ਮਹਿਲ ਕਲਾਂ ਦੇ ਨੌਜਵਾਨ ਦੀ ਕਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ

ਮਹਿਲ ਕਲਾਂ 22 ਦਸੰਬਰ (ਗੁਰਸੇਵਕ ਸਿੰਘ ਸਹੋਤਾ) : ਉੱਘੇ ਸਾਹਿਤਕਾਰ ਸੁਰਜੀਤ ਸਿੰਘ ਪੰਛੀ ਦੇ ਨੌਜਵਾਨ ਪੋਤਰੇ ਜਸਨਦੀਪ ਸਿੰਘ (37) ਪੁੱਤਰ ਮਾਸਟਰ ਰਵੀਦੀਪ ਸਿੰਘ ਵਾਸੀ ਮਹਿਲ ਕਲਾਂ (ਬਰਨਾਲਾ) ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਤਕਰੀਬਨ 15ਸਾਲ ਪਹਿਲਾਂ ਜਗਦੀਪ ਸਿੰਘ ਰੋਜੀ ਰੋਟੀ ਕਮਾਉਣ ਦੇ  ਲਈ ਕਨੇਡਾ ਦੇ ਸਹਿਰ ਕੈਲਗਰੀ ਵਿਖੇ ਗਿਆ ਸੀ।ਜਿਥੇ ਉਹ ਆਪਣੇ ਛੋਟੇ ਭਰਾ ,ਆਪਣੀ ਪਤਨੀ ਤੇ ਪੁੱਤਰ ਨਾਲ ਰਹਿ ਰਿਹਾ ਸੀ। ਸਵੇਰੇ 4ਵਜੇ ਦੇ ਕਰੀਬ ਉਸ ਨੂੰ ਦਿਲ ਦਾ ਦੌਰਾ ਪਿਆ ਜੋ ਉਸ ਦੀ ਮੌਤ ਸਾਬਤ ਹੋਇਆ। ਮਿ੍ਤਕ ਜਗਦੀਪ ਸਿੰਘ ਨੇ 25ਦਸੰਬਰ ਨੂੰ ਪੰਜਾਬ ਪਰਤਣਾ ਸੀ। ਜਿਸ ਕਾਰਨ ਉਸ ਦੇ ਪਰਿਵਾਰ ਵਾਲੇ ਦੋਸਤ ਮਿੱਤਰ ਬਹੁਤ ਖੁਸ ਸਨ, ਪਰ ਰੱਬ ਨੂੰ ਕੁਝ ਹੋਰ ਹੀ ਮਨਜੂਰ ਸੀ।ਉਕਤ ਨੌਜਵਾਨ ਦੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।ਮਿ੍ਤਕ ਜਗਦੀਪ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿਤਾ ਰਵੀਦੀਪ ਸਿੰਘ ਤੇ ਉਨਾਂ ਦੀ ਧਰਮ ਪਤਨੀ ਦੇ ਕਨੇਡਾ ਪਹੁੰਚਣ ਉਪਰੰਤ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿੱਚ ਮਾ ਰਵੀਦੀਪ ਸਿੰਘ ਨਾਲ ਵੱਖ ਵੱਖ ਮੁਲਾਜ਼ਮ, ਧਾਰਮਿਕ, ਰਾਜਨੀਤਕ ,ਪ੍ਰੈੱਸ ਕਲੱਬਾਂ,ਕਿਸਾਨ ਜਥੇਬੰਦੀਆਂ ਤੋਂ ਇਲਾਵਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਕਲੱਬ ਦੇ ਸਮੂਹ ਅਹੁਦੇਦਾਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।