ਰੋਜ਼ਗਾਰ ਮੇਲੇ ਵਿਚ ਵੱਧ ਤੋਂ ਵੱਧ ਨੌਜਵਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ: ਵਧੀਕ ਡਿਪਟੀ ਕਮਿਸ਼ਨਰ

  • ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ 
  • 07 ਜੂਨ ਨੂੰ ਲਾਏ ਜਾਣ ਵਾਲੇ ਮੇਲੇ ਦੀ ਤਿਆਰੀ ਸਬੰਧੀ ਸਮੀਖਿਆ ਮੀਟਿੰਗ

ਐੱਸ.ਏ.ਐੱਸ.ਨਗਰ, 02 ਜੂਨ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ-ਕਮ-ਮਾਡਲ ਕਰੀਅਰ ਸੈਂਟਰ, ਐਸ.ਏ.ਐਸ.ਨਗਰ ਵਲੋਂ ਮਿਤੀ 07-06-2023 ਨੂੰ ਲਾਏ ਜਾ ਰਹੇ ਰੋਜ਼ਗਾਰ ਮੇਲੇ ਦੀ ਤਿਆਰੀ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਬੈਂਬੀ ਵਲੋਂ ਜ਼ਿਲ੍ਹੇ ਦੇ ਕਾਲਜਾਂ/ਯੂਨੀਵਰਸਿਟੀਆਂ ਨਾਲ ਸਬੰਧਿਤ ਨੁਮਾਇੰਦਿਆਂ, ਜ਼ਿਲ੍ਹਾ ਸਿੱਖਿਆ ਅਫਸਰ, ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਲੋਂ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਮਿਤੀ 7-6-2023 ਨੂੰ ਲਗਾਏ ਜਾ ਰਹੇ ਰੋਜ਼ਗਾਰ ਮੇਲੇ ਵਿੱਚ ਯੋਗ ਪ੍ਰਾਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਬਾਰੇ ਕਿਹਾ ਗਿਆ ਤਾਂ ਜੋ ਵੱਧ ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ ਅਤੇ ਰੋਜ਼ਗਾਰ ਮੇਲੇ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ ਆਦੇਸ਼ ਦਿੱਤੇ ਗਏ। ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਦੇ ਪੋਰਟਲ ਪੀ.ਜੀ.ਆਰ.ਕੈਮ. ਦੀ ਵੱਧ ਤੋਂ ਵੱਧ ਪ੍ਰਾਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਸਕੂਲਾਂ-ਕਾਲਜਾਂ ਵਿੱਚ ਪਾਸ ਆਊਟ ਹੋਣ ਵਾਲੇ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰਜਿਸਟਰ ਕਰਨ ਲਈ ਆਦੇਸ਼ ਦਿੱਤੇ।  ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ-ਕਮ-ਮਾਡਲ ਕਰੀਅਰ ਸੈਂਟਰ, ਐਸ.ਏ.ਐਸ ਨਗਰ ਵਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.), ਐਸ.ਏ.ਐਸ. ਨਗਰ ਦੀ ਸਹਾਇਤਾ ਨਾਲ ਮਿਤੀ 07-06-2023 ਨੂੰ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ, ਫੇਜ਼-6, ਐਸ.ਏ.ਐਸ. ਨਗਰ ਵਿਖੇ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ 35 ਤੋਂ ਵੱਧ ਵੱਡੇ ਨਿਯੋਜਕਾਂ ਵਲੋਂ ਭਾਗ ਲਿਆ ਜਾਵੇਗਾ । ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਨਿੱਕ ਬੇਕਰਜ਼, ਨਾਹਰ ਸਪੀਨਿੰਗ ਮਿਲਜ਼, ਸਵਰਾਜ, ਕੁਨੈਕਟ, ਟੈਲੀਪਰਫੋਰਮੈਂਸ, ਗਲੋਬ ਆਟੋਮੋਬਾਇਲਜ਼, ਜੋਸ਼ੀ ਆਟੋਮੋਬਾਇਲਜ਼, ਚੀਮਾ ਬੁਆਏਲਰਜ਼, ਡੀਟੀਨਸ ਟੈਕਨਾਲੋਜੀ ਪ੍ਰਾ: ਲਿਮ:, ਹਾਰਟਮੈਨ ਇੰਡੀਆ ਲਿਮ:, ਐਲੀਨਾ ਆਟੋ ਇੰਡ:, ਸੋਰਵ ਕੈਮੀਕਲਸ਼, ਭਾਰਤ ਪੇਅ, ਪੇਟੀਐਮ ਆਦਿ  ਵਲੋਂ ਭਾਗ ਲਿਆ ਜਾਵੇਗਾ। ਇਸ ਰੋਜ਼ਗਾਰ ਮੇਲੇ ਵਿੱਚ ਆਈ.ਟੀ.ਸੈਕਟਰ ਨਾਲ ਸਬੰਧਿਤ ਜਿਵੇਂ ਪੀ.ਐਚ.ਪੀ. ਡਿਵੈਲਪਰ, ਕੰਪਿਊਟਰ ਆਪਰੇਸ਼ਨ ਅਫਸਰ , ਡਾਟਾ ਐਂਟਰੀ ਅਪਰੇਟਰ, ਅਕਾਊਂਟਸ ਮੈਨੇਜਰ, ਕਸਟਮਰ ਰਿਲੇਸ਼ਨਸ਼ਿਪ ਅਫਸਰ, ਐਗਜੈਗਟਿਵ ਅਫਸਰ, ਕਸਟਮਰ ਕੇਅਰ ਐਗਜੈਗਟਿਵ, ਸੀ.ਐਨ.ਸੀ.ਅਪਰੇਟਰ, ਟਰਨਰ, ਫਿਟਰ, ਇਲੈਕਟ੍ਰੀਸ਼ੀਨ, ਸੀ.ਐਨ.ਸੀ./ਵੀ.ਐਮ.ਸੀ. ਅਪਰੇਟਰ, ਸਰਵਿਸ ਇੰਜੀਨੀਅਰ, ਸਿਲਾਈ ਕਢਾਈ ਨਾਲ ਸਬੰਧਿਤ ਆਦਿ ਸੈਕਟਰਾਂ ਵਿੱਚ ਆਸਾਮੀਆਂ ਉਪਲਬੱਧ ਹੋਣਗੀਆਂ। ਜਿਸ ਵਿੱਚ ਮੈਟ੍ਰਿਕ, ਬਾਰਵੀਂ, ਆਈ.ਟੀ.ਆਈ./ਡਿਪਲੋਮਾ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ  ਪਾਸ ਪ੍ਰਾਰਥੀ ਭਾਗ ਲੈ ਸਕਦੇ ਹਨ। ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਦੇ  ਯੋਗ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਆਪਣੀ ਵਿਦਿਅਕ ਯੋਗਤਾ ਦੇ ਸਰਟੀਫੇਕਟ ਅਤੇ ਰਿਜੀਊਮ ਦੀਆਂ 5-5 ਫੋਟੋਕਾਪੀਆਂ ਨਾਲ ਲੈ ਕੇ ਮੈਗਾ ਰੋਜ਼ਗਾਰ ਮੇਲੇ ਵਿੱਚ ਵੱਧ ਤੋਂ ਵੱਧ ਭਾਗ ਲੈਣ ਦੀ ਅਪੀਲ ਕੀਤੀ ਗਈ। ਪ੍ਰਾਰਥੀ ਰੋਜ਼ਗਾਰ ਮੇਲੇ ਵਿੱਚ ਰਜਿਸਟ੍ਰੇਸ਼ਨ ਲਈ www.pgrkam.com ਤੋਂ ਮਿਤੀ   04-06-2023 ਤੋਂ ਹਾਲ ਟਿਕਟ ਜਨਰੇਟ ਕਰ ਸਕਦੇ ਹਨ।