦੀ ਕਾਰਵਾਈ ਦੀ ਨਿੰਦਾ ਕਰਦੇ ਹੋਏ ਇਸ ਨੂੰ ਸਰਾਸਰ ਜਥੇਬੰਦੀ ਦੇ ਸੰਵਿਧਾਨ ਦੇ ਖਿਲਾਫ  ਦੱਸਿਆ। ਇਸ ਤੋਂ ਇਲਾਵਾ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਨੇ ਸਰਵਸੰਮਤੀ ਨਾਲ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਬਲਾਕ ਰਾਏਕੋਟ ਦੇ ਜਨਰਲ ਸਕੱਤਰ ਤਾਰਾ ਸਿੰਘ ਅੱਚਰਵਾਲ, ਬਲਾਕ ਸੁਧਾਰ ਦੇ ਪ੍ਰਧਾਨ ਸਰਬਜੀਤ ਸਿੰਘ ਗਿੱਲ, ਬਲਾਕ ਪੱਖੋਵਾਲ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਹੈਪੀ ਸਹੌਲੀ, ਸਕੱਤਰ ਹਰਦੀਪ ਸਿੰਘ ਟੂਸੇ, ਬਲਾਕ ਸਿੱਧਵਾਂ ਦੇ ਸਕੱਤਰ ਗੁਰਮੇਲ ਸਿੰਘ ਭਰੋਵਾਲ ਨੂੰ ਜਥੇਬੰਦੀ ਦੇ ਸਾਰੇ ਅਹੁਦਿਆਂ ਤੋਂ ਖਾਰਿਜ ਕਰਦੇ ਹੋਏ ਇਹਨਾਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕਰਨ ਲਈ ਸੂਬਾ ਕਮੇਟੀ ਨੂੰ ਸਿਫਾਰਿਸ਼ ਕਰਨ ਲਈ ਮਤਾ ਪੇਸ਼ ਕੀਤਾ ਜਿਸ ਨੂੰ ਸਾਰਿਆ ਨੇ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿੱਤੀ। ਇਸ ਉਪਰੰਤ ਬਲਾਕ ਸੁਧਾਰ ਦਾ ਕਾਰਜਕਾਰੀ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੋਆਣਾ, ਬਲਾਕ ਰਾਏਕੋਟ ਦੇ ਜਨਰਲ ਸਕੱਤਰ ਸਤਿੰਦਰਪਾਲ ਸਿੰਘ ਸੰਨੀ ਸੁਖਾਣਾ, ਬਲਾਕ ਪੱਖੋਵਾਲ ਦੇ ਪ੍ਰਧਾਨ ਜਗਰਾਜ ਸਿੰਘ ਆਂਡਲੂ,ਰਾਏਕੋਟ ਦੇ ਸਹਾਇਕ ਸਕੱਤਰ ਮਨਜਿੰਦਰ ਸਿੰਘ ਜੱਟਪੁਰਾ ਜੈਕਾਰਿਆਂ ਦੀ ਗੂੰਜ ਨਾਲ ਨਵੇਂ ਆਗੂ ਚੁਣੇ ਗਏ। ਮੀਟਿੰਗ ਵਿੱਚ ਬਲਾਕ ਪ੍ਰਧਾਨ ਰਾਏਕੋਟ ਰਣਧੀਰ ਸਿੰਘ ਧੀਰਾ ਬੱਸੀਆਂ, ਸੀਨੀ.ਮੀਤ ਪ੍ਰਧਾਨ ਸਰਬਜੀਤ ਸਿੰਘ ਧੂਰਕੋਟ, ਬਲਾਕ ਪੱਖੋਵਾਲ ਦੇ ਸੀਨੀ.ਮੀਤ ਪ੍ਰਧਾਨ ਗੁਰਵਿੰਦਰ ਸਿੰਘ ਪੱਖੋਵਾਲ, ਜਨਰਲ ਸਕੱਤਰ ਅਮਰਜੀਤ ਸਿੰਘ ਲੀਲ, ਬਲਾਕ ਦੋਰਾਹਾ ਦੇ ਪ੍ਰਧਾਨ ਰਾਜਵੀਰ ਸਿੰਘ ਘੁਡਾਣੀ, ਸੁਖਦੇਵ ਸਿੰਘ ਲੇਹਲ, ਬਲਾਕ ਮੁੱਲਾਂਪੁਰ ਦੇ ਪ੍ਰਧਾਨ ਜਗਰੂਪ ਸਿੰਘ ਹਸਨਪੁਰ, ਮੀਤ ਪ੍ਰਧਾਨ ਮਨਜਿੰਦਰ ਸਿੰਘ ਮੋਰਕਰੀਮਾਂ, ਪ੍ਰੈੱਸ ਸਕੱਤਰ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ ਕਾ,ਪ੍ਰਧਾਨ ਮਨਦੀਪ ਸਿੰਘ ਗੋਲਡੀ ਰਾਜਗੜ੍ਹ, ਮੀਤ ਪ੍ਰਧਾਨ ਬਲਦੇਵ ਸਿੰਘ, ਪ੍ਰਧਾਨ ਸਾਧੂ ਸਿੰਘ ਚੱਕ ਭਾਈ ਕਾ, ਮਾਸਟਰ ਭਾਗ ਸਿੰਘ, ਪ੍ਰਧਾਨ ਗੁਰਤੇਜ ਸਿੰਘ ਨੱਥੋਵਾਲ, ਪ੍ਰਧਾਨ ਦਰਸ਼ਨ ਸਿੰਘ ਜਲਾਲਦੀਵਾਲ, ਪ੍ਰਧਾਨ ਕੇਹਰ ਸਿੰਘ,ਮਾਸਟਰ ਸ਼ਿਵਦੇਵ ਸਿੰਘ ਨੂਰਪੁਰਾ,ਪ੍ਰਧਾਨ ਸਿਵਦੇਵ ਸਿੰਘ ਕਾਲਸਾਂ,ਪ੍ਰਧਾਨ ਜਸਭਿੰਦਰ ਸਿੰਘ,ਪ੍ਰਧਾਨ ਪ੍ਰਦੀਪ ਸਿੰਘ ਸੁਖਾਣਾ,ਪ੍ਰਧਾਨ ਜਗਦੇਵ ਸਿੰਘ ਰਾਮਗੜ੍ਹ ਸਿਵੀਆ ਆਦਿ ਆਗੂ ਹਾਜ਼ਰ ਸਨ।