ਲੋਕ ਸਭਾ ਚੋਣਾਂ-2024, ਸਟੇਸ਼ਨਰੀ ਵਸਤੂਆਂ ਦੀ ਖ੍ਰੀਦ ਲਈ 22 ਮਾਰਚ ਤੱਕ ਕੋਟੇਸ਼ਨਾਂ ਦੀ ਮੰਗ-ਜ਼ਿਲ੍ਹਾ ਚੋਣ ਅਫ਼ਸਰ

  • ਕੋਟੇਸ਼ਨਾਂ ਸਬੰਧੀ ਲੋੜੀਆਂ ਸ਼ਰਤਾਂ/ਹਦਾਇਤਾਂ ਐਨ.ਆਈ.ਸੀ. ਮੋਗਾ ਦੀ ਵੈਬਸਾਈਟ ਉੱਪਰ ਉਪਲੱਬਧ

ਮੋਗਾ, 19 ਮਾਰਚ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰ. ਕੁਲਵੰਤ ਸਿੰਘ  ਨੇ ਦੱਸਿਆ ਕਿ ਲੋਕ ਸਭਾ ਚੋਣਾਂ-2024 ਲਈ ਮੋਗਾ ਜ਼ਿਲ੍ਹੇ ਵਿੱਚ ਵੱਖ-ਵੱਖ ਪੋਲਿੰਗ ਸਟੇਸ਼ਨਾਂ ਤੇ ਲੋੜੀਂਦੀਆਂ ਸਟੇਸ਼ਨਰੀ ਵਸਤੂਆਂ ਸਬੰਧੀ ਕੋਟੇਸ਼ਨਾਂ ਮੰਗੀਆਂ ਜਾਂਦੀਆਂ ਹਨ। ਇਨ੍ਹਾਂ ਕੋਟੇਸ਼ਨਾਂ ਲਈ ਸ਼ਰਤਾਂ/ਹਦਾਇਤਾਂ ਅਤੇ ਸਮਾਨ ਦੀ ਸਪੈਸੀਫਿਕੇਸ਼ਨ ਜ਼ਿਲ੍ਹਾ ਮੋਗਾ ਦੀ ਵੈਬਸਾਈਟ https://moga.nic.in 'ਤੇ ਅਪਲੋਡ ਕਰ ਦਿੱਤੇ ਗਏ ਹਨ। ਸ਼ਰਤਾਂ ਅਤੇ ਸਪੈਸੀਫਿਕੇਸ਼ਨ ਪੂਰੀਆਂ ਕਰਨ ਵਾਲੇ ਵੈਂਡਰ ਜੋ ਕਿ ਕੋਟੇਸ਼ਨ ਦੇਣ ਦੇ ਚਾਹਵਾਨ ਹਨ, ਉਹ ਆਪਣੀਆਂ ਕੋਟੇਸ਼ਨਾਂ ਸੀਲ ਬੰਦ ਲਿਫ਼ਾਫ਼ੇ ਵਿੱਚ ਮਿਤੀ 22 ਮਾਰਚ, 20224 ਨੂੰ ਸ਼ਾਮ 4 ਵਜੇ ਤੱਕ ਦਫ਼ਤਰ ਚੋਣ ਤਹਿਸੀਲਦਾਰ ਮੋਗਾ ਕਮਰਾ ਨੰ. 02 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਗਾ ਵਿਖੇ ਦੇ ਸਕਦੇ ਹਨ। ਇਹ ਕੋਟੇਸ਼ਨਾਂ ਮਿਤੀ 26 ਮਾਰਚ, 2024 ਨੂੰ ਦੁਪਹਿਰ 12:00 ਵਜੇ ਵਧੀਕ ਡਿਪਟੀ ਕਮਿਸ਼ਨਰ  (ਜ਼)-ਕਮ-ਵਧਕੀ ਜ਼ਿਲ੍ਹਾ ਚੋਣ ਅਫ਼ਸਰ ਮੋਗਾ ਦੇ ਦਫ਼ਤਰ ਖੋਲ੍ਹੀਆਂ ਜਾਣੀਆਂ ਹਨ। ਹੋਰ ਵਧੇਰੇ ਜਾਣਕਾਰੀ ਲੈਣ ਲਈ ਇਸ ਦਫ਼ਤਰ ਦੇ ਟੋਲਫਰੀ ਟੈਲੀਫੋਨ ਨੰਬਰ 1950 ਤੇ ਈ ਮੇਲ ਆਈ.ਡੀ. etmog@punjab.gov.in ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।