ਜ਼ਿਲ੍ਹਾ ਬਰਨਾਲਾ ਦੀ ਪਹਿਲੀ ਕਿਸਾਨ ਉਤਪਾਦਕ ਕੰਪਨੀ ਬਣੀ ਮਾਤਾ ਭਾਗੋ ਵਿਮੈਨ ਫਾਰਮਰ ਪ੍ਰੋਡਿਊਸਰ ਕੰਪਨੀ

  • ਡਿਪਟੀ ਕਮਿਸ਼ਨਰ ਨੇ ਔਰਤਾਂ ਨੂੰ ਲੈਪਟਾਪ, ਟੈਬਲੇਟ ਤੇ ਪ੍ਰਿੰਟਰ ਸੌਂਪੇ

ਬਰਨਾਲਾ, 7 ਜੂਨ : ਜ਼ਿਲ੍ਹਾ ਬਰਨਾਲਾ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਮਾਤਾ ਭਾਗੋ ਵਿਮੈਨ ਫਾਰਮਰ ਪ੍ਰੋਡਿਊਸਰ ਕੰਪਨੀ ਸਥਾਪਿਤ ਕੀਤੀ ਗਈ ਹੈ। ਇਸ ਕੰਪਨੀ ਨਾਲ ਜੁੜੀਆਂ ਔਰਤਾਂ ਵਲੋਂ ਆਪਣੇ ਲਾਈਸੈਂਸ 'ਤੇ ਸਰੋਂ ਦਾ ਤੇਲ, ਖਾਧ ਤੇ ਹੋਰ ਉਤਪਾਦ ਵੇਚੇ ਜਾਣਗੇ ਤੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਜਾਵੇਗਾ। ਇਸ ਕੰਪਨੀ ਵਿਚ 300 ਤੋਂ ਵੱਧ ਔਰਤਾਂ ਸ਼ਾਮਲ ਹਨ। ਅੱਜ ਇਨ੍ਹਾਂ ਔਰਤਾਂ ਨੂੰ ਆਪਣੀ ਕੰਪਨੀ ਅਤੇ ਕੰਮਕਾਜ ਨਾਲ ਸਬੰਧਤ ਰਿਕਾਰਡ ਰੱਖਣ ਲਈ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਮਨਪ੍ਰੀਤ ਸਿੰਘ ਮੈਨੇਜਰ ਗ੍ਰਾਂਟ ਥੋਰਨਟਨ ਭਾਰਤ ਨੇ ਮਾਤਾ ਭਾਗੋ ਵੂਮੈਨ ਫਾਰਮਰ ਪ੍ਰੋਡਿਊਸਰ ਕੰਪਨੀ ਲਿਮਟਿਡ ਨੂੰ ਲੈਪਟਾਪ, ਟੈਬਲੇਟ, ਪ੍ਰਿੰਟਰ ਤੇ ਥਰਮਲ ਪ੍ਰਿੰਟਰ ਸੌਂਪਿਆ। ਇਸ ਮਹਿਲਾ ਕਿਸਾਨ ਉਤਪਾਦਕ ਕੰਪਨੀ ਗ੍ਰਾਂਟ ਥੋਰਨਟਨ ਭਾਰਤ ਅਤੇ  ਐਚਡੀਐਫਸੀ ਪਰਿਵਰਤਨ ਦੇ ਸਾਂਝੇ ਯਤਨਾਂ ਤਹਿਤ ਬਣਾਈ ਗਈ ਹੈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪੇਂਡੂ ਔਰਤਾਂ ਦਾ ਸ਼ਕਤੀਕਰਨ ਅਤੇ ਉਨ੍ਹਾਂ ਨੂੰ ਵਿੱਤੀ ਤੌਰ 'ਤੇ ਆਤਮ ਨਿਰਭਰ ਬਣਾਉਣ ਹੈ। ਛੇਤੀ ਹੀ ਇਹ ਮਹਿਲਾਵਾਂ ਸਰੋਂ ਦੇ ਬੀਜ ਦਾ ਤੇਲ ਦਾ ਕੰਮ ਸ਼ੁਰੂ ਕਰਨਗੀਆਂ। ਇਸ ਤੋਂ ਇਲਾਵਾ ਕੰਪਨੀ ਦਾ ਕੰਮ ਡਿਜੀਟਲ ਕਰਨ ਲਈ,  ਕੰਪਨੀ ਦੇ ਖਾਤਿਆਂ, ਲੈਣ-ਦੇਣ, ਬਿੱਲਾਂ ਅਤੇ ਮੈਂਬਰ ਵੇਰਵਿਆਂ ਦੀ ਪਾਰਦਰਸ਼ਤਾ ਬਣਾਈ ਰੱਖਣ ਲਈ ਅੱਜ ਸਾਮਾਨ ਦੀ ਵੰਡ ਕੀਤੀ ਗਈ ਹੈ। ਇਸ ਮੌਕੇ ਮੈਡਮ ਪੂਨਮਦੀਪ ਕੌਰ ਨੇ ਐਚ.ਡੀ.ਐਫ.ਸੀ ਪਰਿਵਰਤਨ ਪ੍ਰੋਜੈਕਟ ਤਹਿਤ ਗ੍ਰਾਂਟ ਥੋਰਨਟਨ ਭਾਰਤ ਦੇ ਯਤਨਾਂ ਦੀ ਸ਼ਲਾਘਾ ਕੀਤੀ।