ਲੁਧਿਆਣਾ ‘ਚ ਤੇਜ਼ ਰਫਤਾਰ ਟਰੱਕ ਨੇ ਭੈਣ-ਭਰਾ ਨੂੰ ਕੁਚਲਿਆ

ਲੁਧਿਆਣਾ, 29 ਜਨਵਰੀ : ਲੁਧਿਆਣਾ-ਜਲੰਧਰ ਹਾਈਵੇ ਤੇ ਇੱਕ ਤੇਜ਼ ਰਫਤਾਰ ਟਰੱਕ ਨੇ ਦੋ ਬੱਚਿਆਂ ਨੂੰ ਕੁਚਲ ਦਿੱਤਾ, ਜਿਸ ਕਾਰਨ ਇੱਕ ਦੀ ਮੌਤ ਹੋ ਗਈ, ਜਦੋਂ ਕਿ ਦੂਸਰਾ ਬੱਚਾ ਗੰਭੀਰ ਜਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਦੋਵੇਂ ਬੱਚੇ ਰਿਸ਼ਤੇ ਵਿੱਚ ਭੈਣ – ਭਰਾ ਹਨ। ਮੌਕੇ ਤੇ ਹਾਜ਼ਰ ਲੋਕਾਂ ਨੇ ਡਰਾਈਵਰ ਨੂੰ ਕਾਬੂ ਕਰਨ ਲਈ ਟਰੱਕ ਦੇ ਅੱਗੇ ਟਰਾਲੀ ਲਗਾ ਦਿੱਤੀ, ਪਰ ਫਿਰ ਵੀ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਦੱਸਿਆ ਕਿ ਟਰੱਕ ਦਿੱਲੀ ਤੋਂ ਆ ਰਿਹਾ ਸੀ, ਹਾਦਸਾ ਵਾਪਰ ਤੋਭਂ ਬਾਅਦ ਐਬੂਲੈਂਸ ਨੁੰ ਫੋਨ ਕੀਤਾ ਗਿਆ ਪਰ ਇੱਕ ਘੰਟੇ ਤੱਕ ਐਬੂਲੈਂਸ ਹਾਦਸੇ ਵਾਲੀ ਜਗ੍ਹਾ ਤੇ ਨਹੀਂ ਪੁੱਜੀ। ਇਸ ਸਬੰਧੀ ਜਾਣਕਾਰੀ ਦਿੰਦਿਆ ਦੋਵੇਂ ਬੱਚਿਆਂ ਦੇ ਪਿਤਾ ਚੰਦਨ ਠਾਕੁਰ ਵਾਸੀ ਜੱਸੀਆਂ ਰੋਡ, ਲੁਧਿਆਣਾ ਨੇ ਦੱਸਿਆ ਕਿ ਉਸਦੀ ਪਤਨੀ ਬੇਟੇ ਯਸ਼ (6), ਬੇਟੀ ਰੀਆ (8) ਨੂੰ ਲੈ ਕੇ ਕਰਾਬਾਰਾ ਰੋਡ ਤੇ ਬੱਚਿਆਂ ਦੇ ਨਾਨਕੇ ਘਰ ਜਾ ਰਹੀ ਸੀ। ਜਦੋਂ ਇਹ ਤਿੰਨੋ ਸੜਕ ਪਾਰ ਕਰਨ ਲਈ ਖੜ੍ਹੇ ਸਨ ਤਾਂ ਉਨ੍ਹਾਂ ਨੂੰ ਇੱਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸਦੀ ਬੇਟੀ ਦੀ ਮੌਕੇ ਤੇ ਮੌਤ ਹੋ ਗਈ, ਬੇਟਾ ਗੰਭੀਰ ਰੂਪ ਵਿੱਚ ਜਖ਼ਮੀ ਹੋਗਿਆ ਅਤੇ ਉਸਦੀ ਪਤਨੀ ਦੇ ਮਾਮੂਲੀ ਸੱਟਾਂ ਲੱਗੀਆਂ ਹਨ।