ਝੋਨੇ ਦੀ ਪਰਾਲੀ ਦੇ ਭੰਡਾਰ ਲਈ ਜ਼ਿਲ੍ਹਾ ਪ੍ਰਸ਼ਾਸਨ ਫਾਜਿਲਕਾ ਵੱਲੋਂ ਲੈਂਡ ਬੈਂਕ ਸਥਾਪਿਤ

ਫਾਜ਼ਿਲਕਾ 5 ਅਕਤੂਬਰ : ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਭੰਡਾਰ ਲਈ ਲੈਂਡ ਬੈਂਕ ਸਥਾਪਿਤ ਕਰ ਦਿੱਤੇ ਗਏ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਲਈ ਜ਼ਿਲ੍ਹੇ ਦੀਆਂ ਸਮੂਹ ਬਲਾਕਾਂ ਵਿੱਚ ਬੰਜਰ ਪਈਆਂ ਜਮੀਨਾਂ ਨੂੰ ਵਰਤੋਂ ਵਿੱਚ ਲਿਆਂਦਾ ਗਿਆ ਹੈ । ਜ਼ਿਲ੍ਹੇ  ਦੇ ਸਮੂਹ ਕਿਸਾਨ ਇਨ੍ਹਾਂ ਲੈਂਡ ਬੈਂਕਾਂ ਵਿੱਚ ਮੁਫਤ ਵਿੱਚ ਆਪਣੀ ਝੋਨੇ ਦੀ ਪਰਾਲੀ ਰੱਖ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਤੇ ਇਹ ਲੈਂਡ ਬੈਂਕ ਜ਼ਿਲ੍ਹੇ ਦੀਆਂ ਸਮੂਹ ਬਲਾਕਾਂ ਵਿੱਚ ਸਥਾਪਿਤ ਕੀਤੇ ਗਏ ਹਨ ਤੇ ਇਸੇ ਤਹਿਤ ਹੀ ਬਲਾਕ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਦੀ 4 ਏਕੜ, ਜੰਡਵਾਲਾ ਖਰਤਾ ਦੀ 5 ਏਕੜ ਅਤੇ ਮੁਹੰਮਦ ਅਮੀਰਾ ਦੀ 4 ਏਕੜ ਖਾਲੀ ਪਈ ਬੰਜਰ ਜਮੀਨ ਨੂੰ ਪਰਾਲੀ ਦੇ ਰੱਖ-ਰਖਾਵ ਲਈ ਵਰਤੋਂ ਵਿੱਚ ਲਿਆਂਦਾ ਗਿਆ ਹੈ। ਜਲਾਲਾਬਾਦ ਰੂਰਲ (ਪੇਂਡੂ) ਦੇ 29 ਏਕੜ ਅਤੇ ਜਲਾਲਾਬਾਦ ਦੀ ਗ੍ਰਾਮ ਪੰਚਾਇਤ ਹਲੀਮ ਵਾਲਾ ਦੀ 29 ਏਕੜ, ਬਲਾਕ ਖੂਈਆ ਸਰਵਰ ਦੀ ਗ੍ਰਾਮ ਪੰਚਾਇਤ ਦੀਵਾਨ ਖੇੜਾ ਦੀ 13 ਏਕੜ, ਦੌਲਤਪੁਰਾ ਦੀ 16 ਏਕੜ, ਸੱਯਦਵਾਲਾ ਦੀ 7 ਏਕੜ, ਬਾਂਡੀਵਾਲਾ ਦੀ 12 ਏਕੜ, ਖੂਈ ਖੇੜਾ ਦੀ 7 ਏਕੜ, ਸ਼ਿਵਾਣਾ ਉਰਫ ਝੁਗੀਆ ਦੀ 6 ਏਕੜ ਅਤੇ ਲੱਖੇਵਾਲੀ ਢਾਬ ਦੀ 7 ਏਕੜ ਖਾਲੀ ਪਈ ਬੰਜਰ ਜਮੀਨ ਨੂੰ ਪਰਾਲ ਦੇ ਰੱਖ ਰਖਾਵ ਲਈ ਵਰਤੋਂ ਵਿੱਚ ਲਿਆਂਦਾ ਗਿਆ ਹੈ। ਇਸੇ ਤਰ੍ਹਾਂ ਹੀ ਅਬੋਹਰ ਬਲਾਕ ਦੀ ਗ੍ਰਾਮ ਪੰਚਾਇਤ ਕੁਲਾਰ ਦੀ 1 ਏਕੜ, ਦੋਦੇਵਾਲਾ ਦੀ 5 ਏਕੜ, ਬਹਾਦਰਖੇੜਾ 2 ਏਕੜ, ਕਾਲਾ ਟਿੱਬਾ 2 ਏਕੜ, ਸ਼ੇਰਗੜ੍ਹ 2 ਏਕੜ, ਰਾਮਗੜ੍ਹ 2 ਏਕੜ, ਬਹਾਵਲਵਾਸੀ 5 ਏਕੜ, ਖੈਰਪੁਰ 2 ਏਕੜ, ਬੁਰਜ ਮੁਹਾਰ 1 ਏਕੜ, ਢਾਬਾ ਕੋਕਰੀਆ 2 ਏਕੜ, ਜੋਧਪੁਰ 1 ਏਕੜ, ਮਲੂਕਪੁਰ 1 ਏਕੜ, ਗੋਬਿੰਦਗੜ੍ਹ ਪੱਤੀ ਧੋਕਲ 2 ਏਕੜ ਅਤੇ ਰਾਮਸਰਾ ਦੀ 5 ਏਕੜ ਖਾਲੀ/ਬੰਜਰ ਪਈ ਜਮੀਨ ਪਰਾਲੀ ਰੱਖਣ ਲਈ ਨਿਰਧਾਰਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਅਰਨੀਵਾਲਾ ਸ਼ੇਖ ਸੁਭਾਨ ਦੀ ਬਾਘੇ ਵਾਲਾ ਦੀ 4 ਏਕੜ, ਬੰਨਾ ਵਾਲਾ ਦੀ 1 ਏਕੜ, ਚੱਕ ਖਿਓਵਾਲਾ ਬੋਦਲਾ 23 ਏਕੜ, ਮੂਲਿਆ ਵਾਲੀ 11 ਏਕੜ, ਟਾਹਲੀਵਾਲਾ ਬੋਦਲਾ 22 ਏਕੜ ਅਤੇ ਟਾਹਲੀਵਾਲਾ ਜੱਟਾ ਦੀ 19 ਏਕੜ ਖਾਲੀ/ਬੰਜਰ ਮਈ ਜਮੀਨ ਨੂੰ ਪਰਾਲੀ ਦੇ ਰੱਖ-ਰਖਾਵ ਲਈ ਵਰਤੋਂ ਵਿੱਚ ਲਿਆਂਦਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬਲਾਕਾਂ ਦੇ ਇਨ੍ਹਾਂ ਨਜ਼ਦੀਕੀ ਸਥਾਨਾਂ ਤੇ ਆਪਣੀ ਝੋਨੇ ਦੀ ਫਸਲ ਦੀ ਪਰਾਲੀ ਨੂੰ ਰੱਖ ਸਕਦੇ ਹਨ ਤੇ ਇਸ ਲਈ ਉਨ੍ਹਾਂ ਤੋਂ ਕੋਈ ਵੀ ਫੀਸ ਨਹੀਂ ਲਈ ਜਾਵੇਗੀ।