ਸ਼ਹੀਦ ਊਧਮ ਸਿੰਘ ਸੁਨਾਮ ਦਾ ਸ਼ਹੀਦੀ ਦਿਹਾੜਾ ਮਨਾਇਆ 

ਮੁੱਲਾਂਪੁਰ ਦਾਖਾ 1 ਅਗਸਤ (ਸਤਵਿੰਦਰ ਸਿੰਘ ਗਿੱਲ) : ਆਮ ਆਦਮੀ ਪਾਰਟੀ ਦੇ ਮੰਡੀ ਮੁੱਲਾਂਪੁਰ ਦਫਤਰ ਦੇ ਵਿੱਚ ਸ਼ੀਨੀਅਰ  ਆਗੂ ਬਲਵਿੰਦਰ ਸਿੰਘ ਬੱਸਣ ਦੀ ਅਗਵਾਈ ਦੇ ਵਿੱਚ ਮਹਾਨ ਕਰਾਂਤੀਕਾਰੀ ਯੋਧਾ ਸ਼ਹੀਦ ਊਧਮ ਸਿੰਘ ਸਨਾਮ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿੱਤ ਸ਼ਹੀਦੀ ਦਿਹਾਂੜਾ ਮਨਾਇਆ ਗਿਆ। ਜਿਸ ਦੇ ਵਿੱਚ ਬਲਵਿੰਦਰ ਸਿੰਘ ਬੱਸਣ ਨੇ ਬੋਲਦਿਆਂ ਆਖਿਆ ਕਿ ਜਿਲਿਆਂ ਵਾਲੇ ਬਾਗ ਦਾ ਸਾਕਾ 13 ਅਪ੍ਰੈਲ 1919 ਦੇ ਦਿਹਾੜੇ ਤੇ ਵਾਪਰਿਆ ਸੀ ਜਿਸ ਦੇ ਵਿੱਚ ਅਨੇਕਾਂ ਲੋਕ ਸ਼ਹੀਦ ਕੀਤੇ ਗਏ ਤੇ ਵੱਡੀ ਗਿਣਤੀ ਚ ਲੋਕ ਜਖਮੀ ਹੋਏ ਸਨ। ਇਸ ਸ਼ਹੀਦੀ ਸਾਕੇ ਦਾ ਅਸਰ ਊਧਮ ਸਿੰਘ ਸਨਾਮ ਦੇ ਉਪਰ ਪਿਆ ਤੇ ਉਸ ਨੂੰ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ 21 ਸਾਲਾਂ ਬਾਅਦ ਜਿਲਿਆਂ ਵਾਲੇ ਬਾਗ ਦੇ ਹੋਏ ਕਤਲੇਆਮ ਦਾ ਲੰਡਨ ਦੇ ਵਿੱਚ ਜਾ ਕੇ ਸ਼ਰੇਆਮ ਗੋਲੀਆਂ ਮਾਰ ਕੇ ਬਦਲਾ ਲਿਆ ਗਿਆ। ਜਿਹੜੀਆਂ ਕੋਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਦੀਆਂ ਨੇ ਉਹ ਕੋਮਾਂ ਜਿਆਦਾ ਟਾਇਮ ਜਿਉਦੀਆਂ ਨਈ ਰਹਿੰਦੀਆਂ ।ਇਸ ਮੋਕੇ ਤੇ ਅਮਨਦੀਪ ਮੋਹੀ ਚੇਅਰਮੈਨ ਮਾਰਕਫੈਡ ਪੰਜਾਬ ਦੇ ਪਿਤਾ ਸ. ਅਰਜਨ ਸਿੰਘ ਥਿੰਦ ਨੇ ਬੋਲਦਿਆ ਆਖਿਆ ਕਿ ਸਾਨੂੰ ਸ਼ਹੀਦਾਂ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਦੇ ਲਈ ਜੱਦੋ ਜਹਿਦ ਕਰਨੀ ਚਾਹੀਦੀ ਹੈ ।ਇਸ ਮੋਕੇ ਦੁਕਾਨਦਾਰ ਪ੍ਰਧਾਨ ਜਸਪ੍ਰੀਤ ਜੱਸੀ ,ਟਰੱਕ ਯੂਨੀਅਨ ਪ੍ਰਧਾਨ ਪਰਮਿੰਦਰ ਸਿੰਘ ਮਾਨ, ਬਿਟੂ ਨਾਗਪਾਲ,ਪ੍ਰਦੀਪ ਭੰਵਰਾ, ਨਵਲ ਕੁਮਾਰ ਸ਼ਰਮਾ,ਰਾਹੂਲ ਜੋਸੀ,ਪਿਸ ਮੁੱਲਾਪੁਰ,ਕਰਤਾਰ ਤੂਰ,ਰਾਜਵਿੰਦਰ ਗਰੇਵਾਲ,ਡਾਂ ਅਜਮੇਰ ਸਿੰਘ,ਗੁਰਬਿੰਦ ਸੱਗੂ,ਸਰਵਣ ਮੰਡਿਆਣੀ,ਕਾਕਾ ਹਿਸੋਵਾਲ,ਇੰਦਰਪਾਲ ਬੱਬੂ, ਵਰਿੰਦਰ ਬਾਂਸਲ,DPRo ਤੇਜਾ ਸਿੰਘ,ਸੁਰਜੀਤ ਮਾਸਟਰ,ਰਜੀਵ ਦਰਾਵਿੜ,ਜਗਤਾਰ ਸਿੰਘ ,ਰਣਧੀਰ ਸਿੰਘ ਬੋਪਾਰਾਏ,ਜਗਤਾਰ ਸਿੰਘ ਬੈਕ ਮਨੇਜਰ,ਹਰਬੰਸ ਸਿੰਘ,ਉਜਾਗਰ ਸਿੰਘ ਗਿਲ,ਮਾਂ ਅਜਮੇਲ ਸਿੰਘ,ਜਸਵੰਤ ਸਿੰਘ, ਦਵਿੰਦਰ ਸਿੰਘ,ਰਾਮਪਾਲ,ਦੀਪਾ ਮੰਡਿਆਣੀ ਪਰਮਿੰਦਰ ਜੋਹਲ,ਸੇਰੀ ਮੰਡਿਆਣੀ, ਕਾਲਾ ਮੰਡਿਆਣੀ,ਪੱਪਾ ਪੰਡੋਰੀ,ਸਤਨਾਮ ਪੰਡੋਰੀ,ਤਾਰੀ ਰਕਬਾ,ਦੇਵ ਪੰਡੋਰੀ,ਪਰਮਿੰਦਰ USA,ਸ਼ੁਰੇਸ ਕੁਮਾਰ ਚੱਕੀ  ਵਾਲਾ,ਸ਼ੁਰੇਸ਼ ਕੁਮਾਰ ਗਰਗ,ਸੱਤਪਾਲ ਬਾਂਸਲ,ਹਰਪ੍ਰੀਤ ਕੌਰ ਬੱਦੋਵਾਲ,ਸਰਬਜੀਤ ਕੌਰ ਨਾਹਰ,ਮੋਹਣ ਕਰੇਸ਼ੀ ਤੇ ਮਲਕਾ ਕਰੇਸ਼ੀ ਅਦਿ ਵੱਡੀ ਗਿਣਤੀ ਵਿੱਚ ਹਾਜਿਰ ਸਨ