ਭਗਵਾਨ ਸ੍ਰੀ ਪਰਸ਼ੂਰਾਮ ਜੈਅੰਤੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਈ 

ਰਾਏਕੋਟ, 22 ਅਪ੍ਰੈਲ (ਚਮਕੌਰ ਸਿੰਘ ਦਿਓਲ) : ਭਗਵਾਨ ਸ੍ਰੀ ਪਰਸ਼ੂਰਾਮ ਜੈਅੰਤੀ ਅੱਜ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਸਬੰਧ ’ਚ ਬ੍ਰਾਹਮਣ ਸਭਾ ਰਾਏਕੋਟ ਵਲੋਂ ਸਥਾਨਕ ਪਰਸ਼ੂਰਾਮ ਭਵਨ ਵਿੱਚ ਸਭਾ ਦੇ ਸਰਪ੍ਰਸਤ ਡਾ. ਵਿਨੋਦ ਸ਼ਰਮਾਂ, ਚੇਅਰਮੈਨ ਓਮ ਪ੍ਰਕਾਸ਼ ਕਾਲੀਆ ਦੀ ਅਗਵਾਈ ਵਿੱਚ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਉੱਘੇ ਸਮਾਜਸੇਵੀ ਹੀਰਾ ਲਾਲ ਬਾਂਸਲ ਅਤੇ ਕੁਲਦੀਪ ਕੁਮਾਰ (ਐਸ.ਡੀ.ਓ ਪਾਵਰਕਾਮ) ਮੁੱਖ ਮਹਿਮਾਨ ਵਜ਼ੋਂ ਹਾਜ਼ਰ ਹੋਏ ਉਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਸੱਜਣ ਵੀ ਮੌਜ਼ੂਦ ਸਨ। ਸਮਾਗਮ ਦੌਰਾਨ ਝੰਡਾ ਚੜਾਉਣ ਦੀ ਰਸਮ  ਐਡਵਕੇਟ ਬਲਵੰਤ ਰਾਏ ਅਤੇ ਡਾ. ਅਸ਼ੋਕ ਸ਼ਰਮਾਂ ਵਲੋਂ ਕੀਤੀ ਗਈ, ਜਦਕਿ ਜੋਤੀ ਪ੍ਰਚੰਡ ਦੀ ਰਸਮ ਸੁਭਾਸ਼ ਜੋਸ਼ੀ (ਸਾਬਕਾ ਈ.ਓ) ਅਤੇ ਸ਼ਿਵਦਰਸ਼ਨ ਜੋਸ਼ੀ ਦੇ ਪਰਿਵਾਰ ਵਲੋਂ ਨਿਭਾਈ ਗਈ। ਭਗਵਾਨ ਪਰਸ਼ੂਰਾਮ ਪੂਜ਼ਨ ਦੀ ਰਸਮ ਕੇ.ਕੇ. ਸ਼ਰਮਾਂ ਦੇ ਪਰਿਵਾਰ ਵਲੋਂ ਅਦਾ ਕੀਤੀ ਗਈ। ਇਸ ਤੋਂ ਪਹਿਲਾਂ ਸਵੇਰੇ ਮੰਦਰ ’ਚ ਹਵਨ ਯੱਗ ਕੀਤਾ ਗਿਆ, ਜਿਸ ਦੀ ਸ਼ੁਰੂਆਤ ਸ੍ਰੀ ਨੰਦ ਕਿਸ਼ੋਰ ਸ਼ਰਮਾਂ ਵਲੋਂ ਕਰਵਾਈ ਗਈ। ਇਸ ਮੌਕੇ ਠਾਕੁਰਦੁਆਰਾ ਸ੍ਰੀ ਲਾਲ ਜੀ ਦਾਸ ਮਹੰਤ ਦੇ ਮੁੱਖ ਸੇਵਾਦਾਰ ਮਹੰਤ ਨਰਿੰਦਰ ਦਾਸ ਵੱਲੋਂ ਵੇਦ ਮੰਤਰਾਂ ਦਾ ਪਾਠ ਕੀਤਾ ਗਿਆ ਅਤੇ ਸਮੂਹ ਮੈਂਬਰਾਂ ਵੱਲੋਂ ਯੱਗ ਦੀ ਪਵਿੱਤਰ ਅਗਨੀ ਵਿੱਚ ਅਹੁਤੀਆਂ ਪਾ ਕੇ ਸੁੱਖ ਸ਼ਾਂਤੀ ਦੀ ਕਾਮਨਾ ਕੀਤੀ ਗਈ। ਇਸ ਉਪਰੰਤ ਸ਼੍ਰੀ ਰਾਮ ਸ਼ਰਣਮ ਮਹਿਲਾ ਮੰਡਲ ਵਲੋਂ ਭਜ਼ਨ ਕੀਰਤਨ ਕਰਕੇ ਭਗਵਾਨ ਪਰਸ਼ੂਰਾਮ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਵਿਨੋਦ ਸ਼ਰਮਾਂ ਅਤੇ ਮਹੰਤ ਰਾਜੇਸ਼ ਕੁਮਾਰ ਵਲੋਂ ਭਗਵਾਨ ਪਰਸ਼ੂਰਾਮ ਜੀ ਦੀ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾੳਂੁਦੇ ਹੋਏ ਉਨ੍ਹਾਂ ਵੱਲੋਂ ਦਰਸ਼ਾਏ ਧਰਮ ਅਤੇ ਮਾਨਵਤਾ ਦੀ ਭਲਾਈ ਦੇ ਮਾਰਗ ਤੇ ਚੱਲਣ ਦਾ ਸੰਦੇਸ਼ ਦਿੱਤਾ। ਸਮਾਗਮ ਦੇ ਅੰਤ ’ਚ ਬ੍ਰਾਹਮਣ ਸਭਾ ਵੱਲੋਂ  ਪ੍ਰਧਾਨ ਸੁਦਰਸ਼ਨ ਜੋਸ਼ੀ ਅਤੇ ਸਰਪ੍ਰਸਤ ਡਾ. ਵਿਨੋਦ ਸ਼ਰਮਾਂ ਦੀ ਅਗਵਾਈ ’ਚ ਸਮਾਗਮ ’ਚ ਪੁੱਜੇੇ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸਮਾਪਤੀ ਉਪਰੰਤ ਲੰਗਰ ਅਤੁੱਟ ਵਰਤਾਇਆ ਗਿਆ, ਜਿਸ ਦੀ ਸੇਵਾ ਦੀਪਕ ਸ਼ਰਮਾਂ ਅਤੇ ਲਵਕੇਸ਼ ਸ਼ਰਮਾਂ ਵਲੋਂ ਕਰਵਾਈ ਗਈ। ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਗੋਪਾਲ ਜੋਸ਼ੀ, ਦੀਪਕ ਸ਼ਰਮਾਂ, ਮਾਸਟਰ ਓਮ ਪ੍ਰਕਾਸ਼ ਕਾਲੀਆ, ਸ਼ਿਵਦਰਸ਼ਨ ਬਾਂਕਾ ਜੋਸ਼ੀ, ਚੇਅਰਮੈਨ ਪੰਡਤ ਕ੍ਰਿਸ਼ਨਾ ਨੰਦ ਭੈਣੀ, ਸਾਬਕਾ ਈ.ਓ ਸੁਭਾਸ਼ ਜੋਸ਼ੀ, ਗੋਪਾਲ ਜੋਸ਼ੀ, ਨਰਿੰਦਰ ਮਹੰਤ, ਪ੍ਰਧਾਨ ਸਲਿਲ ਜੈਨ, ਮਾਸਟਰ ਸੁਭਾਸ਼ ਸ਼ਰਮਾਂ, ਬਿੱਟੂ ਸਦਾਵਰਤੀ, ਮਾਸਟਰ ਪ੍ਰਸ਼ੋਤਮ ਲਾਲ, ਪ੍ਰੇਮ ਕੁਮਾਰ ਵਤਸ਼, ਮਾਸਟਰ ਬਲਵਿੰਦਰ ਕੁਮਾਰ, ਲਾਇੰਨਜ ਕਲੱਬ ਤਰਫੋਂ ਸੰਦੀਪ ਸ਼ਰਮਾਂ, ਵਿਨੋਦ ਜੈਨ ਰਾਜੂ, ਡਾ. ਅਸ਼ੋਕ ਸ਼ਰਮਾਂ, ਸੁਰੇਸ਼ ਸਦਾਵਰਤੀ, ਦਿਨੇਸ਼ ਜੋਸ਼ੀ, ਨਰੈਣ ਦੱਤ ਕੌਸ਼ਿਕ ਭੂਸ਼ਨ ਕੁਮਾਰ ਸ਼ਰਮਾਂ  ਸਾਬਕਾ ਕਾਨੂੰਗੋ, ਨਰਿੰਦਰ ਸ਼ਰਮਾਂ, ਕੇ.ਕੇ. ਸ਼ਰਮਾਂ, ਪਟਵਾਰੀ ਅਮਰ ਚੰਦ, ਨਰੇਸ਼ ਸ਼ਰਮਾਂ,  ਰੁਪਿੰਦਰ ਵਤਸ਼, ਮੁਕੇਸ਼ ਸ਼ਰਮਾਂ,  ਕੌਂਸਲਰ ਕਮਲਜੀਤ ਵਰਮਾਂ, ਨਰਾਇਣ ਦੱਤ ਕੌਸ਼ਿਕ, ਇੰਦਰਪਾਲ ਗੋਲਡੀ, ਓਮ ਦੱਤ ਸ਼ਰਮਾਂ, ਪ੍ਰਦੀਪ ਜੋਸ਼ੀ, ਓਂਕਾਰ ਜੋਸ਼ੀ, ਬਲਵਿੰਦਰ ਸ਼ਰਮਾਂ, ਹਿਮਾਂਸ਼ੂ ਜੋਸ਼ੀ, ਸੁਰੇਸ਼ ਸ਼ਰਮਾਂ, ਮਾਸਟਰ ਹੰਸਰਾਜ ਸ਼ਰਮਾਂ, ਮਾਸਟਰ ਪ੍ਰਸ਼ੋਤਮ ਲਾਲ, ਸੁਸ਼ੀਲ ਕੁਮਾਰ, ਜਸਵੰਤ ਸਿੰਘ ਸਿੱਧੂ, ਜੱਗਾ ਚੋਪੜਾ, ਸੰਜੀਵ ਭੱਲਾ, ਰਮਨੀਕ ਦਿਉਲ, ਮਿੰਕਾ ਜੈਨ, ਸ੍ਰੀਮਤੀ ਰੇਨੂੰ ਜੋਸ਼ੀ, ਸ੍ਰੀਮਤੀ ਰੇਖਾ ਸ਼ਰਮਾਂ, ਕੌਸ਼ਲਰ ਸ੍ਰੀਮਤੀ  ਸ਼ਰਨਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ।