ਲੁਧਿਆਣਾ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ 12 ਗ੍ਰਿਫਤਾਰ, 227 ਮੋਬਾਈਲ, ਚਾਰ ਮੋਟਰਸਾਈਕਲ ਬਰਾਮਦ

ਲੁਧਿਆਣਾ 9 ਫਰਵਰੀ : ਲੁਧਿਆਣਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ ਜਿਸ ਵਿੱਚ ਲੁਧਿਆਣਾ ਪੁਲਿਸ ਨੇ ਲੁੱਟਣ ਖੋਹਾਂ ਕਰਨ ਵਾਲੇ ਇੱਕ ਵੱਡੇ ਗੈਂਗ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗੈਂਗ ਦੇ 12 ਮੈਂਬਰਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਕਿਹਨਾਂ ਕੋਲੋਂ ਖੋਹ ਕੀਤੇ 227 ਮੋਬਾਈਲ ਅਤੇ ਚਾਰ ਮੋਟਰਸਾਈਕਲ ਅਤੇ ਪੰਜ ਲੋਹਾ ਦਾਤਰ ਵੀ ਬਰਾਮਦ ਕੀਤੇ ਗਏ ਹਨ। ਇਹਨਾਂ ਵਿੱਚੋਂ ਇੱਕ ਦੁਕਾਨਦਾਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਚੋਰੀ ਦੇ ਮੋਬਾਇਲ ਲੈਣ ਦੀ ਖਰੀਦ ਕਰਕੇ ਉਹਨਾਂ ਦੇ ਈਐਮਆਈ ਨੰਬਰ ਚੇਂਜ ਕਰ ਦਿੱਲੀ ਵੇਚਣ ਦਾ ਕੰਮ ਕਰਦਾ ਸੀ। ਲੱਖਾਂ ਰੁਪਏ ਦੇ ਮੋਬਾਇਲ ਦਿੱਲੀ ਵੇਚ ਚੁੱਕਾ ਹੈ ਅਤੇ ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਜੁਆਇੰਟ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ ਜਿਸ ਵਿੱਚ 12 ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨਾਂ ਕੋਲੋਂ 227 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।। ਇਹਨਾਂ ਕੋਲੋਂ ਚਾਰ ਮੋਟਰਸਾਈਕਲ ਅਤੇ ਪੰਜ ਲੋਹੇ ਦੇ ਦਾਤਰ ਵੀ ਬਰਾਮਦ ਹੋਏ ਹਨ। ਇਹ ਲੋਕ ਵੱਖ-ਵੱਖ ਇਲਾਕਿਆਂ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਇਹਨਾਂ ਉੱਪਰ ਪਹਿਲਾਂ ਵੀ ਮੁਕਦਮੇ ਦਰਜ ਹਨ। ਉਹਨਾਂ ਨੇ ਦੱਸਿਆ ਕਿ ਮੋਬਾਈਲ ਚੋਰੀ ਦੇ ਗਰੋਹ ਦੇ ਨਾਲ ਇੱਕ ਦੁਕਾਨਦਾਰ ਨੋ ਗਿਰਿਫਤਾਰ ਕੀਤਾ ਹੈ ਜੋ ਕਿ ਚੋਰੀ ਦੇ ਮੋਬਾਇਲ ਖਰੀਦ ਕੇ ਦਿੱਲੀ ਵੇਚਦਾ ਸੀ ਉਹਨਾਂ ਨੇ ਦੱਸਿਆ ਕਿ ਇਹ ਦੁਕਾਨਦਾਰ ਮੋਬਾਇਲਾਂ ਦੇ ਈਐਮਆਈ ਨੰਬਰ ਚੇਂਜ ਕਰ ਦਿੰਦਾ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਲੱਖਾਂ ਰੁਪਏ ਦੇ ਮੋਬਾਇਲ ਇਹ ਦਿੱਲੀ ਵੇਚ ਚੁੱਕਾ ਹੈ। ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।