ਬਲਵਿੰਦਰ ਸਿੰਘ ਬੱਸਣ ਦੀ  ਅਗਵਾਈ 'ਚ ਆਮ ਆਦਮੀ ਪਾਰਟੀ ਵਰਕਰਾ ਦੀ ਹੋਈ ਮੀਟਿੰਗ 

ਮੁੱਲਾਂਪੁਰ ਦਾਖਾ 9 ਅਗਸਤ (ਸਤਵਿੰਦਰ ਸਿੰਘ ਗਿੱਲ)ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਮੁੱਖ ਆਗੂ ਬਲਵਿੰਦਰ ਸਿੰਘ ਬੱਸਣ ਦੀ ਅਗਵਾਈ ਦੇ ਵਿੱਚ  ਮੁੱਖ ਦਫਤਰ ਮੰਡੀ ਮੁੱਲਾਪੁਰ  ਦੇ ਵਿਚ ਮੀਟਿੰਗ ਬੁਲਾਈ ਗਈ ਜਿਸ ਦੇ ਵਿੱਚ ਨਗਰ ਕੌਸਲ ਚੋਣਾ ਦੇ ਸਬੰਧ ਵਿੱਚ ਬੋਲਦਿਆ ਹੋਇਆ ਉਹਨਾ ਕਿਹਾ ਕਿ ਮੰਡੀ ਮੁੱਲਾਂਪੁਰ ਚ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਧੜੇਬੰਦੀ ਨਹੀ ਅਤੇ ਨਾ ਹੀ ਕੋਈ ਵੱਖਰਾ ਗਰੁੱਪ ਹੈ ਤੇ ਆਉਣ ਵਾਲੀਆ ਨਗਰ ਕੌਸਲ ਚੋਣਾਂ ਹਲਕਾ ਦਾਖਾ ਦੀ ਸਮੁੱਚੀ ਲੀਡਰਿਸ਼ਪ ਦੀ ਅਗਵਾਈ ਦੇ ਵਿੱਚ ਲੜੀਆਂ ਜਾਣਗੀਆਂ ੧੩ ਦੀਆਂ ੧੩ ਸੀਟਾਂ ਜਿੱਤ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਤੇ ਸੁਪਰੀਮੋ ਅਰਿਵੰਦ ਕੇਜਰੀਵਾਲ ਦੀ ਝੋਲੀ ਵਿੱਚ ਪਾਈਆਂ ਜਾਣਗੀਆਂ  ਸਾਰੇ ਵਾਰਡਾਂ ਦੇ ਵਿੱਚ ਇਮਾਨਦਾਰ ਤੇ ਬੇਦਾਗ ਉਮੀਦਵਾਰਾਂ ਨੂੰ ਲਿਆਦਾਂ ਜਾਵੇਗਾ ਤੇ ਅੱਜ ਤੋਂ ਹੀ ਸਮੂਹ ਵਲੰਟੀਅਰਾਂ ਨੂੰ ਹਦਾਇਤ ਕਰਦਿਆਂ  ਬਲਵਿੰਦਰ ਬੱਸਣ ਨੇ ਆਖਿਆ ਕਿ ਜੋ ਲੋਕਾਂ ਦੀਆਂ ਸਮੱਸਿਆਵਾ ਤੇ ਅਧੂਰੇ ਪਏ ਕੰਮ ਨੇ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ ਤੇ ਲੋਕਾਂ ਨਾਲ ਰਾਬਤਾ ਬਣਾ ਕੇ ਰੱਖਿਆ ਜਾਵੇ ਸਮੂਹ ਵਲੰਟੀਅਰਾਂ ਨੇ ਇਕ ਜੁੱਟ ਤੇ ਮੋਹਰ ਲਾਉਦਿਆਂ ਆਖਿਆ ਕਿ ਇਹ ਬਹੁਤ ਵੱਡਾ ਸ਼ਲਾਘਾ ਯੋਗ ਕਦਮ ਹੈ ਇਸ ਮੋਕੇ ਦੁਕਾਨਦਾਰ ਪ੍ਰਧਾਨ ਜਸਪ੍ਰੀਤ ਜੱਸੀ,ਟਰੱਕ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸਿੰਘ ਮਾਨ,ਬਿਟੂ ਨਾਗਪਾਲ,ਪ੍ਰਦੀਪ ਭੰਵਰਾ,ਸੁਖਦੀਪ ਭੰਵਰਾ German,ਨਵਲ ਕੁਮਾਰ ਸ਼ਰਮਾ,ਨਵੀ ਨਾਗਪਾਲ,ਰਾਹੂਲ ਜੋਸੀ,ਪਿਸ ਮੁੱਲਾਪੁਰ,ਕਰਤਾਰ ਤੂਰ,ਡਾਂ ਅਜਮੇਰ ਸਿੰਘ,ਗੁਰਬਿੰਦ ਸੱਗੂ,ਸੁਰੇਸ਼ ਕੁਮਾਰ ,ਸੱਤਪਾਲ ਬਾਸਲ,ਮਲਕੀਤ ਰਕਬਾ,ਮਨਮੋਹਨ ਮੋਹੀ,ਸਰਵਣ ਮੰਡਿਆਣੀ,ਕਾਕਾ ਹਿਸੋਵਾਲ,ਇੰਦਰਪਾਲ ਬੱਬੂ, ਵਰਿੰਦਰ ਬਾਂਸਲ,DPRo ਤੇਜਾ ਸਿੰਘ,ਸੁਰਜੀਤ ਮਾਸਟਰ,ਰਜੀਵ ਦਰਾਵਿੜ,ਜਗਤਾਰ ਸਿੰਘ ,ਰਣਧੀਰ ਸਿੰਘ ਬੋਪਾਰਾਏ,ਜਗਤਾਰ ਸਿੰਘ ਬੈਕ ਮਨੇਜਰ,ਹਰਬੰਸ ਸਿੰਘ,ਉਜਾਗਰ ਸਿੰਘ ਗਿਲ,ਮਾਂ ਅਜਮੇਲ ਸਿੰਘ,ਜਸਵੰਤ ਸਿੰਘ, ਦਵਿੰਦਰ ਸਿੰਘ,ਰਾਮਪਾਲ,ਦੀਪਾ ਮੰਡਿਆਣੀ ਪਰਮਿੰਦਰ ਜੋਹਲ,ਸੇਰੀ ਮੰਡਿਆਣੀ, ਕਾਲਾ ਮੰਡਿਆਣੀ,ਪੱਪਾ ਪੰਡੋਰੀ,ਸਤਨਾਮ ਪੰਡੋਰੀ,ਤਾਰੀ ਰਕਬਾ,ਦੇਵ ਪੰਡੋਰੀ,ਪਰਮਿੰਦਰ USA,ਸ਼ੁਰੇਸ ਕੁਮਾਰ ਚੱਕੀ  ਵਾਲਾ,ਸ਼ੁਰੇਸ਼ ਕੁਮਾਰ ਗਰਗ,ਸੱਤਪਾਲ ਬਾਂਸਲ,ਅਦਿ ਵੱਡੀ ਗਿਣਤੀ ਵਿੱਚ ਹਾਜਿਰ ਸਨ