ਭਾਸ਼ਾ ਵਿਭਾਗ ਵੱਲੋਂ ਪਦਮਸ਼੍ਰੀ ਡਾ: ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ

ਫ਼ਤਹਿਗੜ੍ਹ ਸਾਹਿਬ, 12 ਜੁਲਾਈ 2024 : ਪੰਜਾਬੀ ਦੇ ਮਹਾਨ ਕਵੀ ਪਦਮਸ਼੍ਰੀ ਸਵਰਗੀ ਡਾ: ਸੁਰਜੀਤ ਪਾਤਰ ਦੀ ਯਾਦ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਮਾਤਾ ਗੁਜਰੀ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹੇ ਦੇ ਨਾਮੀ ਕਵੀਆਂ ਨੇ ਭਾਗ ਲਿਆ। ਇਸ  ਕਵੀ ਦਰਬਾਰ ਵਿੱਚ ਬਲਵੀਰ ਜਲਾਲਾਬਾਦੀ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ ਜਦੋਂ ਕਿ ਨਾਮੀ ਸਾਹਿਤਕਾਰ ਜਸਵੀਰ ਸਿੰਘ ਝੱਜ ਵੱਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ। ਐਡਵੋਕੇਟ ਜਸਵਿੰਦਰ ਸਿੰਘ ਸਿੱਧੂ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਨੂੰ “ ਜੀ ਆਇਆ ਨੂੰ ” ਕਿਹਾ ਗਿਆ ਅਤੇ  ਜ਼ਿਲ੍ਹਾ ਪੱਧਰ ਤੋ ਹੋਣ ਵਾਲੇ ਕਵੀ ਦਰਬਾਰ ਨੂੰ ਨਵੇਂ ਉਭਰਦੇ ਕਵੀਆਂ ਲਈ ਲਾਹੇਵੰਦ ਦੱਸਿਆ। ਇਸ ਮੌਕੇ ਮਾਤਾ ਗੁਜਰੀ ਕਾਲਜ ਦੇ ਪ੍ਰਿੰਸੀਪਲ ਡਾ: ਕਸ਼ਮੀਰ ਸਿੰਘ, ਸਾਹਿਤ ਸਭਾ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਵੀ ਵਿਸ਼ੇਸ਼ ਮਹਿਮਾਨਾਂ ਦੇ ਤੌਰ 'ਤੇ ਸ਼ਾਮਿਲ ਹੋਏ। ਸਮਾਰੋਹ ਵਿੱਚ ਨਾਮੀ ਸ਼ਾਇਰਾਂ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਜਿੰਨ੍ਹਾ ਵਿੱਚ ਮਹਿੰਦਰ ਮਿੰਦੀ, ਨਵਾਬ ਫ਼ੈਜ਼ਲ ਖਾਨ, ਸਤੀਸ਼ ਵਿਦਰੋਹੀ, ਸਵਰਨ ਪੱਲ੍ਹਾ, ਅੰਮ੍ਰਿਤਪਾਲ ਕੌਰ, ਮੇਹਰ ਸਿੰਘ ਰਈਏਵਾਲ, ਚੰਦਨ ਬਘੇਲ, ਬਲਵੰਤ ਸਿੰਘ ਵਿਰਕ, ਅਨੂਪ ਖਾਨਪੁਰੀ, ਦਰਸ਼ ਪਸਿਆਣਾ, ਗੁਰਚਰਨ ਸਿੰਘ ਚੰਨ ਪਟਿਆਲਾਵੀ, ਬਲਵੰਤ ਮਾਂਗਟ, ਸਨੇਹ ਇੰਦਰ ਮੀਲੂ, ਧਰਮਿੰਦਰ ਸ਼ਾਹਿਦ, ਸੁਖਵਿੰਦਰ ਆਹੀ, ਸੁਖਦੇਵ ਸਿੰਘ ਕੁੱਕੂ ਘਲੋਟੀ, ਬੀਰਪਾਲ ਅਲਬੇਲਾ, ਭੁਪਿੰਦਰ ਸਿੰਘ ਭੂਰੀ, ਰਾਮ ਸਿੰਘ ਅਲਬੇਲਾ, ਸੁਰਿੰਦਰ ਕੌਰ ਬਾੜਾ, ਮਨਜੀਤ ਸਿੰਘ ਘੁੰਮਣ, ਗੁਰਵਿੰਦਰ ਅਮਨ, ਦਰਬਾਰਾ ਸਿੰਘ  ਢੀਂਡਸਾ, ਗੁਰਮੁੱਖ ਸਿੰਘ ਰੁੜਕੀ, ਨੇਤਰ ਸਿੰਘ ਮੱਤੋਂ, ਰਾਜ ਸਿੰਘ ਬਧੌਛੀ, ਡਾ. ਹਰਦੇਵ ਸਿੰਘ ਸ਼ਾਮਿਲ ਸਨ। ਇਨ੍ਹਾਂ ਤੋਂ ਇਲਾਵਾ ਸਰੋਤਿਆਂ ਵਿੱਚ ਗੁਰਮੀਤ ਸਿੰਘ, ਧਰਮਪਾਲ, ਜਸਵਿੰਦਰ ਸਿੰਘ, ਐਡਵੋਕੇਟ ਸੁਰਜੀਤ ਸਿੰਘ, ਸਾਬਕਾ ਡਿਪਟੀ ਡਾਇਰੈਕਟਰ ਦੂਰਦਰਸ਼ਨ ਹਾਕਮ ਸਿੰਘ, ਮਨਦੀਪ ਡਡਿਆਣਾ ਕਹਾਣੀਕਾਰ, ਕਵਲਜੀਤ ਸਿੰਘ, ਸੂਰਜ ਭਾਨ, ਗੁਰਅਮਨਦੀਪ ਸਿੰਘ, ਡਾ. ਗੁਲਜ਼ਾਰ ਸਿੰਘ ਸੱਭਰਵਾਲ ਸ਼ਾਮਿਲ ਹੋਏ।  ਕਾਲਜ ਦੇ ਸਟਾਫ਼ ਵੱਲੋਂ ਡਾ. ਹਰਸਿਮਰਨ ਸਿੰਘ, ਡਾ. ਰਾਸ਼ਿਦ ਰਸ਼ੀਦ, ਡਾ. ਜਪਿੰਦਰ ਸਿੰਘ ਵੀ ਸਾਮਿਲ ਹੋਏ। ਮੰਚ ਸੰਚਾਲਕ ਦੀ ਭੂਮਿਕਾ ਉੱਘੇ ਸ਼ਾਇਰ ਸੰਤ ਸਿੰਘ ਸੋਹਲ ਵੱਲੋਂ ਨਿਭਾਈ ਗਈ। ਪ੍ਰਧਾਨਗੀ ਮੰਡਲ ਵਿੱਚ ਡਾ. ਸਿੰਕਦਰ ਸਿੰਘ, ਕੰਵਲਜੀਤ ਕੌਰ ਸਾਬਕਾ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਵੀ ਸ਼ਾਮਿਲ ਹੋਏ। ਅਖੀਰ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਜਗਜੀਤ ਸਿੰਘ  ਵੱਲੋਂ ਆਏ ਹੋਏ ਕਵੀਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਤੇ ਅੱਗੇ ਤੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਇਸ ਤਰ੍ਹਾਂ ਦੇ ਹੋਰ ਵਧੀਆ ਉਪਰਾਲੇ ਕਰਨ ਦਾ ਅਹਿਦ ਲਿਆ ਅਤੇ ਪੰਜਾਬੀ ਮਾਂ ਬੋਲੀ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਉਣ ਦਾ ਨਿਸ਼ਚਾ ਕੀਤਾ।