ਲੁਧਿਆਣਾ ਵਿਖੇ ਕੋਰ ਕਮੇਟੀ ਦੀ ਮੀਟਿੰਗ 'ਚ ਸਮੁੱਚੀ ਸਿੱਖ ਕੌਮ ਦੇ ਮਸਲੇ ਵਿਚਾਰੇ ਗਏ

ਲੁਧਿਆਣਾ, 05 ਅਕਤੂਬਰ (ਸਤਵਿੰਦਰ  ਸਿੰਘ ਗਿੱਲ) ਯੂਨਾਈਟਡ ਅਕਾਲੀ ਦਲ ਦੀ ਕੋਰ ਕਮੇਟੀ ਦੀ ਲੁਧਿਆਣਾ ਵਿਖੇ ਹੋਈ। ਮੀਟਿੰਗ ਵਿੱਚ ਇਹ ਮਹਿਸੂਸ ਕੀਤਾ ਗਿਆ ਕਿ ਸੰਸਾਰ ਜੇਤੂ ਸਿਕੰਦਰ ਨੂੰ ਠੱਲ ਪਾਉਣ ਵਾਲਾ ਪੰਜਾਬ ਮੁਗਲਾਂ ਅਤੇ ਅੰਗਰੇਜ਼ਾਂ ਤੋਂ ਆਜ਼ਾਦੀ ਲੈਣ ਵਾਲਾ ਪੰਜਾਬ ਅਤੇ ਸਿੱਖ ਕੌਮ ਅੱਜ ਗੈਰਾਂ ਦੇ ਹੱਥੋਂ ਅਪਮਾਨਿਤ ਹੋ ਰਹੀ ਹੈ। ਦਿੱਲੀ ਦਾ ਅੱਧਾ ਮੁੱਖ ਮੰਤਰੀ ਇੰਦਰਾ ਗਾਂਧੀ ਦੇ  ਰਸਤੇ ਉੱਪਰ ਚੱਲ ਕੇ ਸਿੱਖਾਂ ਉੱਪਰ ਜ਼ੁਲਮ ਕਰਕੇ ਆਪਣੇ ਆਪ ਨੂੰ ਮਜਬੂਤ ਆਗੂ ਹੋਣ ਦਾ ਭਰਮ ਪਾਲ ਰਿਹਾ ਹੈ। ਪੰਜਾਬ ਦਾ ਮੁੱਖ ਮੰਤਰੀ ਸਰਦਾਰ ਮਾਨ ਅੱਧੇ ਮੁੱਖ ਮੰਤਰੀ ਤੋਂ  ਅਫਸਰਾਂ ਦੀਆਂ ਸਰਕਾਰੀ ਮੀਟਿੰਗਾਂ ਦੀ ਪ੍ਰਧਾਨਗੀ ਕਰਵਾ ਕੇ ਪੰਜਾਬ ਨੂੰ ਨੀਵਾਂ ਦਿਖਾ ਰਿਹਾ ਹੈ।  ਠੋਸ ਜਾਣਕਾਰੀ ਮੁਤਾਬਿਕ ਸੁਖਪਾਲ ਸਿੰਘ ਖਹਿਰਾ ਅਤੇ ਬਰਜਿੰਦਰ ਸਿੰਘ ਹਮਦਰਦ ਵਿਰੁੱਧ ਕਾਰਵਾਈ ਵੀ   ਕੇਜਰੀਵਾਲ ਵੱਲੋਂ ਮੁੱਖ ਮੰਤਰੀ ਮੁੱਖ ਮੰਤਰੀ ਮਾਨ ਦੀ ਰਾਏ ਦੇ ਵਿਰੁੱਧ ਸਿੱਧੇ ਹੁਕਮਾਂ ਨਾਲ ਹੋਈ ਹੈ। ਬੰਦੀਆਂ ਦੀਆਂ ਰਿਹਾਈਆਂ ,ਦਵਿੰਦਰ ਪਾਲ ਸਿੰਘ ਭੁੱਲਰ ਦੀ ਅਦਾਲਤੀ ਹੁਕਮਾਂ ਦੇ ਬਾਵਜੂਦ ਰਿਹਾਈ ਨਾ ਕਰਨਾ,  ਸੁਖਬੀਰ ਸਿੰਘ ਬਾਦਲ, ਸੈਣੀ ਅਤੇ ਹੋਰਨਾਂ ਦੋਸ਼ੀਆਂ ਵਿਰੁੱਧ ਗੋਲੀ ਕਾਂਡ ਲਈ ਕੇਜਰੀਵਾਲ ਵੱਲੋਂ ਕਾਰਵਾਈ ਨਾ ਕਰਨ ਤੋਂ ਸਪਸ਼ਟ ਹੈ ਕਿ ਉਨਾਂ ਦੀ ਸੁਖਬੀਰ ਸਿੰਘ ਬਾਦਲ ਨਾਲ ਮਿਲੀ ਭੁਗਤ ਹੈ। ਸਰਦਾਰ ਮਾਨ ਕੇਵਲ ਕਠਪੁਤਲੀ ਮੁੱਖ ਮੰਤਰੀ ਹੈ। ਪੰਜਾਬ ਦੇ ਅਰਬਾਂ ਰੁਪਏ ਪੰਜਾਬ ਤੋਂ ਬਾਹਰ ਖਰਚ ਹੋ ਰਹੇ ਹਨ। ਸ੍ਰੀ ਰਾਗਵ  ਚੱਢਾ ਦੀ ਆਮ ਆਦਮੀ ਵਾਂਗ ਨਹੀਂ ਸਗੋਂ ਰਜਵਾੜਿਆਂ ਦੀਆਂ ਸ਼ਾਦੀਆਂ ਦੇ ਖਰਚਿਆਂ ਨੂੰ ਮਾਤ ਪਾਉਂਦੀ ਹੈ। ਕੇਂਦਰ ਸਰਕਾਰ ਹਰਦੀਪ ਸਿੰਘ ਨਿਜਰ, ਅਵਤਾਰ ਸਿੰਘ ਖੰਡਾ ਤੇ ਹੋਰਨਾਂ ਸਿੱਖਾਂ ਨੂੰ ਵਿਦੇਸ਼ਾਂ ਵਿੱਚ ਕਤਲ ਕਰਵਾ ਰਹੀ ਹੈ। ਸਾਰੀਆਂ ਕੇਂਦਰੀ ਸ਼ਕਤੀਆਂ ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ, ਇੰਡੀਆ ਗਠਜੋੜ ਅਤੇ ਪੰਜਾਬ ਦੀ ਬਰਬਾਦੀ ਲਈ ਜਿੰਮੇਵਾਰ ਬਾਦਲ ਪਰਿਵਾਰ ਤੋਂ ਬਿਨਾਂ ਯੂਨਾਈਟਡ ਅਕਾਲੀ ਦਲ, ਪੰਥਕ ਸ਼ਕਤੀਆਂ,ਹਿੰਦੂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਬਹੁਜਨ ਸਮਾਜ ਪਾਰਟੀ, ਪੰਜਾਬ ਨੂੰ ਕੇਸਰੀ ਝੰਡੇ ਥੱਲੇ ਗੱਠਜੋੜ ਕਰਕੇ ਕੇਂਦਰੀਕਰਨ ਸ਼ਕਤੀਆਂ  ਪੰਜਾਬ ਨੂੰ ਪੰਜਾਬ ਦੇ ਗਦਾਰਾਂ ਅਤੇ ਲੁਟੇਰਿਆਂ ਤੋਂ ਆਜ਼ਾਦ ਕਰਵਾ ਕੇ ਪੰਜਾਬ ਵੱਸਦਾ ਗੁਰਾਂ ਦੇ ਨਾਮ ਦੇ ਸਿਧਾਂਤ ਮੁਤਾਬਿਕ ਹਿੰਦੂ, ਮੁਸਲਮਾਨਾਂ, ਕਿਸਾਨਾਂ ,ਦਲਿਤਾਂ ਆਪਣੇ ਝੰਡਿਆਂ ਮੁਤਾਬਿਕ ਸਾਂਝੇ ਗੱਠਜੋੜ ਨਾਲ ਇਹਨਾਂ ਤੋਂ ਆਜ਼ਾਦੀ ਅਤੇ ਇਨਸਾਫ ਦੀ ਲੜਾਈ ਤੇਜ਼ ਕਰਨ ਦਾ ਫੈਸਲਾ ਕੀਤਾ।ਮੀਟਿੰਗ ਨੇ ਟਰੂਡੋ,ਅਮਰੀਕਾ ਅਤੇ ਹੋਰਨਾਂ ਦੇਸ਼ਾਂ ਦੀ ਸਿੱਖਾਂ ਦੇ ਹੱਕ ਵਿੱਚ ਆਵਾਜ਼ ਉਠਾਉਣ ਲਈ ਧੰਨਵਾਦ ਕੀਤਾ। ਕੌਮੀ ਇਨਸਾਫ ਮੋਰਚੇ ਦੀ ਕਾਮਯਾਬੀ ਅਤੇ ਉਪਰੋਕਤ ਉਦੇਸ਼ਾਂ ਦੀ ਪ੍ਰਾਪਤੀ ਲਈ ਯੂਨਾਇਟਡ ਅਕਾਲੀ ਦਲ ਵੱਲੋਂ 7 ਨਵੰਬਰ ਨੂੰ ਬਠਿੰਡਾ ਵਿੱਚ ਵੱਡੀ ਕਾਨਫਰੰਸ ਕੀਤੀ ਜਾਵੇਗੀ। 17 ਨਵੰਬਰ ਨੂੰ ਧੂਰੀ ਹਲਕੇ ਤੋਂ ਪੰਜਾਬ ਆਜ਼ਾਦੀ ਖਾਲਸਾ ਮਾਰਚਾਂ ਦੀ ਲੜੀ ਆਰੰਭੀ ਜਾਵੇਗੀ। 19 ਨਵੰਬਰ ਨੂੰ ਭਾਰਤੀ ਉਦਯੋਗ ਅਤੇ ਵਪਾਰ ਮਹਾਂ ਸੰਘ ਦੀ ਅਗਵਾਈ ਵਿੱਚ ਅਟਾਰੀ ਬਾਰਡਰ ਤੇ ਖੁੱਲੇ ਵਪਾਰਕ ਲਾਂਘੇ ਪਾਕਿਸਤਾਨ ਵਿੱਚ ਗੁਰਦੁਆਰਿਆਂ ਤੇ ਮੰਦਰਾਂ ਦੇ ਖੁੱਲੇ ਦਰਸ਼ਨ ਦੀਦਾਰ ਲਈ ਅਤੇ ਕਰਤਾਰਪੁਰ ਦੀ ਜਮੀਨ ਦਾ ਭਾਰਤ ਨਾਲ ਵਟਾਂਦਰੇ ਲਈ ਧਰਨਾ ਦਿੱਤਾ ਜਾਵੇਗਾ। 8 ਅਕਤੂਬਰ ਅਤੇ 1 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਵੱਲੋਂ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ ਅਰਦਾਸ ਦਿਵਸ ਅਤੇ ਮਸਤੂਆਣਾ ਸਾਹਿਬ ਸੰਗਰੂਰ ਤੋਂ ਉਪਰੋਕਤ ਮੁੱਦਿਆਂ ਨੂੰ ਮਨਾਉਣ ਲਈ ਮੁੱਖ ਮੰਤਰੀ ਦੀ ਕੋਠੀ ਤੱਕ ਰੱਖੇ ਰੋਸ ਮਾਰਚ ਵਿੱਚ ਯੂਨਾਈਟਡ ਅਕਾਲੀ ਦਲ ਵੱਲੋਂ ਸਮੂਲੀਅਤ ਕੀਤੀ ਜਾਵੇਗੀ। ਕੋਰ ਕਮੇਟੀ ਦੀ ਮੀਟਿੰਗ ਵਿੱਚ ਗੁਰਦੀਪ ਸਿੰਘ ਬਠਿੰਡਾ, ਗੁਰਨਾਮ ਸਿੰਘ ਸਿੱਧੂ, ਜਤਿੰਦਰ ਸਿੰਘ ਈਸੜੂ, ਸਰਬਜੀਤ ਸਿੰਘ ਅਲਾਲ,ਬਾਬਾ ਚਮਕੌਰ ਸਿੰਘ, ਜਸਵਿੰਦਰ ਸਿੰਘ ਘੋਲੀਆ, ਸੁਖਜੀਤ ਸਿੰਘ ਡਾਲਾ, ਬਾਬਾ ਮਨਪ੍ਰੀਤ ਸਿੰਘ,ਨਛੱਤਰ ਸਿੰਘ ਦਬੜੀਖਾਨਾ, ਗੁਰਸੇਵਕ ਸਿੰਘ ਧੂਰਕੋਟ, ਅੱਛਰ ਸਿੰਘ ਹਮੀਦੀ, ਰਸ਼ਪਾਲ ਸਿੰਘ ਚੰਡੀਗੜ੍ਹ ,ਅਮਨਦੀਪ ਸਿੰਘ ਜਲੰਧਰ, ਗੁਰਚਰਨ ਸਿੰਘ ਬਟਾਲਾ ਆਦਿ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਦੇ ਪ੍ਰਧਾਨ ਸਰਦਾਰ ਜਸਕਰਨ ਸਿੰਘ ਕਾਹਨਸਿੰਘ ਵਾਲਾ ਤੇ ਕੌਮੀ ਇਨਸਾਫ਼ ਮੋਰਚੇ ਦੀ ਤਾਲਮੇਲ ਕਮੇਟੀ ਮੈਂਬਰ ਬਲਦੇਵ ਸਿੰਘ ਸਰਾਭਾ ਅਤੇ ਵਪਾਰੀ ਆਗੂ ਸ੍ਰੀ ਤਰਨ ਜੈਨ ਬਾਬਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।