ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ  

ਖਰੜ, 02 ਜੂਨ : ਜ਼ਿਲ੍ਹੇ ਦੇ ਬਲਾਕ ਮਾਜਰੀ ਦੇ ਪਿੰਡ ਜੈਅੰਤੀ ਮਾਜਰੀ ਵਿਖੇ ਜਨ ਸੁਰੱਖਿਆ ਮੁਹਿੰਮ ਤਹਿਤ ਕੈਂਪ ਲਗਾਇਆ ਗਿਆ। ਇਸ ਦਾ ਪ੍ਰਬੰਧ ਆਈ.ਡੀ.ਬੀ. ਆਈ. ਬੈਂਕ ਅਤੇ ਕੋਆਪਰੇਟਿਵ ਬੈਂਕ ਦੇ ਅਧਿਕਾਰੀਆਂ ਨੇ ਕੀਤਾ। ਵੇਰਵੇ ਦਿੰਦਿਆਂ ਐਲ.ਡੀ.ਐਮ ਐਸ.ਏ.ਐਸ.ਨਗਰ ਸ਼੍ਰੀ ਐਮ.ਕੇ. ਭਾਰਦਵਾਜ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਲੋਕਾਂ ਨੂੰ ਦੋ ਸਕੀਮਾਂ ਜਿਵੇਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਬਾਰੇ ਜਾਗਰੂਕ ਕੀਤਾ ਗਿਆ। ਦੋਵਾਂ ਸਕੀਮਾਂ ਵਿੱਚ ਲਾਭਪਾਤਰੀਆਂ ਨੂੰ 02 ਲੱਖ ਰੁਪਏ ਦਾ ਬੀਮਾ ਕਵਰ ਪ੍ਰਦਾਨ ਕੀਤਾ ਜਾਂਦਾ ਹੈ। 20/- ਰੁਪਏ ਦੇ ਮਾਮੂਲੀ ਪ੍ਰੀਮੀਅਮ ਦੇ ਨਾਲ ਪੀ ਐਮ ਐੱਸ ਬੀ ਵਾਈ ਵਿੱਚ ਅਤੇ 436/- ਰੁਪਏ ਨਾਲ ਪੀ ਐਮ ਜੇ ਜੇ ਬੀ ਵਾਈ ਵਿੱਚ ਕਵਰ ਦਿੱਤਾ ਜਾਂਦਾ ਹੈ। ਕੈਂਪ ਵਿੱਚ ਲਗਭਗ 200 ਲੋਕ ਸ਼ਾਮਲ ਹੋਏ ਅਤੇ 125 ਤੋਂ ਵੱਧ ਯੋਗ ਵਿਅਕਤੀਆਂ ਨੂੰ ਦੋ ਸਕੀਮਾਂ ਤਹਿਤ ਐਨਰੋਲ ਕੀਤਾ ਗਿਆ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੇ ਇਨ੍ਹਾਂ ਦੋ ਸਕੀਮਾਂ ਤਹਿਤ ਐਨਰੋਲਮੈਂਟ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ। 01.04.2023 ਤੋਂ 30.06.2023 ਤੱਕ ਹਰੇਕ ਬਲਾਕ ਵਿੱਚ ਹਰੇਕ ਗ੍ਰਾਮ ਪੰਚਾਇਤ ਦੇ ਸਾਰੇ ਯੋਗ ਮੈਂਬਰਾਂ ਨੂੰ ਐਨਰੋਲ ਕਰਨ ਦੇ ਟੀਚੇ ਨਾਲ। ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਹਦਾਇਤ ਕੀਤੀ ਹੋਈ ਹੈ ਕਿ ਕੋਈ ਵੀ ਯੋਗ ਵਿਅਕਤੀ ਇਨ੍ਹਾਂ ਦੋਵਾਂ ਸਕੀਮਾਂ ਤੋਂ ਵਾਂਝਾ ਨਾ ਰਹੇ। ਕੈਂਪ ਵਿੱਚ ਜੀਐਮ ਆਈਡੀਬੀਆਈ ਸ੍ਰੀ ਵਿਕਾਸ ਪੰਡਿਤ, ਐਲਡੀਓ ਆਰਬੀਆਈ ਸ੍ਰੀਮਤੀ ਗਰਿਮਾ ਬੱਸੀ, ਡੀਡੀਐਮ ਨਾਬਾਰਡ ਸ੍ਰੀ ਮਨੀਸ਼ ਕੁਮਾਰ ਹਾਜ਼ਰ ਸਨ। ਇਸ ਕੈਂਪ ਵਿੱਚ ਪਿੰਡ ਦੇ ਸਰਪੰਚ ਭਾਗ ਸਿੰਘ ਅਤੇ ਪੰਚਾਇਤ ਸਕੱਤਰ ਸਰਬਜੀਤ ਸਿੰਘ ਨੇ ਵੀ ਵਧੀਆ ਭੂਮਿਕਾ ਨਿਭਾਈ। ਕੈਂਪ ਵਿੱਚ ਡੀਸੀਓ ਕੋਪ. ਬੈਂਕ ਸ਼੍ਰੀ ਤਜਿੰਦਰ ਸਿੰਘ, ਸ਼੍ਰੀਮਤੀ ਅਲਕਾ ਬ੍ਰਾਂਚ ਹੈੱਡ ਆਈਡੀਬੀਆਈ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਬੀ. ਸੀ.ਏਜੰਟ ਵੀ ਮੌਜੂਦ ਸਨ। ਐਲਡੀਐਮ ਸ੍ਰੀ ਭਾਰਦਵਾਜ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਾਰੇ ਬਲਾਕਾਂ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ ਨੂੰ ਕਵਰ ਕੀਤਾ ਗਿਆ ਹੈ। ਹੁਣ ਇਨ੍ਹਾਂ ਕੈਂਪਾਂ ਦੌਰਾਨ ਪ੍ਰਾਪਤ ਹੋਈਆਂ ਸਾਰੀਆਂ ਅਰਜ਼ੀਆਂ ਨੂੰ ਜੂਨ ਮਹੀਨੇ ਵਿੱਚ ਉਨ੍ਹਾਂ ਦੇ ਬੈਂਕ ਖਾਤੇ ਰਾਹੀਂ ਪੰਚ ਕਰ ਦਿੱਤਾ ਜਾਵੇਗਾ।