ਸ਼ਹੀਦੀ ਸਮਾਰਕ ਵੱਡਾ ਘੱਲੂਘਾਰਾ ਮੈਮੋਰੀਅਲ ਕੁੱਪ ਰੋਹੀੜਾ ਅਹਿਮਦਗੜ੍ਹ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਦਾ ਆਯੋਜਨ

  • ਸਮਾਰਕ ਵਿਖੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਅਮੀਰ ਇਤਿਹਾਸ ਨਾਲ ਜੋੜਣ ਲਈ ਸਿੱਖੀ ਇਤਿਹਾਸ ਦੇ ਦਸਤਾਵੇਜ਼ ਫ਼ਿਲਮਾਂ ਸਮਾਂਬੱਧ ਤਰੀਕੇ ਨਾਲ ਦਿਖਾਇਆ ਜਾਣ -ਡਿਪਟੀ ਕਮਿਸ਼ਨਰ

ਮਾਲੇਰਕੋਟਲਾ 12 ਜੁਲਾਈ : ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸ੍ਰੀ ਸੰਯਮ ਅਗਰਵਾਲ ਦੀ ਪ੍ਰਧਾਨਗੀ ਵਿੱਚ ਸ਼ਹੀਦੀ ਸਮਾਰਕ ਵੱਡਾ ਘੱਲੂਘਾਰਾ ਮੈਮੋਰੀਅਲ ਕੁੱਪ ਰੋਹੀੜਾ ਅਹਿਮਦਗੜ੍ਹ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਅੱਜ ਦਫ਼ਤਰ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ਵਿੱਚ ਆਯੋਜਿਤ ਕੀਤੀ ਗਈ । ਇਸ ਮੌਕੇ  ਐਸ.ਡੀ.ਐਮ ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ, ਐਕਸੀਅਨ ਪੀ.ਡਬਲਿਊ.ਡੀ ਇੰਜ. ਕਮਲਜੀਤ ਸਿੰਘ,ਐਸ.ਐਚ.ਓ ਸ੍ਰੀ ਇੰਦਰਜੀਤ ਸਿੰਘ, ਜੇ.ਈ ਇੰਜ. ਨਰਿੰਦਰਪਾਲ ਸਿੰਘ, ਜੇ.ਈ ਇੰਜ. ਹਰਮੇਲ ਮਾਨ, ਜਲ ਸਪਲਾਈ ਅਤੇ ਸੈਨੇਟਾਈਜੇਸ਼ਨ ਵਿਭਾਗ ਜੇ.ਈ ਇੰਜ. ਹਰਜੀਤ ਸਿੰਘ ,ਐਸ.ਡੀ.ਓ ਪੰਚਾਇਤੀ ਰਾਜ ਇੰਜ. ਗੁਰਜੰਟ ਸਿੰਘ , ਸ੍ਰੀ ਸਤੀਸ ਕੁਮਾਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਨੁਮਾਇੰਦੇ ਮੌਜੂਦ ਸਨ । ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਸ਼ਹੀਦਾਂ ਨੂੰ ਯਾਦ ਕਰੀਏ ਤੇ ਉਨ੍ਹਾਂ ਦੇ ਸੰਜੋਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੀ ਡਿਊਟੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਈਏ ।  ਉਨ੍ਹਾਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਰਕ ਦੀ ਰੱਖ ਰਖਾਓ ਲਈ ਸੁਚੱਜੇ ਪ੍ਰਬੰਧ ਕੀਤੇ ਜਾਣ ਅਤੇ ਟੈਂਡਰ ਦੀਆਂ ਉਪਚਾਰਿਕਤਾਵਾਂ ਪੂਰੀਆਂ  ਕਰਕੇ ਜਲਦ ਤੋਂ ਜਲਦ ਟੈਂਡਰ ਲਗਾਇਆ ਜਾਵੇ ਤਾਂ ਜੋ ਬਿਨਾਂ ਰੁਕਾਵਟ ਤੋਂ ਕੰਮ ਨਿਰੰਤਰ ਚਲਦਾ ਰਹੇ । ਉਨ੍ਹਾਂ ਹੋਰ ਹਦਾਇਤ ਕੀਤੀ ਕਿ ਮੈਮੋਰੀਅਲ ਦੇ ਸਿਨੇਮਾ ਹਾਲ ਦੇ ਏ.ਸੀ.,ਜਨਰੇਟਰ ਅਤੇ ਹੋਰ ਰਿਪੇਅਰ ਦਾ ਅਨੁਮਾਨ ਤਿਆਰ ਕੀਤਾ ਜਾਵੇ । ਸ਼ਹੀਦੀ ਸਮਾਰਕ ਵੱਡਾ ਘੱਲੂਘਾਰਾ ਮੈਮੋਰੀਅਲ ਕੁੱਪ ਰੋਹੀੜਾ ਅਹਿਮਦਗੜ੍ਹ ਵਿਖੇ ਆਉਣ ਵਾਲੇ ਯਾਤਰੀਆਂ ਦੀ ਦਰ ਵਧਾਉਣ ਲਈ  ਵਿਸ਼ੇਸ਼ ਉਪਰਾਲੇ ਕੀਤੇ ਜਾਣ । ਉਨ੍ਹਾਂ ਮੈਮੋਰੀਅਲ ਇੰਚਾਰਜ ਨੂੰ ਹਦਾਇਤ ਕੀਤੀ ਕਿ ਸਰਧਾਲੂਆਂ ਨੂੰ ਇਸ ਮਹਾਨ ਯਾਦਗਾਰ ਵਿਖੇ ਸਿੱਖੀ ਇਤਿਹਾਸ ਦੇ ਦਸਤਾਵੇਜ਼ੀ ਫ਼ਿਲਮ ਵਿਖਾਉਂਣ ਲਈ ਸਮਾਂਬੱਧ ਤਰੀਕੇ ਨਾਲ ਫ਼ਿਲਮ ਦੇ ਸ਼ੋਅ ਕੀਤੇ ਜਾਣ ਅਤੇ  ਇਤਿਹਾਸ ਨਾਲ ਸਬੰਧਿਤ ਜਾਣਕਾਰੀ ਭਰਪੂਰ ਫ਼ਿਲਮਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਅਮੀਰ ਇਤਿਹਾਸ ਨਾਲ ਜੋੜਿਆ ਜਾ ਸਕੇ । ਉਨ੍ਹਾਂ ਹੋਰ ਕਿਹਾ  ਕਿਸੰਗਤ ਦੀ ਸਹੂਲਤ ਲਈ ਕੰਟੀਨ ਦਾ ਪ੍ਰਬੰਧ ਵੀ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ।