ਕਿਰਤੀਆਂ ਅਤੇ ਸ਼ਿਲਪਕਾਰਾ ਲਈ ਭਗਵਾਨ ਵਿਸ਼ਵਕਰਮਾ ਨੇ ਨਵੀ ਸੇਧ ਦਿੱਤੀ- ਹਰਜੋਤ ਬੈਂਸ

  • ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀ ਰਹੇਗੀ- ਕੈਬਨਿਟ ਮੰਤਰੀ

ਸ੍ਰੀ ਅਨੰਦਪੁਰ ਸਾਹਿਬ 13 ਨਵੰਬਰ : ਸ੍ਰਿਸ਼ਟੀ ਦੀ ਰਚਨਾ ਵਿਚ ਭਗਵਾਨ ਵਿਸ਼ਵਕਰਮਾ ਦੀ ਬਹੁਤ ਵੱਡੀ ਭੂਮਿਕਾ ਹੈ। ਬਾਬਾ ਵਿਸ਼ਵਕਰਮਾ ਜੀ ਨੇ ਕਿਰਤੀਆਂ ਤੇ ਸ਼ਿਲਪਕਾਰਾ ਨੂੰ ਨਵੀ ਸੇਧ ਦਿੱਤੀ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਵਿੱਚ ਸ਼ਿਪਲਕਾਰਾ ਤੇ ਕਿਰਤੀਆਂ ਦੀ ਵੱਡੀ ਭੂਮਿਕਾ ਹੈ। ਪਵਿੱਤਰ ਨਗਰੀ ਵਿੱਚ ਕਲਾ ਅਤੇ ਸੱਭਿਆਚਾਰ ਦੇ ਜੋ ਨਮੂਨੇ ਕਿਰਤੀਆਂ ਨੇ ਦਿਖਾਏ ਹਨ ਉਸ ਦੀ ਕੁੱਲ ਸੰਸਾਰ ਵਿੱਚ ਕੋਈ ਮਿਸਾਲ ਨਹੀ ਮਿਲਦੀ ਹੈ। ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਅੱਜ ਅਗੰਮਪੁਰ ਵਿਖੇ ਭਗਵਾਨ ਵਿਸ਼ਵਕਰਮਾ ਦਿਹਾੜੇ ਮੌਕੇ ਆਯੋਜਿਤ ਇੱਕ ਭਰਵੇ ਤੇ ਪ੍ਰਭਾਵਸ਼ਾਲੀ ਸਮਾਗਮ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਆਦਿ ਗ੍ਰੰਥਾਂ ਵਿਚ ਭਗਵਾਨ ਵਿਸ਼ਵਕਰਮਾ ਜੀ ਦੇ ਜੀਵਨ ਬਾਰੇ ਬਹੁਤ ਵਿਸਥਾਰ ਨਾਲ ਵਰਨਣ ਕੀਤਾ ਗਿਆ ਹੈ। ਕਿਰਤੀਆਂ ਨੂੰ ਤਕਨਾਲੋਜੀ ਅਪਨਾ ਕੇ ਨਿਰਮਾਣ ਵਿਚ ਨਵੀ ਰੋਸ਼ਨੀ ਦਿਖਾਉਣ ਵਾਲੇ ਭਗਵਾਨ ਵਿਸ਼ਵਕਰਮਾ ਦੀ ਕੁੱਲ ਸੰਸਾਰ ਨੂੰ ਬਹੁਤ ਵੱਡੀ ਦੇਣ ਹੈ। ਉਨ੍ਹਾਂ ਦੇ ਨਾਮ ਵੱਡੇ ਵੱਡੇ ਕਾਰਜਾਂ ਦਾ ਵਰਨਣ ਇਤਿਹਾਸ ਵਿਚ ਮਿਲਦਾ ਹੈ, ਉਨ੍ਹਾਂ ਨੂੰ ਕਿਰਤੀਆਂ ਵੱਲੋਂ ਵਿਸ਼ੇਸ ਸਮਾਗਮ ਕਰਕੇ ਯਾਦ ਕੀਤਾ ਜਾਂਦਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ, ਇਸ ਨਗਰ ਦੇ ਰੱਖ ਰਖਾਓ ਤੇ ਸਾਫ ਸਫਾਈ ਦੇ ਵਿਸੇ਼ਸ ਪ੍ਰਬੰਧ ਕੀਤੇ ਜਾਣਗੇ। ਕੈਬਨਿਟ ਮੰਤਰੀ ਨੇ ਭਗਵਾਨ ਵਿਸ਼ਵਕਰਮਾ ਦੇ ਸਮਾਗਮ ਦੌਰਾਨ ਸਮਾਗਮ ਦੇ ਆਯੋਜਕਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਪੀੜ੍ਹੀਆ ਤੱਕ ਸਾਡੀ ਵਿਰਾਸਤ ਨੂੰ ਪਹੁੰਚਾਉਣ ਵਿੱਚ ਸਮਾਜ ਸੇਵਕਾਂ ਦੀ ਵੱਡੀ ਭੂਮਿਕਾ ਹੈ ਜੋ ਅਜਿਹੇ ਸਮਾਗਮ ਆਯੋਜਿਤ ਕਰਕੇ ਸਾਨੂੰ ਸਾਡੇ ਪੂਰਵਜਾ ਵੱਲੋਂ ਦਰਸਾਏ ਮਾਰਗ ਨਾਲ ਜੋੜਦੇ ਹਨ। ਇਸ ਮੌਕੇ ਮੰਚ ਸੰਚਾਲਨ ਦਿਨੇਸ਼ ਨੱਡਾ ਨੇ ਕੀਤਾ। ਇਸ ਮੌਕੇ ਕਮੇਟੀ ਪ੍ਰਧਾਨ ਰਾਮਪਾਲ, ਬਲਵੀਰ ਸਿੰਘ, ਕੁਲਦੀਪ ਸਿੰਘ ਫੋਜੀ, ਮਾ.ਦਵਿੰਦਰ ਸਿੰਘ, ਹਰਜੀਤ ਸਿੰਘ, ਰਜਿੰਦਰ ਧੀਮਾਨ, ਸਤਨਾਮ ਸਿੰਘ ਕਾਕੂ, ਮਾ.ਰਵੀ ਕੁਮਾਰ, ਧਰਮਪਾਲ, ਤਲਵਿੰਦਰ ਨੰਦਾ, ਰਣਜੀਤ ਸਿੰਘ, ਰਮੇਸ਼ ਕੁਮਾਰ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਸਨਮਾਨ ਕੀਤਾ। ਇਸ ਮੌਕੇ ਡਾ.ਸੰਜੀਵ ਗੌਤਮ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਜਸਵੀਰ ਸਿੰਘ ਅਰੋੜਾ ਜਿਲ੍ਹਾ ਪ੍ਰਧਾਨ ਵਪਾਰ ਮੰਡਲ, ਦਲਜੀਤ ਸਿੰਘ ਕਾਕਾ ਨਾਨਗਰਾ, ਜਗਜੀਤ ਸਿੰਘ ਜੱਗੀ ਬਲਾਕ ਪ੍ਰਧਾਨ, ਦਵਿੰਦਰ ਸਿੰਘ ਸ਼ਿੰਦੂ ਬਲਾਕ ਪ੍ਰਧਾਨ, ਜਸਪਾਲ ਸਿੰਘ ਢਾਹੇ ਬਲਾਕ ਪ੍ਰਧਾਨ, ਇਕਬਾਲ ਸਿੰਘ ਭੱਠਲ, ਕੇਹਰ ਸਿੰਘ, ਰਣ ਬਹਾਦੁਰ ਰਾਣਾ, ਸੰਮੀ ਬਰਾਰੀ, ਓਕਾਰ ਸਿੰਘ ਮੇਘਪੁਰ, ਰਵਿੰਦਰ ਕੁਮਾਰ, ਰਾਮ ਮੂਰਤੀ, ਰਾਮਪਾਲ ਸਿੰਦੂ, ਜਰਨੈਲ ਸਿੰਘ ਭੱਠਲ ਹਾਜ਼ਰ ਸਨ।