ਲੁਧਿਆਣਾ ‘ਚ ਇੱਕ ਨਿੱਜੀ ਕੰਪਨੀ ਦੀ ਬੱਸ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਕੁਚਲਿਆ, ਇੱਕ ਦੀ ਮੌਤ

ਲੁਧਿਆਣਾ, 22 ਦਸੰਬਰ : ਲੁਧਿਆਣਾ ਵਿੱਚ ਇੱਕ ਬੱਸ ਨੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਕੁਚਲ ਦਿੱਤਾ, ਜਿਸ ਕਾਰਨ ਇੱਕ ਦੀ ਮੌਤ ਅਤੇ ਦੂਜੇ ਦੇ ਗੰਭੀਰ ਜਖ਼ਮੀ ਹੋਣ ਜਾਣ ਦੀ ਖਬਰ ਹੈ। ਹਾਦਸੇ ਵਿੱਚ ਜਖ਼ਮੀ ਹੋਏ ਨੌਜਵਾਨ ਨੂੰ ਮੌਕੇ ਤੇ ਮੌਜ਼ੂਦ ਲੋਕਾਂ ਵੱਲੋਂ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਘਟਨਾਂ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਦਲੀਪ ਵਾਸੀ ਬਾੜੇਵਾਲ ਵਜੋਂ ਹੋਈ ਹੈ, ਜਦੋਂ ਕਿ ਜਖ਼ਮੀ ਦਾ ਅਰਵਿੰਦ ਹੈ, ਜਿਸ ਦੀਆਂ ਬਾਹਾਂ ਅਤੇ ਲੱਤਾਂ ਟੁੱਟ ਗਈਆਂ ਹਨ। ਇਸ ਸਬੰਧੀ ਮੁਕੇਸ਼ ਨੇ ਦੱਸਿਆ ਕਿ ਦਲੀਪ ਆਪਣੇ ਕਿਸੇ ਕੰਮ ਲਈ ਮਲੇਰਕੋਟਲਾ ਜਾ ਰਿਹਾ ਸੀ, ਜਿਸ ਦੀ ਮੋਟਰਸਾਈਕਲ ਨੂੰ ਇੱਕ ਨਿੱਜੀ ਕੰਪਨੀ ਦੀ ਬੱਸ ਨੇ ਤੇਜ਼ ਰਫਤਾਰ ਓਵਰਟੇਕ ਕਰਦਿਆਂ ਟੱਕਰ ਮਾਰ ਦਿੱਤੀ, ਜਿਸ ਕਾਰਨ ਦਲੀਪ ਦੇ ਸਿਰ ਤੋਂ ਦੀ ਬੱਸ ਦਾ ਟਾਇਰ ਲੰਘ ਗਿਆ ਅਤੇ ਉਸਦਾ ਦੋਸਤ ਅਰਵਿੰਦ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਮੁਕੇਸ਼ ਨੇ ਦੱਸਿਆ ਕਿ ਦਪੀਲ ਪੀਓਪੀ ਦਾ ਕੰਮ ਕਰਦਾ ਸੀ, ਉਸ ਦੀਆਂ ਦੋ ਧੀਆਂ ਤੇ ਇੱਕ ਪੁੱਤ ਹੈ। ਘਟਨਾਂ ਦੀ ਸੂਚਨਾਂ ਮਿਲਦਿਆਂ ਸਰਾਭਾ ਨਗਰ ਥਾਣੇ ਦੀ ਪੁਲਿਸ ਮੌਕੇ ਤੇ ਪੁੱਜੀ ਅਤੇ ਲਾਸ਼ ਨੂੰ ਕਬਜੇ ‘ਚ ਲੈ ਕੇ ਜਾਂਚ ਸ਼ੁਰੂ ਕਰਦਿੱਤੀ ਗਈ ਹੈ।